ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੀਆਂ ਦੋ ਮਹਿਲਾਵਾਂ ਪੰਜਾਬ ਤੋਂ ਗ੍ਰਿਫ਼ਤਾਰ
ਸਿਮਲਾ, 1 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਸ਼ਹਿਰ ਸਿ਼ਮਲਾ ਤੋਂ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੀਆਂ ਦੋ ਔਰਤਾਂ ਨੂੰ ਸਿਮਲਾ ਪੁਲਸ ਨੇ ਪੰਜਾਬ ਤੋਂ ਗ੍ਰਿਫ਼ਤਾਰ (Arrested) ਕੀਤਾ ਹੈ ।
ਕੌਣ ਹਨ ਦੋਵੇਂ ਜਣੀਆਂ
ਮਿਲੀ ਜਾਣਕਾਰੀ ਅਨੁਸਾਰ ਸਿਮਲਾ ਪੁਲਸ (Shimla Police) ਦੀ ਵਿਸ਼ੇਸ਼ ਟੀਮ ਵਲੋਂ ਜੋ ਸਿ਼ਮਲਾ ਤੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਵਾਲੀਆਂ ਜਿਹੜੀਆਂ ਦੋ ਔਰਤਾਂ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ 39 ਸਾਲਾ ਚੰਦਰਵਤੀ ਪਤਨੀ ਬਬਲੂ ਨਿਵਾਸੀ ਪਟਿਆਲਾ ਅਤੇ 40 ਸਾਲਾ ਰੇਖਾ ਪਤਨੀ ਸਿ਼ਆਮ ਨਿਵਾਸੀ ਰਾਜਪੁਰਾ ਜਿ਼ਲ੍ਹਾ ਪਟਿਆਲਾ (ਪੰਜਾਬ) ਵਜੋਂ ਹੋਈ ਹੈ । ਪੁਲਸ ਨੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਸਿਕਾਇਤਕਰਤਾ ਦਾ ਕਰੀਬ 40 ਤੋਲੇ ਸੋਨਾ ਅਤੇ 250 ਗ੍ਰਾਮ ਚਾਂਦੀ ਦੇ ਸਾਰੇ ਚੋਰੀਸ਼ੁਦਾ ਗਹਿਣੇ ਬਰਾਮਦ ਕਰ ਲਏ ਹਨ ।
ਹੋਰ ਖੁਲਾਸੇ ਕਰਨ ਲਈ ਪੁਲਸ ਨੇ ਪ੍ਰਾਪਤ ਕਰ ਲਿਆ ਹੈ ਰਿਮਾਂਡ
ਜਾਣਕਾਰੀ ਮੁਤਾਬਕ ਜਿਨ੍ਹਾਂ ਦੋ ਔਰਤਾਂ ਨੂੰ ਸਿਮਲਾ ਪੁਲਸ ਨੇ ਗਹਿਣੇ ਚੋਰੀ ਦੇ ਦੋਸ਼ ਹੇਠ ਕਾਬੂ ਕੀਤਾ ਹੈ ਤੋਂ ਖੁਲਾਸੇ ਕਰਨ ਲਈ ਪੁੱਛਗਿੱਛ ਕਰਨ ਵਾਸਤੇ 2 ਜੁਲਾਈ ਤੱਕ ਦਾ ਰਿਮਾਂਡ ਵੀ ਮਾਨਯੋਗ ਕੋਰਟ ਤੋਂ ਪ੍ਰਾਪਤ ਕਰ ਲਿਆ ਹੈ । ਪੁਲਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ ।
ਕਿਸ ਦੀ ਸਿ਼ਕਾਇਤ ਤੇ ਕੀਤੀ ਗਈ ਹੈ ਕਾਰਵਾਈ
ਪੁਲਸ ਅਨੁਸਾਰ 25 ਜੂਨ ਨੂੰ ਥਾਣਾ ਸਦਰ ਸਿ਼ਮਲਾ ਵਿਖੇ ਜਿਲ੍ਹਾ ਸਿ਼ਮਲਾ ਦੇ ਨਿਵਾਸੀ ਖੁਬ ਸਿੰਘ ਠਾਕੁਰ ਦੀ ਸਿ਼ਕਾਇਤ `ਤੇ ਧਾਰਾ 303 (2) ਤਹਿਤ ਮਾਮਲਾ ਦਰਜ (Case registered) ਕੀਤਾ ਗਿਆ ਸੀ । ਸਿਕਾਇਤਕਰਤਾ ਨੇ ਦੱਸਿਆ ਕਿ ਲੋਅਰ ਬਾਜ਼ਾਰ ਸਿਮਲਾ ਵਿੱਚ ਖਰੀਦਦਾਰੀ ਦੌਰਾਨ ਅਣਪਛਾਤੀਆਂ ਔਰਤਾਂ ਨੇ ਉਨ੍ਹਾਂ ਦੇ ਸਲਿੰਗ ਬੈਗ ਵਿੱਚੋਂ ਕੀਮਤੀ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ (Jewelry theft) ਕਰ ਲਏ । ਚੋਰੀ ਹੋਏ ਗਹਿਣਿਆਂ ਦੀ ਕੀਮਤ ਲਗਭਗ 45 ਤੋਂ 50 ਲੱਖ ਰੁਪਏ ਦੱਸੀ ਗਈ ਸੀ ।
