post

Jasbeer Singh

(Chief Editor)

Patiala News

ਮਥੁਰਾ ਕਾਲੋਨੀ `ਚ ਵਿਹਿਪ ਅਤੇ ਬਜਰੰਗ ਦਲ ਵੱਲੋਂ ਬਾਲ ਸੰਸਕਾਰ ਪਾਠਸ਼ਾਲਾ ਦੀ ਸ਼ੁਰੂਆਤ

post-img

ਮਥੁਰਾ ਕਾਲੋਨੀ `ਚ ਵਿਹਿਪ ਅਤੇ ਬਜਰੰਗ ਦਲ ਵੱਲੋਂ ਬਾਲ ਸੰਸਕਾਰ ਪਾਠਸ਼ਾਲਾ ਦੀ ਸ਼ੁਰੂਆਤ ਪਟਿਆਲਾ, 31 ਦਸੰਬਰ 2025 : ਮਥੁਰਾ ਕਾਲੋਨੀ `ਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਬੱਚਿਆਂ ਲਈ ਬਾਲ ਸੰਸਕਾਰ ਪਾਠਸ਼ਾਲਾ ਦਾ ਸ਼ੁਭ ਆਰੰਭ ਕੀਤਾ ਗਿਆ। ਲੰਮੇ ਸਮੇਂ ਤੋਂ ਬੱਚਿਆਂ ਦੇ ਸਰਵ-ਪੱਖੀ ਵਿਕਾਸ ਲਈ ਲੱਗੇ ਹੋਏ ਹਨ ਇਹ ਉਪਰਾਲਾ ਕਰਨ ਵਿਚ : ਰਵਿੰਦਰ ਮੋਹਨ ਇਸ ਮੌਕੇ ਰਵਿੰਦਰ ਮੋਹਨ ਅਤੇ ਵਰਿੰਦਰ ਰਾਣਾ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਸ ਉਪਰਾਲੇ `ਚ ਲੱਗੇ ਹੋਏ ਸਨ। ਹੁਣ ਪਾਠਸ਼ਾਲਾ ਦੀ ਸ਼ੁਰੂਆਤ ਨਾਲ ਬੱਚਿਆਂ ਨੂੰ ਸੰਸਕਾਰਾਂ ਨਾਲ ਜੋੜਨਾ, ਉਨ੍ਹਾਂ `ਚ ਦੇਸ਼ਭਗਤੀ ਦੀ ਭਾਵਨਾ ਜਾਗਰੂਕ ਕਰਨੀ ਅਤੇ ਭਾਰਤੀ ਸਭਿਆਚਾਰ ਨਾਲ ਜਾਣੂ ਕਰਵਾਉਣਾ ਮੁੱਖ ਉਦੇਸ਼ ਹੈ। ਇਸਦੇ ਨਾਲ ਹੀ ਬੱਚਿਆਂ ਨੂੰ ਸੰਸਕ੍ਰਿਰਤ ਭਾਸ਼ਾ ਦੀ ਸਿੱਖਿਆ ਵੀ ਦਿੱਤੀ ਜਾਵੇਗੀ। ਪਾਠਸ਼ਾਲਾ ਦੇ ਪਹਿਲੇ ਹੀ ਦਿਨ ਬੱਚਿਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਮੁੱਖ ਮਹਿਮਾਨਾਂ ਦਾ ਸਵਾਗਤ ਡਾ. ਨਰੇਂਦਰ ਤੇ ਸਚਿਨ ਸਿੰਗਲਾ ਨੇ ਕੀਤਾ ਸਮਾਗਮ ਦੌਰਾਨ ਮੁੱਖ ਮਹਿਮਾਨਾਂ ਦਾ ਸਵਾਗਤ ਡਾ. ਨਰੇਂਦਰ ਕੁਮਾਰ (ਸੇਵਾ ਪ੍ਰਮੁੱਖ ਵਿਸ਼ਵ ਹਿੰਦੂ ਪ੍ਰੀਸ਼ਦ) ਅਤੇ ਸਚਿਨ ਸਿੰਗਲਾ ਨੇ ਕੀਤਾ। ਮੁੱਖ ਮਹਿਮਾਨਾਂ `ਚ ਚਰਨਜੀਤ ਚੌਹਾਨ (ਵਿਸ਼ਵ ਹਿੰਦੂ ਪ੍ਰੀਸ਼ਦ), ਲਾਲੀ ਮੁਲਤਾਨੀ (ਸ਼ੇਰੇ ਪੰਜਾਬ ਸੰਗਠਨ), ਤਰਨਾ ਦਲ ਤੋਂ ਜਥੇਦਾਰ ਜਗਜੀਤ ਸਿੰਘ ਆਪਣੇ ਸਾਥੀਆਂ ਸਮੇਤ ਅਤੇ ਮਥੁਰਾ ਕਾਲੋਨੀ ਤੋਂ ਐਮ. ਸੀ. ਰਣਜੀਤ ਸਿੰਘ ਅਤੇ ਪ੍ਰਭਜੋਤ ਸਿੰਘ ਹਾਜ਼ਰ ਰਹੇ। ਬਾਲ ਸੰਸਕਾਰ ਪਾਠਸ਼ਾਲਾ `ਚ ਬੱਚਿਆਂ ਦੀਆਂ ਕਲਾਸਾਂ ਪੰਡਿਤ ਸੁਨੀਲ ਜੱਸ਼ੀ ਵੱਲੋਂ ਲਿਆਂ ਈ ਆਂ ਜਾਣਗੀਆਂ । ਪਹਿਲੇ ਹੀ ਦਿਨ ਬੱਚੇ ਆਏ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ : ਪੰਡਤ ਜੀ ਪੰਡਿਤ ਜੀ ਨੇ ਦੱਸਿਆ ਕਿ ਪਹਿਲੇ ਹੀ ਦਿਨ ਬੱਚੇ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ `ਚ ਇਸ ਤਰ੍ਹਾਂ ਦੀਆਂ ਪਾਠਸ਼ਾਲਾਵਾਂ ਹਰ ਮੁਹੱਲੇ ਅਤੇ ਹਰ ਸ਼ਹਿਰ `ਚ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਸਮਾਜ ਹੌਲੀ-ਹੌਲੀ ਆਪਣੇ ਧਰਮ ਅਤੇ ਸਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਮੌਕੇ ਡਾ. ਸੰਦੀਪ ਕਪਿਲ, ਸਨੀ ਪਾਹਵਾ, ਰਾਹੁਲ, ਅਸ਼ੋਕ ਮਾਸਟਰ ਜੀ, ਪ੍ਰਮੋਦ, ਸੰਤੋਸ਼ ਕੁਮਾਰ, ਨਿਰਮਲ ਮਿਸ਼ਰਾ, ਲਲਿਤ ਮੋਹਨ, ਹਰਿੰਦਰ ਕੋਹਲੀ, ਨਰੇਸ਼ ਜਿੰਦਲ, ਅਰਵਿੰਦ ਕੁਮਾਰ, ਵਿਨੈ ਕੁਮਾਰ, ਮੋਹਿਤ ਠਾਕੁਰ, ਰੋਹਿਤ ਥਾਪਰ, ਨਿਸ਼, ਸੰਜੀਵ ਮਲਿਕ, ਚਮਨ, ਸਾਹਿਲ ਅਤੇ ਜਤਿਨ ਸਮੇਤ ਕਈ ਪ੍ਰਮੁੱਖ ਸਖਸੀਆਂ ਵੀ ਹਾਜ਼ਰ ਸਨ।

Related Post

Instagram