post

Jasbeer Singh

(Chief Editor)

Punjab

ਕਾਰ-ਮੋਟਰਸਾਈਕਲ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਦੀ ਮੌਤ

post-img

ਕਾਰ-ਮੋਟਰਸਾਈਕਲ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਦੀ ਮੌਤ ਕਪੂਰਥਲਾ, 20 ਮਾਰਚ 2026 : ਪੰਜਾਬ ਦੇ ਸ਼ਹਿਰ ਕਪੂਰਥਲਾ ਦੇ ਭੁਲੱਥ ਸਬ-ਡਵੀਜਨ ਵਿਖੇ ਇਕ ਕਾਰ-ਮੋਟਰਸਾਈਕਲ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਭੁਲੱਥ ਸਬ-ਡਵੀਜ਼ਨ ਵਿੱਚ ਜੋ ਇੱਕ ਮੋਟਰਸਾਈਕਲ- ਕਾਰ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਆਪਸ ਵਿਚ ਮਾਮਾ-ਭਾਣਜਾ ਹਨ। ਸੜਕ ਹਾਦਸੇ ਵਿਚ ਮਰਨ ਵਾਲਿਆਂ ਵਿਚ ਜੋਗਿੰਦਰ ਸਿੰਘ (55) ਵਾਸੀ ਪਿੰਡ ਭਟਨੂਰਾਂ ਕਲਾਂ ਅਤੇ ਨਿਰਮਲ ਸਿੰਘ (50) ਵਾਸੀ ਪਿੰਡ ਬਜਾਜਾ ਸ਼ਾਮਲ ਹਨ ।ਹਾਦਸੇ ਤੋਂ ਬਾਅਦ ਭੁਲੱਥ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਕਿਵੇਂ ਵਾਪਰਿਆ ਹਾਦਸਾ ਸੂਚਨਾ ਮੁਤਾਬਕ ਉਪਰੋਕਤ ਦੋਵੇਂ ਮੋਟਰਸਈਕਲ ਸਵਾਰ ਮਾਮਾ-ਭਾਣਜਾ ਮੱਸਿਆ ਮੌਕੇ `ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ ਕਿ ਉਨ੍ਹਾਂ ਦਾ ਮੋਟਰਸਾਈਕਲ ਇੱਕ ਕਾਰ ਨਾਲ ਟਕਰਾ ਗਿਆ । ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਕਾਰ ਇੱਕ ਔਰਤ ਚਲਾ ਰਹੀ ਸੀ ਜੋ ਗੱਡੀ ਚਲਾਉਣਾ ਸਿੱਖ ਰਹੀ ਸੀ । ਹਾਦਸੇ ਤੋਂ ਬਾਅਦ ਉਸ ਨੇ ਮੌਕੇ ਤੋਂ ਭੱਜਣ ਦੀ ਕੋਸਿ਼ਸ਼ ਕੀਤੀ ਪਰ ਸਥਾਨਕ ਨਿਵਾਸੀਆਂ ਨੇ ਉਸ ਨੂੰ ਫੜ ਲਿਆ । ਪੁਲਸ ਵਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ : ਡੀ. ਐਸ. ਪੀ. ਪਰਿਵਾਰ ਨੇ ਦੋਸ਼ ਲਗਾਇਆ ਕਿ ਜੇਕਰ ਮਾਮੇ ਭਾਣਜੇ ਨੂੰ ਸਮੇਂ ਸਿਰ ਹਸਪਤਾਲ ਲਿਜਾਇਆ ਜਾਂਦਾ ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਸੀ । ਭੁਲੱਥ ਪੁਲਸ ਸਟੇਸ਼ਨ ਦੇ ਐਸ. ਐਚ. ਓ. ਰਣਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ । ਡੀ. ਐਸ. ਪੀ. ਭੁਲੱਥ ਕਰਨੈਲ ਸਿੰਘ ਨੇ ਕਿਹਾ ਕਿ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ।

Related Post

Instagram