ਨਹਿਰ ਵਿਚ ਨਹਾਉਣ ਗਏ ਚਾਰ ਵਿਚੋਂ ਦੋ ਨੌਜਵਾਨ ਡੁੱਬੇ
ਹੁਸਿਆਰਪੁਰ, 8 ਜੂਨ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਵਿਖੇ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿਚ ਨਹਾਉਣ ਵਾਲੇ ਚਾਰ ਵਿਚੋਂ ਦੋ ਨੌਜਵਾਨ ਨਹਿਰ ਵਿਚ ਡੁੱਬ (Drowning canal) ਗਏ ਹਨ ।
ਕੌਣ ਹਨ ਇਹ ਨੌਜਵਾਨ ਜੋ ਉਤਰ ਗਏ ਮੌਤ ਦੇ ਘਾਟ
ਮਿਲੀ ਜਾਣਕਾਰੀ ਅਨੁਸਾਰ ਹੁਸਿ਼ਆਰਪੁਰ ਵਿਖੇ ਜੋ ਨਹਿਰ ਵਿਚ ਨਹਾਉਂਦੇ ਵੇਲੇ ਚਾਰ ਵਿਚੋਂ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ (Death) ਹੋ ਗਈ ਹੈ ਵਿਚ ਮ੍ਰਿਤਕ ਨੌਜਵਾਨਾਂ ਦੀ ਪਛਾਣ ਜਸਵੀਰ ਸਿੰਘ ਪੁੱਤਰ ਦਲਜੀਤ ਸਿੰਘ ਸਿੰਘ ਵਾਸੀ ਟਾਂਡਾ ਅਤੇ ਪ੍ਰਭਜੋਤ ਸਿੰਘ ਪੁੱਤਰ ਗੁਰਮਿੰਦਰ ਸਿੰਘ ਹਰਸੀ ਪਿੰਡ ਥਾਣਾ ਟਾਂਡਾ ਵੱਜੋਂ ਹੋਈ ਹੈ, ਜੋ ਕਿ ਦੋਵੇਂ 21 ਸਾਲ ਦੀ ਉਮਰ ਦੇ ਲਗਭਗ ਸਨ ।
ਕੀ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਉਪਰੋਕਤ ਦੋਵੇਂ ਨੌਜਵਾਨ ਆਪਣੇ ਦੋ ਹੋਰ ਸਾਥੀਆਂ ਦੀਪਕ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਟਾਂਡਾ ਅਤੇ ਸੰਤੋਸ਼ ਕੁਮਾਰ ਪੁੱਤਰ ਅਰਜਨ ਕੁਮਾਰ ਵਾਸੀ ਟਾਂਡਾ ਸ਼ਾਮਲ ਹਨ ਦੇ ਨਾਲ ਪਿੰਡ ਗੱਜਾਂ ਗਿੱਲਾਂ ਨਹਿਰ `ਤੇ ਨਹਾਉਣ ਲਈ ਗਏ ਸਨ, ਜਿਸ ਦੌਰਾਨ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਹ ਵਗ ਗਏ ਅਤੇ ਡੁੱਬ ਗਏ ।
ਪੁਲਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ
ਪੁਲਸ ਵੱਲੋਂ ਲਾਸ਼ਾਂ (Corpses) ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਭੂੰਗਾ ਥਾਣਾ ਹਰਿਆਣਾ ਵਿਖੇ ਰਖੀਆਂ ਗਈਆਂ ਸਨ, ਜਿਨ੍ਹਾਂ ਦੀ ਮ੍ਰਿਤਕ ਦੇਹਾਂ ਅੱਜ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ । ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਵਿੱਚ ਭਾਰੀ ਸੋਗ ਦੀ ਲਹਿਰ ਹੈ ਅਤੇ ਪਰਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ।
