post

Admin

(Chief Editor)

Crime

ਅਣਪਛਾਤੇ ਹਮਲਾਵਰਾਂ ਨੇ ਜਿੰਮੀਦਾਰ ਦੇ ਘਰ 'ਤੇ ਕੀਤੀ ਗੋਲੀਬਾਰੀ

post-img

ਅਣਪਛਾਤੇ ਹਮਲਾਵਰਾਂ ਨੇ ਜਿੰਮੀਦਾਰ ਦੇ ਘਰ 'ਤੇ ਕੀਤੀ ਗੋਲੀਬਾਰੀ

ਪਠਾਨਕੋਟ, 6 ਅਗਸਤ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਦੇ ਪਿੰਡ ਲਾਹੜੀ ਵਿਖੇ ਬੀਤੀ ਸ਼ਾਮ ਜਿੰਮੀਦਾਰ ਦੇ ਘਰ ਤੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ (Shooting) ਕੀਤੇ ਜਾਣ ਦਾ ਸਮਾਚਾਰ ਹੈ ।

ਘਰ 'ਤੇ ਗੋਲੀਬਾਰੀ ਹੁੰਦਿਆਂ ਹੀ ਮਚ ਗਿਆ ਮੁਹੱਲ ਵਿਚ ਹੜਕੰਪ

ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਜਿਲੇ ਦੇ ਜਿਸ ਪਿੰਡ ਲਾਹੜੀ (Village Lahri) ਵਿਖੇ ਜੋ ਬੀਤੀ ਸ਼ਾਮ ਅਣਪਛਾਤੇ ਵਿਅਕਤੀਆਂ ਵਲੋਂ ਜਿੰਮੀਦਾਰ ਦੇ ਘਰ 'ਤੇ ਗੋਲੀਬਾਰੀ ਕੀਤੀ ਗਈ ਹੈ ਦੇ ਕਾਰਨ ਘਰ ਦੇ ਮੈਂਬਰਾਂ ਅਤੇ ਮੁਹੱਲੇਦਾਰਾਂ ਵਿਚ ਹੜਕੰਪ ਮਚ ਗਿਆ । ਦੱਸਣਯੋਗ ਹੈ ਕਿ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗਈ ਗੋਲੀਬਾਰੀ ਦੇ ਚਲਦਿਆਂ ਗੋਲੀਆਂ ਘਰ ਦੀ ਕੰਧ ਅਤੇ ਸ਼ੀਸ਼ੇ ਤੇ ਲੱਗੀਆਂ ਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ।

ਗੋਲੀਬਾਰੀ ਦੀ ਘਟਨਾ ਦਾ ਪਤਾ ਚਲਦਿਆਂ ਹੀ ਪੁਲਸ ਨੇ ਕੀਤੀ ਜਾਂਚ ਸ਼ੁਰੂ

ਉਪਰੋਕਤ ਪਿੰਡ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਦਾ ਪਤਾ ਚਲਦਿਆਂ ਹੀ ਸਬੰਧਤ ਥਾਣੇ ਦੀ ਪੁਲਸ ਟੀਮ ਵਲੋਂ ਫਾਰੈਂਸਿਕ ਮਾਹਿਰਾਂ (Forensic experts) ਦੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ । ਪੁਲਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ । ਜਾਣਕਾਰੀ ਦਿੰਦਿਆਂ ਘਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਅੰਦਰ ਅਣਪਛਾਤੇ ਹਮਲਾਵਰਾਂ (Unknown attackers) ਨੇ ਲੱਗਦਾ ਹੈ ਕਿ ਦੋ ਰਾਊਂਡ ਫਾਇਰਿੰਗ ਕੀਤੇ ਗਏ ਹਨ । ਗੋਲੀਆਂ ਦੀ ਆਵਾਜ਼ ਸੁਣਦੇ ਹੀ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ । ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Related Post

Instagram