ਹਰਿਦੁਆਰ ਦੇ ਮੰਦਰ ਦੇ ਦੋ ਸਾਧੂਆਂ ਦਾ ਹੋਇਆ ਕਤਲ
ਉੱਤਰਾਖੰਡ, 21 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਹਰਿਦੁਆਰ ਵਿਖੇ ਇਕ ਮੰਦਰ ਦੇ ਕੰਪਲੈਕਸ ਵਿਚ ਰਹਿ ਰਹੇ ਦੋ ਸਾਧੂਆਂ ਦਾ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਹਨ ਇਹ ਸਾਧੂ
ਮਿਲੀ ਜਾਣਕਾਰੀ ਅਨੁਸਾਰ ਹਰਿਦੁਆਰ ਦੇ ਜਿਸ ਪਥਰੇਸ਼ਵਰ ਮਹਾਦੇਵ ਮੰਦਰ (Pathreshwar Mahadev Temple) ਵਿਚ ਕਾਫੀ ਸਮੇਂ ਤੋਂ ਰਹਿ ਕੇ ਪੂਜਾ ਪਾਠ ਕਰ ਰਹੇ ਜਿਨ੍ਹਾਂ ਦੋ ਸਾਧੂਆਂ ਦਾ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਦੋਵੇਂ ਮ੍ਰਿਤਕਾਂ ਦੀ ਪਛਾਣ ਸੇਵਾ ਗਿਰੀ ਅਤੇ ਉਤਮ ਗਿਰੀ ਦੇ ਤੌਰ 'ਤੇ ਹੋਈ ਹੈ । ਜਾਣਕਾਰੀ ਅਨੁਸਾਰ ਇਕ ਦਾ ਗਲਾ ਦਬਾ ਕੇ ਅਤੇ ਦੂਸਰੇ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ । ਜਿਕਰਯੋਗ ਹੈ ਕਿ ਦੋਵੇਂ ਸਾਧੂਆਂ ਦੀਆਂ ਲਾਸ਼ਾਂ (Corpses) ਮੰਦਰ ਕੰਪਲੈਕਸ ਦੀ ਜ਼ਮੀਨ ਵਿਚ ਦੱਬੀਆਂ ਹੋਈਆਂ ਮਿਲੀਆਂ ਸਨ ।
ਪੁਲਸ ਕਰ ਰਹੀ ਹੈ ਕਾਤਲਾਂ ਅਤੇ ਕਤਲ ਦੇ ਕਾਰਨਾਂ ਦੀ ਜਾਂਚ
ਪ੍ਰਾਪਤ ਸੂਚਨਾ ਮੁਤਾਬਕ ਪਥਰੇਸ਼ਵਰ ਮਹਾਦੇਵ ਮੰਦਰ ਵਿਖੇ ਹੋਏ ਦੋ ਸਾਧੂਆਂ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਜਿਸ ਵਲੋਂ ਕਾਤਲਾਂ ਅਤੇ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਸਾਧੂਆਂ ਦੇ ਪਹਿਰਾਵੇ ਵਿਚ ਤਿੰਨ ਲੋਕ ਮੰਦਰ ਵਿਚ ਰੁਕੇ ਸਨ ਅਤੇ ਤਿੰਨੋਂ ਹੀ ਘਟਨਾ ਦੇ ਬਾਅਦ ਤੋਂ ਲਾਪਤਾ ਵੀ ਦੱਸੇ ਜਾ ਰਹੇ ਹਨ, ਜਿਸਦੇ ਚਲਦਿਆਂ ਹੋ ਸਕਦਾ ਹੈ ਕਿ ਦੋਵੇਂ ਸਾਧੂਆਂ ਦਾ ਕਤਲ ਮੰਦਰ ਵਿਚ ਠਹਿਰੇ ਤਿੰਨ ਸਾਧੂਆਂ ਦਾ ਪਹਿਰਾਵਾ ਪਾਈ ਉਨ੍ਹਾਂ ਵਿਅਕਤੀਆਂ ਵਲੋਂ ਹੀ ਕੀਤਾ ਗਿਆ ਹੋਵੇ ।
