post

Admin

(Chief Editor)

National

ਸਿਹਤ ਵਿਗੜਨ ਕਾਰਨ ਕੇਂਦਰੀ ਮੰਤਰੀ ਜੇ. ਪੀ. ਨੱਢਾ ਹਸਪਤਾਲ ਦਾਖਲ

post-img

ਸਿਹਤ ਵਿਗੜਨ ਕਾਰਨ ਕੇਂਦਰੀ ਮੰਤਰੀ ਜੇ. ਪੀ. ਨੱਢਾ ਹਸਪਤਾਲ ਦਾਖਲ

ਨਵੀਂ ਦਿੱਲੀ, 14 ਅਗਸਤ 2026 : ਭਾਰਤ ਦੇਸ਼ ਦੇ ਕੇਂਦਰੀ ਮੰਤਰੀ (Union Minister) ਜੇ. ਪੀ. ਨੱਢਾ ਨੂੰ ਬੀਤੇ ਦਿਨੀਂ ਅਚਾਨਕ ਖਰਾਬ ਹੋਈ ਸਿਹਤ (Poor health) ਦੇ ਚਲਦਿਆਂ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ ।

ਹਸਪਤਾਲ ਨੇ ਕੀਤਾ ਸਿਹਤ ਬੁਲੇਟਿਨ ਜਾਰੀ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਜੇ. ਪੀ. ਨੱਡਾ (J. P. Nadda ) ਜਿਨ੍ਹਾਂ ਨੂੰ ਬੀਤੇ ਦਿਨੀਂ ਘਬਰਾਹਟ ਅਤੇ ਅਸਵਸਥਤਾ ਮਹਿਸੂਸ ਹੋਣ ਕਾਰਨ ਏਮਜ਼ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਸਬੰਧੀ ਹਸਪਤਾਲ ਵਲੋਂ ਜਾਰੀ ਕੀਤੇ ਗਏ ਸਿਹਤ ਬੁਲੇਟਿਨ (Health Bulletin) ਵਿਚ ਦੱਸਿਆ ਗਿਆ ਕਿ ਹਸਪਤਾਲ `ਚ ਦਾਖ਼ਲ ਕਰਵਾਉਣ ਤੋਂ ਬਾਅਦ ਉਨ੍ਹਾਂ ਦੀ ਕੋਰੋਨਰੀ ਐਂਜੀਓਗ੍ਰਾਫੀ ਸਮੇਤ ਹੋਰ ਟੈਸਟ ਕੀਤੇ ਗਏ ਹਨ ।

ਕਿਵੇਂ ਹੈ ਉਨ੍ਹਾਂ ਦੀ ਸਿਹਤ

ਦਿੱਲੀ ਦੇ ਹਸਪਤਾਲ ਏਮਜ਼ ਅਨੁਸਾਰ ਮੌਜੂਦਾ ਸਮੇਂ `ਚ ਜੇ. ਪੀ. ਨੱਢਾ ਦੀ ਹਾਲਤ ਸਥਿਰ ਹੈ ਅਤੇ ਉਹ ਏਮਜ਼ ਦੇ ਕਾਰਡੀਓਲਾਜੀ ਵਿਭਾਗ `ਚ ਦਾਖ਼ਲ ਹਨ । ਡਾਕਟਰਾਂ ਦੀ ਇੱਕ ਟੀਮ ਵਲੋਂ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ।

Related Post

Instagram