ਅੰਮ੍ਰਿਤਸਰ ਦੀ 88 ਫੁਟੀ ਰੋਡ 'ਤੇ ਦੋ ਨੌਜਵਾਨਾਂ ਨੇ ਇਕ ਨੌਜਵਾਨ ਤੇ ਕੀਤੀ ਗੋਲੀਬਾਰੀ
- by Admin
- June 22, 2026
ਅੰਮ੍ਰਿਤਸਰ ਦੀ 88 ਫੁਟੀ ਰੋਡ 'ਤੇ ਦੋ ਨੌਜਵਾਨਾਂ ਨੇ ਇਕ ਨੌਜਵਾਨ ਤੇ ਕੀਤੀ ਗੋਲੀਬਾਰੀ
ਅੰਮ੍ਰਿਤਸਰ, 22 ਜੂਨ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੀ 88 ਫੁਟੀ ਰੋਡ ਤੇ ਕਾਰ ਸਵਾਰ ਦੋ ਨੌਜਵਾਨਾਂ ਵਲੋਂ ਇਕ ਨੌਜਵਾਨ 'ਤੇ ਗੋਲੀਬਾਰੀ (Shooting) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਜੋ ਅੰਮ੍ਰਿਤਸਰ ਵਿਖੇ ਬਣੀ 88 ਫੁਟੀ ਰੋਡ 'ਤੇ ਕਾਰ ਸਵਾਰ ਦੋ ਨੌਜਵਾਨਾਂ ਵਲੋਂ ਇਕ ਨੌਜਵਾਨ ਤੇ ਗੋਲੀਬਾਰੀ ਕੀਤੀ ਗਈ ਹੈ ਦੇ ਕਾਰਨ ਉਸ ਖੇਤਰ ਵਿਖ ਚੁਫੇਰੇਓਂ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ । ਜਿਸ ਨੌਜਵਾਨ ਤੇ ਗੋਲੀਬਾਰੀ ਕੀਤੀ ਗਈ ਹੈ ਦੀ ਪਛਾਣ ਸਿਮਰਨਜੀਤ ਸਿੰਘ ਉਰਫ ਬਿੱਲਾ ਦੇ ਤੌਰ 'ਤੇ ਹੋਈ ਹੈ ।
ਕੀ ਜਾਣਕਾਰੀ ਦਿੱਤੀ ਸਦਰ ਪੁਲਸ ਸਟੇਸ਼ਨ ਅੰਮ੍ਰਿਤਸਰ ਦੇ ਐਸ. ਐਚ. ਓ. ਨੇ
ਉਪਰੋਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਪੁਲਸ ਸਟੇਸ਼ਨ (Sadar Police Station) ਦੇ ਐਸ. ਐਚ. ਓ. ਇੰਸਪੈਕਟਰ ਕਿਰਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ 88 ਫੁਟੀ ਰੋਡ 'ਤੇ ਹੋਈ ਗੋਲੀਬਾਰੀ ਵਿਚ ਜਖਮੀ (Injured) ਹੋਣ ਵਾਲੇ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਉਰਫ ਬਿੱਲਾ ਦੇ ਤੌਰ 'ਤੇ ਹੋਈ ਹੈ । ਉਨ੍ਹਾਂ ਦੱਸਿਆ ਘਟਨਾ ਦੀ ਸੋਸ਼ਲ ਮੀਡੀਆ ਤੇ ਜਾਰੀ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਸਿਮਰਨਜੀਤ ਸਿੰਘ ਤੇ ਦੋ ਨੌਜਵਾਨਾਂ ਵਲੋਂ ਫਾਇਰਿੰਗ ਕੀਤੀ ਜਾ ਰਹੀ ਹੈ ।
ਪੁਲਸ ਨੇ ਕਰ ਲਿਆ ਹੈ ਕੇਸ ਦਰਜ
ਥਾਣਾ ਸਦਰ ਪੁਲਸ ਥਾਣੇ ਵਿਖੇ ਉਪਰੋਕਤ ਗੋਲੀਬਾਰੀ ਘਟਨਾ ਦੀ ਐਫ. ਆਈ. ਆਰ. ਦਰਜ (FIR registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਗੋਲੀਆਂ ਚਲਾਉਣ ਵਾਲਿਆਂ ਦੀ ਫੜੋ-ਫੜੀ ਲਈ ਟੀਮਾਂ ਬਣਾਈਆਂ ਗਈਆਂ ਹਨ ਤੇ ਅਜਿਹਾ ਕਰਨ ਵਾਲਿਆਂ ਦੀ ਪਛਾਣ ਕਰਕੇ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ ।
