post

Jasbeer Singh

(Chief Editor)

Punjab

ਅਣਪਛਾਤੇ ਕਾਰ ਚਾਲਕ ਨੇ ਔਰਤ ਨੂੰ ਟੱਕਰ ਮਾਰ ਉਤਾਰਿਆ ਮੌਤ ਦੇ ਘਾਟ

post-img

ਅਣਪਛਾਤੇ ਕਾਰ ਚਾਲਕ ਨੇ ਔਰਤ ਨੂੰ ਟੱਕਰ ਮਾਰ ਉਤਾਰਿਆ ਮੌਤ ਦੇ ਘਾਟ

ਲੁਧਿਆਣਾ, 8 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਡੇਹਲੋਂ ਖੇਤਰ ਵਿਖੇ ਇਕ ਅਣਪਛਾਤੇ ਕਾਰ ਚਾਲਕ ਨੇ ਔਰਤ ਨੂੰ ਟੱਕਰ ਮਾਰ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ । 

ਕੌਣ ਹੈ ਇਹ ਔਰਤ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਡੇਹਲੋਂ ਇਲਾਕੇ ਵਿੱਚ ਇੱਕ ਅਣਪਛਾਤੀ ਕਾਰ (Unidentified car) ਨੇ ਜੋ ਸੜਕ ਪਾਰ ਕਰ ਰਹੀ ਇੱਕ ਅਪਾਹਜ ਔਰਤ ਨੂੰ ਟੱਕਰ ਮਾਰ ਦਿੱਤੀ ਦੀ ਪਛਾਣ ਬਲਜੀਤ ਕੌਰ (Baljit Kaur) ਦੇ ਤੌਰ 'ਤੇ ਹੋਈ ਹੈ । ਉਕਤ ਔਰਤ ਨੂੰ ਟੱਕਰ ਮਾਰਨ ਤੋਂ ਬਾਅਦ ਡਰਾਈਵਰ ਗੱਡੀ ਰੋਕਣ ਦੀ ਬਜਾਏ ਮੌਕੇ ਤੋਂ ਭੱਜ ਗਿਆ । ਗੰਭੀਰ ਜ਼ਖ਼ਮੀ ਔਰਤ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ।

ਕੀ ਦੱਸਿਆ ਮ੍ਰਿਤਕਾ ਦੇ ਪਤੀ ਨੇ

ਮ੍ਰਿਤਕ ਔਰਤ ਬਲਜੀਤ ਕੌੌਰ ਦੇ ਪਤੀ ਗੁਰਮੁੱਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਪਤਨੀ ਬਲਜੀਤ ਕੌਰ 6 ਜੂਨ, 2026 ਨੂੰ ਡੇਹਲੋਂ ਆਈ ਸੀ । ਖਾਣਾ ਖਾਣ ਤੋਂ ਬਾਅਦ ਉਹ ਜਦੋਂ ਗੋਪਾਲਪੁਰ ਬੱਸ ਸਟੈਂਡ ਵੱਲ ਤੁਰ ਪਈ, ਜਿੱਥੇ ਉਸ ਨੇ ਕੱਪੜੇ ਖਰੀਦਣ ਲਈ ਆਪਣੇ ਮਾਪਿਆਂ ਦੇ ਘਰ ਜਾਣਾ ਸੀ । ਉਹ ਸੜਕ ਪਾਰ ਕਰ ਰਹੀ ਸੀ ਇੱਕ ਅਣਪਛਾਤੇ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਭੱਜ ਗਿਆ । ਸੜਕ `ਤੇ ਦਰਦ ਨਾਲ ਤੜਫਦੀ ਮਹਿਲਾ ਨੇ ਦਮ ਤੋੜ ਦਿੱਤਾ। ਮ੍ਰਿਤਕ ਦਾ ਵਿਆਹ ਚਾਰ ਸਾਲ ਪਹਿਲਾਂ ਹੋਇਆ ਸੀ ।

ਪੁਲਸ ਨੇ ਕਰ ਲਿਆ ਹੈ ਅਣਪਛਾਤੇ ਕਾਰ ਚਾਲਕ ਵਿਰੁੱਧ ਕੇਸ ਦਰਜ

ਪਰਿਵਾਰ ਅਤੇ ਸਥਾਨਕ ਨਿਵਾਸੀਆਂ ਦੁਆਰਾ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਇੱਕ ਅਣਜਾਣ ਡਰਾਈਵਰ ਨੇ, ਲਾਪਰਵਾਹੀ ਅਤੇ ਤੇਜ਼ ਰਫ਼ਤਾਰ (Fast pace) ਨਾਲ ਗੱਡੀ ਚਲਾਉਂਦਿਆਂ ਔਰਤ ਨੂੰ ਟੱਕਰ ਮਾਰੀ ਸੀ । ਘਟਨਾ ਦੀ ਸੂਚਨਾ ਮਿਲਦੇ ਹੀ ਡੇਹਲੋਂ ਥਾਣਾ ਪੁਲਸ ਮੌਕੇ `ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਨੇ ਅਣਪਛਾਤੇ ਡਰਾਈਵਰ ਵਿਰੁੱਧ ਧਾਰਾ 106 ਅਤੇ 281 ਦੇ ਤਹਿਤ ਮਾਮਲਾ ਦਰਜ (Case registered) ਕਰ ਲਿਆ ਹੈ । ਪੁਲਸ ਭੱਜ ਰਹੇ ਵਾਹਨ ਅਤੇ ਡਰਾਈਵਰ ਦੀ ਪਛਾਣ ਕਰਨ ਲਈ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ।

Related Post

Instagram