post

Jasbeer Singh

(Chief Editor)

Patiala News

ਸਵੱਛ ਭਾਰਤ ਮਿਸ਼ਨ ਤਹਿਤ ਜਨਤਕ ਪਖਾਨਿਆਂ ਦੀ ਸਫ਼ਾਈ ਤੇ ਪਲਾਸਟਿਕ ਇਕੱਠਾ ਕਰਨ ਦੀ ਜ਼ਿਲ੍ਹੇ ਭਰ 'ਚ ਚੱਲੀ ਮੁਹਿੰਮ

post-img

ਸਵੱਛ ਭਾਰਤ ਮਿਸ਼ਨ ਤਹਿਤ ਜਨਤਕ ਪਖਾਨਿਆਂ ਦੀ ਸਫ਼ਾਈ ਤੇ ਪਲਾਸਟਿਕ ਇਕੱਠਾ ਕਰਨ ਦੀ ਜ਼ਿਲ੍ਹੇ ਭਰ 'ਚ ਚੱਲੀ ਮੁਹਿੰਮ -ਹਰ ਨਾਗਰਿਕ ਸਫ਼ਾਈ ਪ੍ਰਤੀ ਹੋਵੇ ਸੁਚੇਤ-ਡਾ. ਪ੍ਰੀਤੀ ਯਾਦਵ ਪਟਿਆਲਾ, 22 ਸਤੰਬਰ : ਸਵੱਛ ਭਾਰਤ ਮਿਸ਼ਨ ਤਹਿਤ ਦੋ ਅਕਤੂਬਰ ਸਵੱਛ ਭਾਰਤ ਦਿਵਸ ਤੱਕ ਚੱਲਣ ਵਾਲੀ ਸਵੱਛਤਾ ਹੀ ਸੇਵਾ ਮੁਹਿੰਮ ਅਧੀਨ ਅੱਜ ਜ਼ਿਲ੍ਹੇ ਭਰ ਵਿੱਚ ਜਨਤਕ ਪਖਾਨਿਆਂ ਦੀ ਸਫ਼ਾਈ ਕੀਤੀ ਗਈ ਤੇ ਵੱਖ-ਵੱਖ ਥਾਵਾਂ ਤੋਂ ਪਲਾਸਟਿਕ ਇਕੱਠਾ ਕੀਤਾ ਗਿਆ । ਇਸ ਤੋਂ ਬਿਨ੍ਹਾਂ ਕਈ ਥਾਵਾਂ 'ਤੇ ਬੂਟੇ ਵੀ ਲਗਾਏ ਗਏ। ਜਦਕਿ ਸਵੱਛਤਾ ਹੀ ਸੇਵਾ ਦੌਰਾਨ ਸਥਾਨਕ ਕਲਾ, ਖੇਤਰੀ ਸੰਗੀਤ ਤੇ ਨ੍ਰਿਤ ਰੂਪਾਂਰਾਹੀਂ ਸਵੱਛ ਭਾਰਤ ਮਿਸ਼ਨ ਦੇ ਸੱਭਿਆਚਾਰਕ ਪ੍ਰੋਗਰਾਮ ਵੀ ਕੀਤੇ ਗਏ। ਸਥਾਨਕ ਵਸਨੀਕਾਂ ਨੂੰ ਵੱਖ-ਵੱਖ ਵਾਤਾਵਰਣ ਅਨੁਕੂਲ ਉਤਪਾਦਾਂ ਦਾ ਲਾਭ ਲੈਣ ਲਈ ਕੂੜੇ ਤੋਂ ਬਣਾਏ ਗਏ ਪਦਾਰਥਾਂ ਤੇ ਖਾਦ ਦੀ ਵਿਕਰੀ ਵੀ ਕੀਤੀ ਗਈ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਸੇ ਦੌਰਾਨ ਕਿਹਾ ਕਿ ਹਰੇਕ ਨਾਗਕਿਰ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਸਫ਼ਾਈ ਪ੍ਰਤੀ ਸੁਚੇਤ ਹੋਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਵੱਛ ਭਾਰਤ ਮਿਸ਼ਨ ਨੂੰ ਸਫ਼ਲ ਬਣਾਇਆ ਜਾਵੇਗਾ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਥਾਨਕ ਸਰਕਾਰਾਂ, ਜਲ ਸਪਲਾਈ ਤੇ ਸੈਨੀਟੇਸ਼ਨ, ਸਿੱਖਿਆ ਵਿਭਾਗ, ਵਣ ਵਿਭਾਗ ਸਮੇਤ ਹੋਰ ਕਈ ਵਿਭਾਗਾਂ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਸਮਾਣਾ, ਪਾਤੜਾਂ, ਘੱਗਾ, ਨਾਭਾ, ਰਾਜਪੁਰਾ, ਘਨੌਰ, ਸਨੌਰ ਤੇ ਦੇਵੀਗੜ੍ਹ ਵਿਖੇ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕੂੜਾ ਵੱਖੋ-ਵੱਖ ਰੱਖਣ ਦੀ ਮੁਹਿੰਮ ਚਲਾਈ ਗਈ, ਮੱਛਰਾਂ ਨੂੰ ਭਜਾਉਣ ਲਈ ਫੌਗਿਗ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਇਸਦੇ ਨਾਲ ਹੀ ਜਨਤਕ ਪਖਾਨਿਆਂ ਦੀ ਸਫ਼ਾਈ ਵੀ ਕੀਤੀ ਗਈ। ਇਸੇ ਦੌਰਾਨ ਸਮਾਣਾ ਵਿਖੇ 250 ਕਿਲੋ ਹਰਿਤ ਪੰਜਾਬ ਸਿਟੀ ਕੰਪੋਸਟ ਖਾਦ ਲੋਕਾਂ ਨੂੰ ਮੁਫ਼ਤ ਵੰਡੀ ਗਈ ।

Related Post