ਦੋ ਪੰਜਾਬੀ ਕੈਨੇਡਾ ਵਿਖੇ ਅਗਵਾ ਕਰਕੇ ਫਿਰੌਤੀ ਮੰਗਣ ਤੇ ਕਾਬੂ ਕੈਨੇਡਾ, 23 ਫਰਵਰੀ 2026 : ਕੈਨੇਡਾ ਦੇ ਬਰੈਂਪਟਨ ਵਿਖੇ ਕੈਨੇਡੀਅਨ ਪੁਲਸ ਵਲੋਂ ਦੋ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਓਂਟਰਾਓ ਸੂਬੇ ਵਿਚ ਸਥਿਤ ਬਰੈਂਪਟਨ ਸ਼ਹਿਰ ਵਿਚ ਜੋ ਦੋ ਪੰਜਾਬੀ ਮੂਲ ਦੇ ਵਿਅਕਤੀਆਂ ਵਲੋਂ ਇਕ ਵਿਅਕਤੀ ਨੂੰ ਅਗਵਾ ਕਰਕੇ ਉਸਨੂੰ ਛੱਡਣ ਬਦਲੇ ਦੋ ਲੱਖ ਅਮਰੀਕੀ ਡਾਲਰ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਵਿਚ ਹਰਕੀਰਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਸ਼ਾਮਲ ਹਨ ਜਦਕਿ ਹਸਨਪ੍ਰੀਤ ਸਿੰਘ ਦੀ ਅਜੇ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ। ਕਦੋਂ ਵਾਪਰੀ ਸੀ ਘਟਨਾ ਪੁਲਸ ਮੁਤਾਬਕ ਉਕਤ ਘਟਨਾ 6 ਨਵੰਬਰ 2025 ਦੀ ਸ਼ਾਮ ਨੂੰ ਵਾਪਰ ਸੀ, ਜਦੋਂ ਇਕ ਵਿਅਕਤੀ ਨੇ ਆਪਣੇ ਦੋਸਤ ਦੇ ਅਗਵਾ ਹੋਣ ਬਾਰੇ ਸੂਚਨਾ ਦਿੱਤੀ ਸੀ । ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜਮਾਂ ਨੇ ਪੀੜ੍ਹਤ ਨੂੰ ਛੱਡਣ ਲਈ ਵੱਡੀ ਰਕਮ ਦੀ ਮੰਗ ਕੀਤੀ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਉਸਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ ਸੀ । ਪੁਲਸ ਨੇ ਕਰ ਲਿਆ ਹੈ ਅਗਵਾ ਕੀਤਾ ਵਿਅਕਤੀ ਬਰਾਮਦ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਲੋਕੇਸ਼ਨ ਟਰੇਸ ਕੀਤੀ ਅਤੇ ਪੀੜਤ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਗ੍ਰਿਫ਼ਤਾਰੀ ਦੌਰਾਨ ਮੌਕੇ ਤੋਂ ਇਕ 0.45 ਕੈਲੀਬਰ ਦੀ ਪਿਸਤੌਲ ਵੀ ਬਰਾਮਦ ਕੀਤੀ ਗਈ । ਇਸ ਤੋਂ ਬਾਅਦ 13 ਫ਼ਰਵਰੀ 2026 ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੂੰ ਇਕ ਲੋਡਿਡ ਮੈਗਜ਼ੀਨ ਅਤੇ ਇਕ ਰਾਈਫਲ ਮੈਗਜ਼ੀਨ ਵੀ ਮਿਲੀ ਹੈ। ਪੁਲਸ ਨੇ ਉਸ ਵਿਅਕਤੀ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ ਜੋ ਕਿ ਹਾਲੇ ਫਰਾਰ ਹੈ।
