post

Admin

(Chief Editor)

Punjab

ਈਜ਼ੀ ਰਜਿਸਟਰੀ ਦੇ 14 ਮਹੀਨੇ ਪੂਰੇ ਹੋਣ 'ਤੇ 9.87 ਲੱਖ ਦਸਤਾਵੇਜ਼ ਰਜਿਸਟਰਡ

post-img

ਈਜ਼ੀ ਰਜਿਸਟਰੀ ਦੇ 14 ਮਹੀਨੇ ਪੂਰੇ ਹੋਣ 'ਤੇ 9.87 ਲੱਖ ਦਸਤਾਵੇਜ਼ ਰਜਿਸਟਰਡ

ਜਲੰਧਰ, 10 ਸਤੰਬਰ 2026 : ਪੰਜਾਬ `ਚ ਜੁਲਾਈ 2025 `ਚ ਮੋਹਾਲੀ ਤੋਂ ਪਾਇਲਟ ਪ੍ਰਾਜੈਕਟ ਦੇ ਤੌਰ `ਤੇ ਸ਼ੁਰੂ ਹੋਈ ਈਜ਼ੀ ਰਜਿਸਟਰੀ ਵਿਵਸਥਾ (Easy registration system) ਨੇ 14 ਮਹੀਨੇ ਪੂਰੇ ਕਰ ਲਏ ਹਨ ।

ਕੀ ਆਖਿਆ ਪੰਜਾਬ ਦੇ ਮਾਲ ਮੰਤਰੀ ਨੇ

ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ (Revenue Minister Hardeep Singh Mundian) ਅਨੁਸਾਰ 8 ਸਤੰਬਰ 2026 ਤੱਕ ਇਸ ਵਿਵਸਥਾ ਤਹਿਤ 9,87,425 ਦਸਤਾਵੇਜ਼ ਰਜਿਸਟਰਡ ਕੀਤੇ ਜਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਡਿਜੀਟਲ ਪ੍ਰਕਿਰਿਆ ਨੇ ਜਾਇਦਾਦ ਰਜਿਸਟ੍ਰੇਸ਼ਨ ਨੂੰ ਤੇਜ਼, ਸਰਲ, ਪਾਰਦਰਸ਼ੀ ਅਤੇ ਨਾਗਰਿਕ-ਕੇਂਦਰਿਤ ਬਣਾਇਆ ਹੈ ।

ਜਿਲੇ ਦੇ ਕਿਸੇ ਵੀ ਸਬ-ਰਜਿਸਟਰਾਰ ਦਫ਼ਤਰ ਵਿਚ ਕਰਵਾਈ ਜਾ ਸਕਦੀ ਹੈ ਰਜਿਸਟਰੀ

ਉਨ੍ਹਾਂ ਦੱਸਿਆ ਕਿ ਹੁਣ ਨਾਗਰਿਕ ਜਿਲੇ ਦੇ ਕਿਸੇ ਵੀ ਸਬ-ਰਜਿਸਟ੍ਰਾਰ ਦਫ਼ਤਰ ਵਿਚ ਰਜਿਸਟਰੀ ਕਰਵਾ ਸਕਦੇ ਹਨ । ਉਨ੍ਹਾਂ ਦੱਸਿਆ ਕਿ 2 ਸਰਵੇਖਣਾਂ `ਚ 6,623 ਟੋਕਨ ਧਾਰਕਾਂ ਤੋਂ ਮਿਲੇ ਵੀਡਬੈਕ ਅਨੁਸਾਰ 93 ਫੀਸਦੀ ਲਾਭਪਾਤਰੀ ਨਵੀਂ ਵਿਵਸਥਾ ਤੋਂ ਸੰਤੁਸ਼ਟ ਹਨ ਅਤੇ 93 ਫੀਸਦੀ ਰਜਿਸਟਰੀਆਂ ਨਿਰਧਾਰਤ ਅਪੁਆਇੰਟਮੈਂਟ ਵਾਲੇ ਦਿਨ ਪੂਰੀਆਂ ਹੋਈਆਂ। ਕਰੀਬ 90 ਫੀਸਦੀ ਬਿਨੈਕਾਰਾਂ ਨੇ ਪ੍ਰਕਿਰਿਆ `ਚ ਕਿਸੇ ਸਮੱਸਿਆ ਤੋਂ ਇਨਕਾਰ ਕੀਤਾ, ਜਦਕਿ 94 ਫੀਸਦੀ ਨੇ ਵਾਧੂ ਭੁਗਤਾਨ ਲਈ ਦਬਾਅ ਨਾ ਬਣਾਏ ਜਾਣ ਦੀ ਗੱਲ ਕਹੀ ।

ਜਿਆਦਾਤਰ ਰਜਿਸਟਰੀਆਂ ਹੋਈਆਂ ਹਨ 35 ਮਿੰਟਾਂ ਵਿਚ ਪੂਰੀਆਂ

ਉਨ੍ਹਾਂ ਦੱਸਿਆ ਕਿ ਜਿ਼ਆਦਾਤਰ ਰਜਿਸਟਰੀਆਂ (Registrations) ਲੱਗਭਗ 35 ਮਿੰਟਾਂ `ਚ ਪੂਰੀਆਂ ਹੋ ਰਹੀਆਂ ਹਨ । 48 ਘੰਟਿਆਂ ਦੀ ਸਮਾਂਬੱਧ ਪ੍ਰੀ-ਸਕਰੂਟਨੀ, ਆਨ-ਲਾਈਨ ਡੀਡ ਡਰਾਫਟਿੰਗ, ਡਿਜੀਟਲ ਫ਼ਰਦ, ਈ-ਕੇ. ਵਾਈ. ਸੀ., ਏਕੀਕ੍ਰਿਤ ਟੋਕਨ ਪ੍ਰਣਾਲੀ ਅਤੇ ਵਟਸਐਪ ਅਪਡੇਟ ਵਰਗੀਆਂ ਸਹੂਲਤਾਂ ਨਾਲ ਲੋਕਾਂ ਦੀ ਦਫ਼ਤਰਾਂ `ਚ ਅਣਚਾਹੀ ਆਵਾਜਾਈ ਘੱਟ ਹੋਈ ਹੈ ।

ਈਜੀ ਰਜਿਸਟਰੀ ਬਣ ਰਹੀ ਹੈ ਹੁਣ ਨਾਗਰਿਕ ਕੇਂਦਰਿਤ ਸ਼ਾਸਨ ਦਾ ਮਾਡਲ

ਮਾਲ ਮੰਤਰੀ ਨੇ ਕਿਹਾ ਕਿ ਜਮ੍ਹਾਬੰਦੀ ਅਤੇ ਈਜ਼ੀ ਰਜਿਸਟਰੀ ਪੋਰਟਲ ਦੇ ਏਕੀਕਰਨ ਨਾਲ ਡਿਜੀਟਲ ਫ਼ਰਦ (Digital Fard) ਆਪਣੇ-ਆਪ ਤਿਆਰ ਹੁੰਦੀ ਹੈ। ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਦੀ ਗਣਨਾ ਤੇ ਭੁਗਤਾਨ ਵੀ ਏਕੀਕ੍ਰਿਤ ਗੇਟਵੇਅ ਤੋਂ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਈਜ਼ੀ ਰਜਿਸਟਰੀ ਹੁਣ ਨਾਗਰਿਕ-ਕੇਂਦਰਿਤ ਸ਼ਾਸਨ ਦਾ ਮਾਡਲ ਬਣ ਰਹੀ ਹੈ ।

Related Post

Instagram