ਪਦਮ ਸ਼੍ਰੀ ਵਿਜੇ ਚੋਪੜਾ ਨੇ ਅੰਤਰਰਾਸ਼ਟਰੀ ਲੇਖਕ ਅਨਿਲ ਕੁਮਾਰ ਭਾਰਤੀ ਦੁਆਰਾ ਲਿਖੀ ਤਿੰਨ-ਭਾਸ਼ਾਈ ਕਿਤਾਬ ਲਾਂਚ ਕੀਤੀ
- by Jasbeer Singh
- December 16, 2025
ਪਦਮ ਸ਼੍ਰੀ ਵਿਜੇ ਚੋਪੜਾ ਨੇ ਅੰਤਰਰਾਸ਼ਟਰੀ ਲੇਖਕ ਅਨਿਲ ਕੁਮਾਰ ਭਾਰਤੀ ਦੁਆਰਾ ਲਿਖੀ ਤਿੰਨ-ਭਾਸ਼ਾਈ ਕਿਤਾਬ ਲਾਂਚ ਕੀਤੀ -ਮੈਂ ਹਿੰਦੀ, ਰੂਸੀ ਅਤੇ ਅੰਗਰੇਜ਼ੀ ਭਾਸ਼ਾਵਾਂ ਸਿੱਖਾਉਣ ਵਾਲੀ ਕਿਤਾਬ ਰਾਹੀਂ ਭਾਰਤੀ ਅਤੇ ਰੂਸੀ ਸੱਭਿਆਚਾਰਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ: ਅਨਿਲ ਭਾਰਤੀ ਪਟਿਆਲਾ, 16 ਦਸੰਬਰ 2025 : ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਦੁਆਰਾ ਲਿਖੀ ਕਿਤਾਬ, "ਹਿੰਦੀ, ਰੂਸੀ ਅਤੇ ਅੰਗਰੇਜ਼ੀ ਦੀ ਭਾਸ਼ਾ ਸਿੱਖਾਉਂਣ ਵਾਲੀ ਕਿਤਾਬ" ਦਾ ਰਿਲੀਜ਼ ਸਮਾਰੋਹ ਜਨਹਿਤ ਸਮਿਤੀ ਰਜਿਸਟਰਡ, ਪਟਿਆਲਾ ਦੁਆਰਾ ਸਥਾਨਕ ਬਾਰਾਦਰੀ ਗਾਰਡਨ ਦੇ ਚਿਲਡਰਨ ਪਾਰਕ ਵਿਖੇ ਆਯੋਜਿਤ ਸਮਾਰੋਹ ਵਿੱਚ ਪੰਜਾਬ ਕੇਸਰੀ ਅਖਬਾਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਦੁਆਰਾ ਕੀਤਾ ਗਿਆ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ, ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਕਿਹਾ ਕਿ ਭਾਸ਼ਾਈ ਸਦਭਾਵਨਾ ਵੱਖ-ਵੱਖ ਦੇਸ਼ਾਂ ਅਤੇ ਉਨ੍ਹਾਂ ਦੀਆਂ ਮਹਾਨ ਸਭਿਆਚਾਰਾਂ ਨੂੰ ਜੋੜਨ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਅਨਿਲ ਕੁਮਾਰ ਭਾਰਤੀ ਦੀ ਕਿਤਾਬ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਨੇ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਨੂੰ ਇਸ ਸ਼ੁਭ ਕਾਰਜ ਲਈ ਆਪਣਾ ਅਸ਼ੀਰਵਾਦ ਦਿੱਤਾ ਅਤੇ ਭਵਿੱਖ ਵਿੱਚ ਉਨ੍ਹਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਕਿਤਾਬ ਦੇ ਲੇਖਕ ਅਨਿਲ ਕੁਮਾਰ ਭਾਰਤੀ ਨੇ ਕਿਹਾ ਕਿ ਜਿੱਥੇ ਇਹ ਕਿਤਾਬ ਹਿੰਦੀ ਅਤੇ ਰੂਸੀ ਲੋਕਾਂ ਵਿਚਕਾਰ ਇੱਕ ਮਜ਼ਬੂਤ ਬੰਧਨ ਨੂੰ ਹੋਰ ਵੀ ਮਜ਼ਬੂਤ ਕਰੇਗੀ, ਉੱਥੇ ਹੀ ਇਹ ਅੰਗਰੇਜ਼ੀ ਜਾਣਨ ਵਾਲੇ ਬਾਕੀ ਦੁਨੀਆ ਦੇ ਲੋਕਾਂ ਲਈ ਰੂਸੀ ਅਤੇ ਹਿੰਦੀ ਭਾਸ਼ਾਵਾਂ ਦੇ ਦਰਵਾਜ਼ੇ ਵੀ ਖੋਲ੍ਹੇਗੀ। ਇਹ ਕਿਤਾਬ ਨਾ ਸਿਰਫ਼ ਇਨ੍ਹਾਂ ਤਿੰਨਾਂ ਭਾਸ਼ਾਵਾਂ ਨੂੰ ਸਗੋਂ ਇਨ੍ਹਾਂ ਦੋ ਮਹਾਨ ਸੱਭਿਆਚਾਰਾਂ ਨੂੰ ਵੀ ਨੇੜੇ ਲਿਆਉਣ ਵਿੱਚ ਇੱਕ ਮਹੱਤਵਪੂਰਨ ਅਤੇ ਸਥਾਈ ਭੂਮਿਕਾ ਨਿਭਾਏਗੀ। ਚੜ੍ਹਦੀਕਲਾ ਦੇ ਮਾਲਕ ਪਦਮਸ਼੍ਰੀ ਜਗਜੀਤ ਸਿੰਘ ਦਰਦੀ, ਪੰਜਾਬ ਕੇਸਰੀ ਅਤੇ ਜਗਬਾਣੀ ਦੇ ਇੰਚਾਰਜ ਸ਼੍ਰੀਮਤੀ ਸਤਿੰਦਰ ਵਾਲੀਆ ਅਤੇ ਬਿਊਰੋ ਚੀਫ ਸ਼੍ਰੀ ਰਾਜੇਸ਼ ਪੰਜੋਲਾ ਜੋਕਿ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ ਨੇ ਵੀ ਜਨਹਿਤ ਸਮਿਤੀ ਦੁਆਰਾ ਕੀਤੀ ਜਾ ਰਹੀ ਬਹੁਪੱਖੀ ਸਮਾਜ ਸੇਵਾ ਦੀ ਸ਼ਲਾਘਾ ਕੀਤੀ। ਭਾਰਤੀ ਨੇ ਇਸ ਕਾਰਜ ਨੂੰ ਪੂਰਾ ਕਰਨ ਵਿੱਚ ਡਾ. ਰਾਮੇਸ਼ਵਰ ਸਿੰਘ, ਅੰਤਰਰਾਸ਼ਟਰੀ ਸਿੱਖਿਆ ਸ਼ਾਸਤਰੀ ਸੁਸ਼ੀਲ ਕੁਮਾਰ ਆਜ਼ਾਦ ਅਤੇ ਨਿਰਸਵਾਰਥ ਸਮਾਜ ਸੇਵਕ ਸੁਰੇਸ਼ ਕੁਮਾਰ ਬਾਂਸਲ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਜਨਹਿਤ ਸਮਿਤੀ, ਪਟਿਆਲਾ ਦੇ ਪ੍ਰਧਾਨ ਐਸ ਕੇ ਗੌਤਮ ਅਤੇ ਜਨਰਲ ਸਕੱਤਰ ਵਿਨੋਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਨਹਿਤ ਸਮਿਤੀ, ਪਟਿਆਲਾ ਦੇ ਸੰਸਥਾਪਕ ਸ਼੍ਰੀ ਓਮ ਪ੍ਰਕਾਸ਼ ਕੌਸ਼ਿਸ਼ ਦੇ ਪੁੱਤਰ ਅਨਿਲ ਕੁਮਾਰ ਭਾਰਤੀ, ਉਨ੍ਹਾਂ ਦੁਆਰਾ ਦਰਸਾਏ ਗਏ ਦੇਸ਼ ਅਤੇ ਸਮਾਜ ਦੀ ਸੇਵਾ ਦੇ ਮਾਰਗ 'ਤੇ ਚੱਲ ਰਹੇ ਹਨ। ਪਿਛਲੇ ਸਾਲ, ਜਨਹਿਤ ਸਮਿਤੀ ਨੇ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਅਨਪੜ੍ਹ ਕੈਦੀਆਂ ਨੂੰ ਸਿੱਖਿਆ ਦੇਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿੱਚ 300 ਕੈਦੀਆਂ ਨੂੰ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਸਿਖਾਈਆਂ ਗਈਆਂ। ਸਿੱਖਿਆ ਸ਼ਾਸਤਰੀ ਅਨਿਲ ਭਾਰਤੀ ਦੁਆਰਾ ਲਿਖੀਆਂ ਤਿੰਨ-ਭਾਸ਼ੀ ਕਿਤਾਬਾਂ ਨੇ ਇਸ ਯਤਨ ਵਿੱਚ ਮੁੱਖ ਭੂਮਿਕਾ ਨਿਭਾਈ। ਇੱਥੇ ਇਹ ਵੀ ਖ਼ਾਸ ਤੇ ਜ਼ਿਕਰਯੋਗ ਹੈ ਕਿ ਇਸ ਕਿਤਾਬ ਤੋਂ ਪਹਿਲਾਂ, ਲੇਖਕ ਅਨਿਲ ਕੁਮਾਰ ਭਾਰਤੀ ਦੀਆਂ ਤਿੰਨ-ਭਾਸ਼ੀ/ਬਹੁ-ਭਾਸ਼ੀ ਤੁਲਨਾਤਮਕ ਗਿਆਨ ਵਿਕਾਸ ਵਿਧੀਆਂ 'ਤੇ ਆਧਾਰਿਤ ਕਿਤਾਬਾਂ, "ਥ੍ਰੀ ਇਨ ਵਨ ਮੈਜਿਕ" ਅਤੇ "ਫੋਰ ਇਨ ਵਨ ਮੈਜਿਕ" ਦੇ ਰਿਲੀਜ਼ ਸਮਾਰੋਹ ਮਾਸਕੋ ਵਿੱਚ ਆਯੋਜਿਤ ਕੀਤੇ ਗਏ ਸਨ, ਅਤੇ "ਥ੍ਰੀ ਇਨ ਵਨ ਲਿੰਗੁਇਸਟਿਕ ਮੈਜਿਕ" ਦਾ ਰਿਲੀਜ਼ ਸਮਾਰੋਹ ਨੇਪਾਲ ਵਿੱਚ ਆਯੋਜਿਤ ਕੀਤਾ ਗਿਆ ਸੀ। ਲੇਖਕ ਅਨਿਲ ਭਾਰਤੀ ਨੇ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਖਰਚੇ 'ਤੇ ਸੈਂਕੜੇ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਰੂਸ ਅਤੇ ਨੇਪਾਲ ਵਿੱਚ ਮੁਫਤ ਵੰਡਿਆ ਹੈ। ਇਸ ਵਿਸ਼ਵਵਿਆਪੀ ਪਹਿਲਕਦਮੀ ਦਾ ਵਰਣਨ ਕਰਦੇ ਹੋਏ, ਭਾਰਤੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਤਿੰਨ-ਭਾਸ਼ੀ ਕਿਤਾਬਾਂ ਰਾਹੀਂ ਭਾਰਤ ਅਤੇ ਰੂਸ ਦੀਆਂ ਮਹਾਨ ਸੱਭਿਆਚਾਰਾਂ ਨੂੰ ਨੇੜੇ ਲਿਆਉਣ ਲਈ ਇੱਕ ਗੰਭੀਰ ਯਤਨ ਕੀਤਾ ਹੈ। ਇਸ ਮੌਕੇ 'ਤੇ, ਪੀ.ਐਸ.ਪੀ.ਸੀ.ਐਲ. ਦੇ ਸੇਵਾਮੁਕਤ ਡਾਇਰੈਕਟਰ ਬੀ.ਕੇ. ਜਿੰਦਲ, ਜ਼ਿਲ੍ਹਾ ਯੋਜਨਾ ਬੋਰਡ, ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ, ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਸੇਵਾਮੁਕਤ ਐਸ.ਪੀ. ਮਨਜੀਤ ਸਿੰਘ ਬਰਾੜ, ਚਮਨ ਲਾਲ ਗਰਗ, ਦੀਨ ਨਾਥ ਰਾਜੋਲੀਆ, ਕ੍ਰਿਸ਼ਨਾ ਦੇਵ ਗੋਇਲ, ਜੀ.ਐਸ. ਆਨੰਦ, ਐਡਵੋਕੇਟ ਮਹਸਮਪੁਰੀ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।
