
ਵੱਖ ਵੱਖ ਸੂਬਿਆਂ ਨੇ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਕੀਤਾ ਕੈਲੰਡਰ ਤਿਆਰ
- by Jasbeer Singh
- May 12, 2025

ਵੱਖ ਵੱਖ ਸੂਬਿਆਂ ਨੇ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਕੀਤਾ ਕੈਲੰਡਰ ਤਿਆਰ ਚੰਡੀਗੜ੍ਹ, 12 ਮਈ : ਗਰਮੀਆਂ ਦੇ ਮੌਸਮ ਦੇ ਸ਼ੁਰੂਆਤੀ ਦੌਰ ਦੇ ਚਲਦਿਆਂ ਬੱਚਿਆਂ ਨੂੰ ਭਾਰਤ ਦੇਸ਼ ਦੇ ਵੱਖ ਵੱਖ ਸੂਬਿਆਂ ਵਲੋਂ ਕੀਤੀਆਂ ਜਾਣ ਵਾਲੀਆਂ ਛੁੱਟੀਆਂ ਦੇ ਚਲਦਿਆਂ ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹਿਮਾਚਲ ਤੇ ਤਾਮਿਲਨਾਡੂ ਵਿਖੇ ਬੱਚਿਆਂ ਨੂੰ ਜਿਥੇ ਛੁੱਟੀਆਂ ਕੀਤੇ ਜਾਣ ਦਾ ਇਕ ਕੈਲੰਡਰ ਜਿਹਾ ਤਿਆਰ ਕਰ ਲਿਆ ਗਿਆ ਹੈ, ਉਥੇ ਕਈ ਸੂਬਿਆਂ ਵਿਚ ਤਾਂ ਇਹ ਛੁੱਟੀਆਂ ਸ਼ੁਰੂ ਵੀ ਹੋ ਚੁੱਕੀਆਂ ਹਨ। ਗਰਮੀਆਂ ਦੇ ਮੌਸਮ ਵਿਚ ਬੱਚਿਆਂ ਨੂੰ ਕੀਤੀਆਂ ਜਾਣ ਵਾਲੀਆਂ ਛੁੱਟੀਆਂ ਵਿਚ ਵਿਦਿਆਰਥੀ ਵੀ ਪੂਰੀ ਤਰ੍ਹਾਂ ਛੁੱਟੀਆਂ ਮਨਾਉਣ ਲਈ ਪੱਬਾਂ ਭਾਰ ਦਿਖਾਈ ਦੇ ਰਹੇ ਹਨ ਕਿਉਂਕਿ ਗਰਮੀਆਂ ਦੇ ਮੌਸਮ ਵਿਚ ਇਕ ਮਹੀਨੇ ਦੇ ਕਰੀਬੁ ਤਾਂ ਛੁੱਟੀਆਂ ਮਿਲ ਹੀ ਜਾਂਦੀਆਂ ਹਨ।ਇਸੇ ਤਰ੍ਹਾਂ ਨਾਲਾਗੜ੍ਹ, ਫਤਿਹਪੁਰ, ਨਗਰੋਟਾ ਸੂਰੀਆਂ ਆਦਿ ਕੁਝ ਜਿਲ੍ਹਿਆਂ ਵਿੱਚ ਸਕੂਲ 1 ਤੋਂ 30 ਜੂਨ ਤੱਕ ਬੰਦ ਰਹਿਣਗੇ। ਆਓ ਜਾਣਦੇ ਹਾਂ ਕਿਹਾੜੇ ਸੂਬੇ ਵਿਚ ਕਦੋਂ ਤੋਂ ਹਨ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ : ਹਿਮਾਚਲ ਪ੍ਰਦੇਸ ਼: ਇਸ ਵਾਰ ਹਿਮਾਚਲ ਪ੍ਰਦੇਸ਼ ਵਿੱਚ ਗਰਮੀਆਂ ਦੀਆਂ ਛੁੱਟੀਆਂ 12 ਜੁਲਾਈ ਤੋਂ ਸ਼ੁਰੂ ਹੋਣਗੀਆਂ ਅਤੇ 12 ਅਗਸਤ ਤੱਕ 32 ਦਿਨ ਰਹਿਣਗੀਆਂ। ਮੱਧ ਪ੍ਰਦੇਸ ਼: ਰਾਜ ਦੇ ਸਕੂਲੀ ਵਿਦਿਆਰਥੀ 1 ਮਈ ਤੋਂ 15 ਜੂਨ ਤੱਕ ਛੁੱਟੀਆਂ ਦਾ ਆਨੰਦ ਮਾਣ ਸਕਦੇ ਹਨ। ਛੱਤੀਸਗੜ੍ਹ : ਇੱਥੇ ਵੀ ਸਕੂਲ 1 ਮਈ ਤੋਂ 15 ਜੂਨ ਤੱਕ ਬੰਦ ਰਹਿਣਗੇ। ਦਿੱਲੀ : ਦਿੱਲੀ ਵਿੱਚ ਗਰਮੀਆਂ ਦੀਆਂ ਛੁੱਟੀਆਂ 11 ਮਈ ਤੋਂ ਸ਼ੁਰੂ ਹੋ ਗਈਆਂ ਹਨ ਅਤੇ 30 ਜੂਨ ਤੱਕ ਜਾਰੀ ਰਹਿਣਗੀਆਂ । ਤਾਮਿਲਨਾਡ ੂ: ਤਾਮਿਲਨਾਡੂ ਵਿੱਚ, ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਛੁੱਟੀਆਂ 1 ਜੂਨ ਤੱਕ ਜਾਰੀ ਰਹਿਣਗੀਆਂ। ਝਾਰਖੰਡ: ਝਾਰਖੰਡ : ਝਾਰਖੰਡ ਦੇ ਸਕੂਲਾਂ ਵਿੱਚ ਛੁੱਟੀਆਂ 22 ਮਈ ਤੋਂ 4 ਜੂਨ ਤੱਕ ਰਹਿਣਗੀਆਂ । ਉਹ ਮਹੱਤਵਪੂਰਨ ਤਿਓਹਾਰਾਂ ਵਾਲੇ ਦਿਨ ਜਦੋਂ ਸਕੂਲ ਰਹਿਣਗੇ ਬੰਦ : ਮਈ ਵਿੱਚ ਕੁਝ ਖਾਸ ਦਿਨ ਵੀ ਹਨ ਜਦੋਂ ਸਕੂਲ ਬੰਦ ਰਹਿਣਗੇ: 12 ਮਈ - ਬੁੱਧ ਪੂਰਨਿਮਾ 18 ਮਈ - ਐਤਵਾਰ 24 ਮਈ ਕਾਜ਼ੀ ਨਜ਼ਰੁਲ ਇਸਲਾਮ ਦਾ ਜਨਮ ਦਿਨ 25 ਮਈ - ਐਤਵਾਰ 30 ਮਈ - ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ
Related Post
Popular News
Hot Categories
Subscribe To Our Newsletter
No spam, notifications only about new products, updates.