ਚੰਡੀਗੜ੍ਹ ਦੇ ਸਕੂਲ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਚੰਡੀਗੜ੍ਹ, 16 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸਕੂਲਾਂ ਨੂੰ ਅੱਜ ਇਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸ ਤਰ੍ਹਾਂ ਦਿੱਤੀ ਗਈ ਧਮਕੀ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਜੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਉਹ ਪਹਿਲਾਂ ਵਾਂਗ ਹੀ ਈਮੇਲ ਭੇਜ ਕੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸਕੂਲਾਂ ਨੂੰ ਇਹ ਈਮੇਲ ਸਵੇਰ ਦੇ ਸਾਢੇ 7 ਵਜੇ ਦੇ ਕਰੀਬ ਭੇਜੀ ਗਈ ਹੈ ਤੇ ਇਹ ਵੀ ਪਤਾ ਲੱਗਿਆ ਹੈ ਕਿ ਭੇਜੀ ਗਈ ਈਮੇਲ ਵਿਚ ਸਿਰਫ਼ ਸਕੂਲਾਂ ਨੂੰ ਹੀ ਨਹੀਂ ਬਲਕਿ ਸਕੱਤਰੇਤ ਤੇ ਦੋ ਫਲਾਈਟਾਂ ਨੂੰ ਵੀ ਬੰਬ ਨਾਲ ਉਡਾਉਣ ਦਾ ਆਖਿਆ ਗਿਆ ਹੈ। ਪੁਲਸ ਤੇ ਹੋਰ ਵੱਖ-ਵੱਖ ਟੀਮਾਂ ਗਈਆਂ ਹਨ ਜਾਂਚ ਲਈ ਪਹੁੰਚ ਸਕੂਲਾਂ ਨੂੰ ਜਿਵੇਂ ਹੀ ਇਹ ਧਮਕੀ ਭਰੀਆਂ ਈਮੇਲ ਪ੍ਰਾਪਤ ਹੋਈਆਂ ਤਾਂ ਸਕੂਲ ਮੈਨੇਜਮੈਂਟਾਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਸਭ ਤੋਂ ਪਹਿਲਾਂ ਚੰਡੀਗੜ੍ਹ ਪੁਲਸ ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ। ਜਿਸ ਤੇ ਫਾਇਰ ਬ੍ਰਿਗੇਡ, ਐਂਬੂਲੈਂਸ, ਡਾਗ ਸਕੁਆਡ, ਬੰਬ ਸਕੁਆਡ ਆਦਿ ਟੀਮਾਂ ਪੁਲਸ ਦੀਆਂ ਟੀਮਾਂ ਨਾਲ ਪਹੁੰਚੀਆਂ ਅਤੇ ਸਕੂਲਾਂ ਦੀ ਜਾਂਚ ਸ਼ੁਰੂ ਕਰਨ ਦੇ ਨਾਲ-ਨਾਲ ਸਕੂਲ ਨੂੰ ਆਈ ਈਮੇਲ ਦੀ ਵੀ ਸਾਈਬਰ ਸਿਸਟਮ ਰਾਹੀਂ ਜਾਂਚ ਕੀਤੀ ਜਾ ਰਹੀ ਹੈ।
