post

Admin

(Chief Editor)

Crime

ਅਮਰੀਕਾ ਵਿਖੇ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਤੇ ਪੰਜ ਹੋਰ ਜ਼ਖਮੀ

post-img

ਅਮਰੀਕਾ ਵਿਖੇ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਤੇ ਪੰਜ ਹੋਰ ਜ਼ਖਮੀ

ਅਮਰੀਕਾ, 27 ਜੁਲਾਈ 2026 : ਅਮਰੀਕਾ (America) ਦੇ ਸ਼ਹਿਰ ਸਿਆਟਲ ਵਿਖੇ ਫੂਡ ਫੈਸਟੀਵਲ ਦੌਰਾਨ ਗੋਲੀਬਾਰੀ (Shooting) ਦੀ ਘਟਨਾ ਦੌਰਾਨ ਦੋ ਦੀ ਮੌਤ ਤੇ ਪੰਜ ਦੇ ਜਖਮੀ ਹੋਣ ਦਾ ਸਮਾਚਾਰ ਹੈ ।

ਕੀ ਦੱਸਿਆ ਪੁਲਸ ਅਧਿਕਾਰੀਆਂ ਨੇ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸਿਆਟਲ (Seattle) ਵਿਖੇ ਬੀਤੀ ਸ਼ਾਮ ਜੋ ਇਕ ਫੂਡ ਫੈਸਟੀਵਲ ਦੌਰਾਨ ਗੋਲੀਬਾਰੀ ਦੀ ਘਟਨਾ ਦੇ ਚਲਦਿਆਂ ਦੋ ਵਿਅਕਤੀਆਂ ਦੀ ਮੌਤ (Death) ਤੇ ਪੰਜ ਦੇ ਜਖਮੀ (Injured) ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ਸਬੰਧੀ ਪੁਲਸ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਉੱਤਰ-ਪੱਛਮੀ ਸ਼ਹਿਰ ਵਿੱਚ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ।

ਕੀ ਆਖਿਆ ਹਾਰਬਰਵਿਊ ਮੈਡੀਕਲ ਸੈਂਟਰ ਦੀ ਬੁਲਾਰਨ ਨੇ

ਉਪਰੋਕਤ ਘਟਨਾ ਸਬੰਧੀ ਹਾਰਬਰਵਿਊ ਮੈਡੀਕਲ ਸੈਂਟਰ ਦੀ ਬੁਲਾਰਨ ਸੁਜ਼ਨ ਗ੍ਰੇਗ ਨੇ ਕਿਹਾ ਕਿ ਚਾਰ ਜ਼ਖਮੀ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ (Hospitalization) ਕਰਵਾਇਆ ਗਿਆ ਹੈ, ਜਿਸ ਵਿਚ ਇੱਕ ਛੋਟਾ ਬੱਚਾ, ਇੱਕ 23 ਸਾਲਾ ਆਦਮੀ ਅਤੇ ਦੋ ਬਾਲਗ ਔਰਤਾਂ ਸ਼ਾਮਲ ਹਨ । ਉਸਨੇ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪੁਲਸ ਅਤੇ ਐਮਰਜੈਂਸੀ ਸੇਵਾ ਟੀਮਾਂ ਮੌਕੇ `ਤੇ ਪਹੁੰਚੀਆਂ ਅਤੇ ਇਲਾਕੇ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ।

Related Post

Instagram