
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਗਾਇਆ ਚੀਨ ’ਤੇ 100 ਫੀਸਦੀ ਟੈਰਿਫ
- by Jasbeer Singh
- October 11, 2025

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਗਾਇਆ ਚੀਨ ’ਤੇ 100 ਫੀਸਦੀ ਟੈਰਿਫ ਅਮਰੀਕਾ, 11 ਅਕਤੂੂਬਰ 2025 : ਅਮਰੀਕਾ ਵਲੋਂ ਵਾਰ-ਵਾਰ ਵੱਖ-ਵੱਖ ਦੇਸ਼ਾਂ ਤੇ ਲਗਾਏ ਜਾਣ ਵਾਲੇ ਟੈਰਿਫ ਦੇ ਮੱਦੇਨਜ਼ਰ ਚੀਨ ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਚੀਨ ਤੋਂ ਅਮਰੀਕਾ ਆਉਣ ਵਾਲੇ ਸਮਾਨ ’ਤੇ ਪਹਿਲਾਂ ਹੀ 30 ਫੀਸਦੀ ਟੈਰਿਫ ਲੱਗ ਰਿਹਾ ਹੈ ਅਤੇ ਅਜਿਹੇ ਵਿਚ ਚੀਨ ’ਤੇ ਕੁੱਲ 130 ਫੀਸਦੀ ਟੈਰਿਫ ਲੱਗੇਗਾ ਜੋ ਕਿ ਟਰੰਪ ਦੇ ਦੱਸਣ ਮੁਤਾਬਕ 1 ਨਵੰਬਰ ਤੋਂ ਲਾਗੂ ਹੋਵੇਗਾ। ਇਹ ਦੁਨੀਆ ਦੇ ਲਗਭਗ ਹਰ ਦੇਸ਼ ਦੇ ਲਈ ਮੁਸ਼ਕਿਲ ਖੜ੍ਹੀ ਕਰੇਗਾ : ਟਰੰਪ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ’ਤੇ ਲਿਖਿਆ ਕਿ ਇਹ ਦੁਨੀਆ ਦੇ ਲਗਭਗ ਹਰ ਦੇਸ਼ ਦੇ ਲਈ ਮੁਸ਼ਕਿਲ ਖੜ੍ਹੀ ਕਰੇਗਾ। ਚੀਨ ਨੇ 9 ਅਕਤੂਬਰ ਨੂੰ ਦੁਰਲਭ ਖਣਿਜ ’ਤੇ ਨਿਰਯਾਤ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਸੀ, ਜਿਸ ਦੇ ਜਵਾਬ ’ਚ ਟਰੰਪ ਨੇ ਨਵੇਂ ਟੈਰਿਫ਼ ਲਗਾਏ ਹਨ । ਇਨ੍ਹਾਂ ਨਿਯਮਾਂ ਦੇ ਤਹਿਤ ਚੀਨੀ ਖਣਿਜਾਂ ਤਾਂ ਤਕਨਾਲੋਜੀ ਦੀ ਵਰਤੋਂਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਲਾਇਸੈਂਸ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਚੀਨ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਵਿਦੇਸ਼ੀ ਫੌਜ ਨਾਲ ਜੁੜੀਆਂ ਕੰਪਨੀਆਂ ਨੂੰ ਅਜਿਹੇ ਲਾਇਸੈਂਸ ਨਹੀਂ ਦੇਵੇਗਾ।