post

Jasbeer Singh

(Chief Editor)

Sports

ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ

post-img

ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ - ਡਾਕਟਰ ਅੰਮ੍ਰਿਤਪਾਲ ਸਿੱਧੂ ਸਕੱਤਰ ਅਤੇ ਸੁੱਖ ਸਾਹੋਕੇ ਪ੍ਰਧਾਨ ਚੁਣੇ - ਐਸੋਸੀਏਸ਼ਨ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਪਾਸੇ ਕਰਕੇ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਆਰੰਭ ਕਰੇਗੀ - ਡਾਕਟਰ ਅੰਮ੍ਰਿਤਪਾਲ ਸਿੱਧੂ - ਜ਼ਿਲ੍ਹਾ ਸੰਗਰੂਰ ਦੇ ਸਮੂਹ ਵਾਲੀਬਾਲ ਖਿਡਾਰੀ ਮੀਟਿੰਗ ਵਿੱਚ ਹੋਏ ਸ਼ਾਮਿਲ ਸੰਗਰੂਰ, 7 ਜੁਲਾਈ : ਜ਼ਿਲ੍ਹਾ ਸੰਗਰੂਰ ਵਿੱਚ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਵਾਲੀਬਾਲ ਖੇਡ ਨਾਲ ਜੋੜਨ ਲਈ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ ਹੋਈ। ਇਸ ਚੋਣ ਵਿੱਚ ਡਾਕਟਰ ਅੰਮ੍ਰਿਤਪਾਲ ਸਿੱਧੂ ਸਕੱਤਰ ਅਤੇ ਲਖਵਿੰਦਰ ਸਿੰਘ ਸੁੱਖ ਸਾਹੋਕੇ ਪ੍ਰਧਾਨ ਚੁਣੇ ਗਏ। ਇਸ ਤੋਂ ਇਲਾਵਾ ਨਰਿੰਦਰ ਮੌੜ, ਗੁਰਦੀਪ ਮੌੜ ਅਤੇ ਅਜੇ ਨਾਗਰ ਨੂੰ ਸਰਪ੍ਰਸਤ ਚੁਣਿਆ ਗਿਆ। ਇਸ ਚੋਣ ਮੀਟਿੰਗ ਵਿੱਚ ਜ਼ਿਲ੍ਹਾ ਸੰਗਰੂਰ ਦੇ ਸਮੂਹ ਵਾਲੀਬਾਲ ਖਿਡਾਰੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵੇਂ ਚੁਣੇ ਗਏ ਸਕੱਤਰ ਡਾਕਟਰ ਅੰਮ੍ਰਿਤਪਾਲ ਸਿੱਧੂ ਨੇ ਦੱਸਿਆ ਕਿ ਬਾਕੀ ਅਹੁਦੇਦਾਰਾਂ ਵਿੱਚ ਖਜ਼ਾਨਚੀ ਚਮਕੌਰ ਸਿੰਘ, ਸਹਾਇਕ ਖਜ਼ਾਨਚੀ ਬੇਅੰਤ ਸਿੰਘ ਦਿੜਬਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਰੇਲਵੇ ਦਿੜਬਾ ਅਤੇ ਗੁਰਚਰਨ ਸਿੰਘ ਰੋਗਲਾ, ਮੀਤ ਪ੍ਰਧਾਨ ਜਗਸੀਰ ਸਿੰਘ ਗਾਂਧੀ ਲੋਗੋਵਾਲ ਅਤੇ ਗਗਨਦੀਪ ਸਿੰਘ ਦੁੱਗਾ ਪੀ ਪੀ, ਪ੍ਰੈਸ ਸਕੱਤਰ ਤੇਜਿੰਦਰ ਸਿੰਘ ਢੱਡਰੀਆਂ ਚੁਣੇ ਗਏ ਹਨ । ਇਸੇ ਤਰ੍ਹਾਂ ਕੁੜੀਆਂ ਦੀ ਟੀਮ ਦੇ ਨੋਡਲ ਇੰਚਾਰਜ ਨਵਜੋਤਇੰਦਰ ਕੌਰ ਜੋਤੀ ਅਤੇ ਮਹਿੰਦਰ ਕੌਰ ਸੱਤੀ (ਸਪੋਰਟਸ ਵਿਭਾਗ), ਮੁੰਡੇ ਦੀ ਟੀਮ ਦੇ ਨੋਡਲ ਸਮਸ਼ੇਰ ਸਿੰਘ (ਸਬ-ਇੰਸਪੈਕਟਰ) ਅਤੇ ਜਗਬੀਰ ਸਿੰਘ (ਖੇਡ ਵਿਭਾਗ) ਨਿਯੁਕਤ ਕੀਤੇ ਗਏ। ਸਕੱਤਰ ਡਾਕਟਰ ਅੰਮ੍ਰਿਤਪਾਲ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜੋ ਵੀ ਉਪਰਾਲੇ ਕੀਤੇ ਜਾ ਰਹੇ ਹਨ, ਐਸੋਸੀਏਸ਼ਨ ਉਹਨਾਂ ਦਾ ਸਮਰਥਨ ਕਰਦੀ ਹੈ ਅਤੇ ਇਹਨਾਂ ਉਪਰਾਲਿਆਂ ਨੂੰ ਸਫ਼ਲ ਕਰਨ ਲਈ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਦੀ ਐਸੋਸੀਏਸ਼ਨ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਪਾਸੇ ਕਰਕੇ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਆਰੰਭ ਕਰੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜੋਧ ਸਿੰਘ, ਹਨੀ ਮੌੜਾ, ਜਗਪਾਲ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਅਮਨਦੀਪ ਸਿੰਘ ਗੋਪਾ ਰੱਤੇਕੇ, ਗੁਰਭੇਜ ਸਿੰਘ ਸ਼ਰਮਾ ਲੌਂਗੋਵਾਲ, ਗੋਲਡੀ ਸ਼ਰਮਾ, ਦਲੇਰ ਸਿੰਘ, ਜਗਤਾਰ ਸਿੰਘ , ਮਨਦੀਪ ਸਿੰਘ ਤੱਕੀਪੁਰ, ਪਰਮਿੰਦਰ ਸਿੰਘ ਬਡਰੁੱਖਾ, ਅਰਸਦ ਗੁੱਜਰ ਬਹਾਦਰਪੁਰ , ਰਣਬੀਰ ਬਹਾਦਰਪੁਰ, ਮਨਿੰਦਰ ਸਿੰਘ ਰੋਗਲਾ, ਸਪਿੰਦਰ ਦਿੜਬਾ, ਅਮਰੀਕ ਸਿੰਘ ਬਡਰੁੱਖਾਂ , ਸੰਕਰ ਰਾਜਪੂਤ, ਰਾਜਿੰਦਰ ਸਿੰਘ ਰਾਜਾ, ਅਮਿਤ ਸੰਗਰੂਰ ਅਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।

Related Post