post

Jasbeer Singh

(Chief Editor)

Punjab

ਦਿਵਿਆਂਗ ਬੱਚਿਆਂ ਦੇ ਚਿਹਰੇ 'ਤੇ ਆਈ ਮੁਸਕਾਨ; ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲਮ ਤਾਰੇ ਜ਼ਮੀਂ ਪਰ ਦਿਖਾਈ

post-img

ਦਿਵਿਆਂਗ ਬੱਚਿਆਂ ਦੇ ਚਿਹਰੇ 'ਤੇ ਆਈ ਮੁਸਕਾਨ; ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲਮ ਤਾਰੇ ਜ਼ਮੀਂ ਪਰ ਦਿਖਾਈ ਸੰਗਰੂਰ, 7 ਜੁਲਾਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਵਿਆਂਗ ਬੱਚਿਆਂ ਦੇ ਚਿਹਰੇ 'ਤੇ ਮੁਸਕਾਨ ਲੈ ਕੇ ਆਉਣ ਲਈ ਇੰਡੀਅਨ ਰੈਡ ਕਰਾਸ, ਸਹਾਰਾ ਫਾਊਂਡੇਸ਼ਨ ਅਤੇ ਫਨ ਸਕੁਏਅਰ ਦੇ ਸਹਿਯੋਗ ਨਾਲ ਵਿਸ਼ਵਾਸ ਸਕੂਲ ਅਤੇ ਸਹਿਯੋਗ ਸਕੂਲ ਦੇ ਬੱਚਿਆਂ ਨੂੰ ਫਿਲਮ ਤਾਰੇ ਜ਼ਮੀਂ ਪਰ ਦਿਖਾਈ ਗਈ, ਇਹ ਜਾਣਕਾਰੀ ਸਾਂਝੀ ਕਰਦਿਆਂ ਐੱਸ. ਡੀ. ਐਮ. ਸੰਗਰੂਰ, ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਦਿਵਿਆਂਗ ਬੱਚੇ ਸਾਡੇ ਸਮਾਜ ਦਾ ਅਨਿਖੜਵਾਂ ਅੰਗ ਹਨ ਅਤੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਇਨ੍ਹਾਂ ਬੱਚਿਆਂ ਨੂੰ ਅੱਗੇ ਵੱਧਣ ਲਈ ਪਲੇਟ ਫਾਰਮ ਮੁਹੱਈਆ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਹ ਹਦਾਇਤਾਂ ਹਨ ਕਿ ਅਜਿਹੇ ਬੱਚਿਆਂ ਦਾ ਪੂਰਾ ਖਿਆਲ ਰੱਖਿਆ ਜਾਵੇ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਇਸ ਦੇ ਮੱਦੇਨਜ਼ਰ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਸ਼੍ਰੀ ਵਾਲੀਆ ਨੇ ਕਿਹਾ ਕਿ ਇਹਨਾਂ ਬੱਚਿਆਂ ਦੀਆਂ ਜ਼ਰੂਰਤਾਂ ਦਾ ਆਮ ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਦਾ ਭਵਿੱਖ ਉਜਵਲ ਹੋ ਸਕੇ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਸੰਗਰੂਰ ਦੀ ਸਕੱਤਰ ਸ਼੍ਰੀਮਤੀ ਜਸਵੀਰ ਕੌਰ, ਡਾ. ਏ. ਐਸ. ਮਾਨ, ਡਾ. ਕਿਰਨਜੋਤ ਬਾਲੀ, ਡਾ. ਸੁਖਦੀਪ ਕੌਰ, ਐਸ. ਐਸ. ਰੇਖੀ, ਡਾ. ਨੰਦ ਕਿਸ਼ੋਰ ਗਰੋਵਰ, ਸੁਚਿਤਾ, ਸ਼੍ਰੀਮਤੀ ਗੀਤਾ ਜੈਨ, ਸਹਾਰਾ ਫਾਊਂਡੇਸ਼ਨ ਐਸ. ਐਸ. ਪੀ. ਸਿਦਕੀ, ਗੁਰਤੇਜ ਸਿੰਘ ਅਤੇ ਅਸ਼ੋਕ ਸ਼ਰਮਾ, ਫਨ ਸਕੁਏਅਰ ਦੇ ਐਮ. ਡੀ. ਹੈਪੀ ਗੋਇਲ ਅਤੇ ਸਟਾਫ ਅਤੇ ਹੋਰ ਬਹੁਤ ਸਾਰੇ ਰੈੱਡ ਕਰਾਸ ਮੈਂਬਰ ਅਤੇ ਸਟਾਫ ਮੌਜੂਦ ਸੀ।

Related Post