ਦੋ ਨੌਜਵਾਨਾਂ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਸਮਰਾਲਾ, 4 ਨਵੰਬਰ 2025 : ਲੁਧਿਆਣਾ ਦੇ ਨੇੜਲੇ ਪਿੰਡ ਮਾਣਕੀ ਵਿਖੇ ਬੀਤੀ ਰਾਤ ਦੋ ਨੌਜਵਾਨਾਂ ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਦੋ ਨੌਜਵਾਨਾਂ ਵਿਚੋਂ ਕੌਣ ਜ਼ਖ਼ਮੀ ਤੇ ਕਿਸ ਦੀ ਹੋਈ ਮੌਤ ਪੰਜਾਬ ਦੇ ਜਿਲਾ ਲੁਧਿਆਣਾ ਅਧੀਨ ਆਉਂਦੇ ਸਮਰਾਲਾ ਦੇ ਪਿੰਡ ਮਾਣਕੀ ਵਿਖੇ ਬੀਤੀ ਰਾਤ ਪਿੰਡ ਦੇ ਹੀ ਮੈਡੀਕਲ ਸਟੋਰ ਦੇ ਬਾਹਰ ਬੈਠੇ ਦੋ ਨੌਜਵਾਨਾਂ ’ਤੇ ਜੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ ਵਿਚੋਂ ਇਕ ਦੀ ਮੌਤ ਹੋ ਗਈ ਹੈ ਤੇ ਦੂਸਰਾ ਵਿਅਕਤੀ ਜ਼਼ਖਮੀ ਹੋਣ ਕਾਰਨ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ (23) ਵਾਸੀ ਮਾਣਕੀ ਦੀ ਮੌਤ ਹੋ ਗਈ ਹੈ ਤੇ ਧਰਮਵੀਰ ਸਿੰਘ ਜੋ ਕਿ ਪਿੰਡ ਮਾਣਕੀ ਦਾ ਰਹਿਣ ਵਾਲਾ ਹੈ ਜ਼ਖ਼ਮੀ ਹਾਲਤ ਵਿਚ ਜੇਰੇ ਇਲਾਜ ਹੈ।ਪੁਲਸ ਨੇ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚ ਕਾਰਵਾਈ ਸ਼਼ੁਰੂ ਕੀਤੀ।
