post

Admin

(Chief Editor)

Punjab

ਯੂ. ਏ. ਈ. ਨਿਵੇਸ਼ਕਾਂ ਨੂੰ ਪੰਜਾਬ `ਚ ਨਿਵੇਸ਼ ਕਰਨ 'ਤੇ ਮਿਲੇਗੀ ਹਰ ਸਹੂਲਤ

post-img

ਯੂ. ਏ. ਈ. ਨਿਵੇਸ਼ਕਾਂ ਨੂੰ ਪੰਜਾਬ `ਚ ਨਿਵੇਸ਼ ਕਰਨ 'ਤੇ ਮਿਲੇਗੀ ਹਰ ਸਹੂਲਤ

ਚੰਡੀਗੜ੍ਹ, 8 ਸਤੰਬਰ 2026 : ਪੰਜਾਬ ਦੇ ਉਦਯੋਗ ਅਤੇ ਵਪਾਰ ਮੰਤਰੀ (Minister of Industry and Trade) ਅਮਨ ਅਰੋੜਾ ਨੇ ਦੁੁੁਬਈ ਵਿਖੇ ਸੰਮੇਲਨ ਦੌਰਾਨ ਆਖਿਆ ਹੈ ਕਿ ਪੰਜਾਬ ਵਿਚ ਨਿਵੇਸ਼ ਕਰਨ 'ਤੇ ਹਰ ਸਹੂੂਲਤ ਦਿੱਤੀ ਜਾਵੇਗੀ ।

ਕੀ ਵਿਚਾਰ-ਵਟਾਂਦਰਾ ਕੀਤਾ ਗਿਆ ਮੀਟਿੰਗ ਵਿਚ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਦੁਬਈ ਵਿਖੇ ਆਯੋਜਿਤ ਸਲਾਨਾ ਨਿਵੇਸ਼ ਮੀਟਿੰਗ (Annual Investment Meeting) ਵਿਚ ਯੂ. ਏ. ਈ. ਆਈ. ਦੇ ਜਨਰਲ ਸਕੱਤਰ ਐਚ. ਈ. ਅਬਦੁੱਲਾ ਅਹਿਮਦ ਅਲ ਸੁਵੈਦੀ ਨਾਲ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ (Aman Arora) ਨਾਲ ਹੋਈ ਮੀਟਿੰਗ ਦੌਰਾਨ ਪੰਜਾਬ ਵਿਚ ਯੂ. ਏ. ਈ. ਤੋਂ ਨਿਵੇਸ਼ ਆਕਰਸ਼ਿਤ ਕਰਨ ਅਤੇ ਸੂਬੇ ਵਿਚ ਉਦਯੋਗਿਕ ਵਿਕਾਸ ਨੂੰ ਰਫਤਾਰ ਦੇਣ ਦੀਆਂ ਸੰਭਾਵਨਾਵਾਂ `ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ।

ਕੀ ਭਰੋਸਾ ਦੁਆਇਆ ਗਿਆ ਅਮਨ ਅਰੋੜਾ ਵਲੋਂ ਗਲੋਬਲ ਕੰਪਨੀਆਂ ਨੂੰ

ਮੁਲਾਕਾਤ ਦੌਰਾਨ ਅਮਨ ਅਰੋੜਾ ਨੇ ਪੰਜਾਬ ਦੀ ਮਜ਼ਬੂਤ ਆਰਥਿਕ ਸਮਰੱਥਾ ਅਤੇ ਵੱਖ-ਵੱਖ ਖੇਤਰਾਂ `ਚ ਉਪਲਬਧ ਨਿਵੇਸ਼ ਦੇ ਮੌਕਿਆਂ ਨੂੰ ਉਜਾਗਰ ਕਰਦਿਆਂ ਯੂ. ਏ. ਈ. ਦੇ ਨਿਵੇਸ਼ਕਾਂ ਨੂੰ ਪੰਜਾਬ `ਚ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਖੇਤਰ ਨਾਲ ਭਾਈਵਾਲੀ ਰਾਹੀਂ ਨਿਵੇਸ਼ ਕਰਨ ਦਾ ਸੱਦਾ ਦਿੱਤਾ । ਉਦਯੋਗ ਮੰਤਰੀ ਨੇ ਯੂ. ਏ. ਈ. ਆਈ. ਆਈ. ਸੀ. ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ (Punjab Government) ਸੂਬੇ ਵਿਚ ਕਾਰੋਬਾਰ ਸਥਾਪਤ ਕਰਨ ਜਾਂ ਆਪਣੇ ਮੌਜੂਦਾ ਕੰਮਕਾਜ ਦਾ ਵਿਸਤਾਰ ਕਰਨ ਵਾਲੀਆਂ ਗਲੋਬਲ ਕੰਪਨੀਆਂ ਨੂੰ ਪੂਰਨ ਪ੍ਰਸ਼ਾਸਨਿਕ ਸਹਿਯੋਗ, ਲੋੜੀਂਦੀ ਅਗਵਾਈ ਅਤੇ ਲੌਜਿਸਟਿਕ ਸਹੂਲਤਾਂ ਉਪਲਬਧ ਕਰਵਾਏਗੀ ।

ਸਿੰਗਲ ਵਿੰਡੋ ਪਲੇਟਫਾਰਮ ਨਾਲ ਬਣਦੀ ਹੈ ਨਿਵੇਸ਼ ਪ੍ਰਕਿਰਿਆ ਆਸਾਨ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ (Chief Minister) ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਯੂ. ਏ. ਈ. ਦੇ ਨਿਵੇਸ਼ਕਾਂ ਅਤੇ ਸੰਸਥਾਗਤ ਫੰਡਾਂ ਨਾਲ ਲੰਬੇ ਸਮੇਂ ਦੀ ਅਤੇ ਆਪਸੀ ਲਾਹੇਵੰਦ ਭਾਈਵਾਲੀ ਸਥਾਪਤ ਕਰਨ ਲਈ ਵਚਨਬੱਧ ਹੈ । ਅਮਨ ਅਰੋੜਾ ਨੇ ਸੂਬੇ ਵਿਚ ਨਿਵੇਸ਼ਕਾਂ ਦੇ ਅਨਕੂਲ ਕੀਤੇ ਗਏ ਸੁਧਾਰਾਂ ਦਾ ਜਿ਼ਕਰ ਕਰਦਿਆਂ ਕਿਹਾ ਕਿ `ਇਨਵੈਸਟ ਪੰਜਾਬ` ਰਾਹੀਂ ਨਿਵੇਸ਼ਕਾਂ ਨੂੰ ਏਕੀਕ੍ਰਿਤ ਸਿੰਗਲ-ਵਿੰਡੋ ਪਲੇਟਫਾਰਮ ਉਪਲਬਧ ਕਰਵਾਇਆ ਗਿਆ ਹੈ, ਜਿਸ ਨਾਲ ਨਿਵੇਸ਼ ਦੀ ਪ੍ਰਕਿਰਿਆ ਆਸਾਨ ਅਤੇ ਪ੍ਰੇਸ਼ਾਨੀ ਮੁਕਤ ਬਣਦੀ ਹੈ ।

Related Post

Instagram