

ਆਪਣੀ ਟੀਮ ਵਿਚ ਨਵੇ ਵਜੀਰ ਸ਼ਾਮਲ ਕਰ ਸਕਦੇ ਹਨ ਵਾਈਸ ਚਾਂਸਲਰ ਪਟਿਆਲਾ, 6 ਜੂਨ 2025 : ਡਾ. ਜਗਦੀਪ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਹ ਇਸ ਸਮੇ ਸਮੁਚੇ ਅਹੁਦਿਆਂ 'ਤੇ ਬੈਠੇ ਅਧਿਕਾਰੀਆਂ ਦੀ ਕਾਰਜਗੁਜਾਰੀ ਨੂੰ ਚੈਕ ਕਰ ਰਹੇ ਹਨ। ਉਨਾ ਆਖਿਆ ਕਿ ਉਹ ਪੂਰੀ ਤਰ੍ਹਾਂ ਘੋਖ ਕਰਕੇ ਹੀ ਫੈਸਲੇ ਲੈਣਗੇ ਪਰ ਜਿਹੜੇ ਵੀ ਅਧਿਕਾਰੀ ਸਹੀ ਕੰਮ ਨਹੀ ਕਰਨਗੇ, ਉਨਾ ਨੂੰ ਬਦਲਿਆ ਜਾਵੇਗਾ। ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਅਕੈਡਮਿਕ, ਰਜਿਸਟਰਾਰ, ਕੰਟਰੋਲਰ ਅਤੇ ਕੁੱਝ ਹੋਰ ਪੋਸਟਾ ਅਜਿਹੀਆਂ ਹਨ, ਜਿਨਾ ਨੂੰ ਵਾਈਸ ਚਾਂਸਲਰ ਦੇ ਵਜੀਰ ਕਿਹਾ ਜਾਂਦਾ ਹੈ ਕਿਉਂਕਿ ਇਹ ਅਧਿਕਾਰੀ ਸਿਧੇ ਤੌਰ 'ਤੇ ਵਾਈਸ ਚਾਂਸਲਰ ਦੀ ਕੈਬਨਿਟ ਹਨ। ਡਾ. ਜਗਦੀਪ ਸਿੰਘ ਨੇ ਆਖਿਆ ਕਿ ਜਿਹੜਾ ਅਧਿਕਾਰੀ ਸਹੀ ਕੰਮ ਕਰੇਗਾ, ਉਸਨੂੰ ਨਹੀ ਬਦਲਾਂਗਾ ਪਰ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦੇ ਹਿਤ ਵਿਚ ਹਰ ਸਖਤ ਫੈਸਲਾ ਹੋਵੇਗਾ ਤੇ ਉਹ ਲਾਗੂ ਵੀ ਕਰਾਂਗਾ। ਪ੍ਰੀਖਿਆ ਸ਼ਾਖਾ ਦਾ ਆਪ੍ਰੇਸ਼ਨ ਕਰਨਗੇ ਵਾਈਸ ਚਾਂਸਲਰ : ਹੋਵੇਗੀ ਛਾਪਾਮਾਰੀ ਪੰਜਾਬੀ ਯੂਨੀਵਰਸਿਟੀ ਦੀ ਸਭ ਤੋਂ ਚਰਚਿਤ ਪ੍ਰੀਖਿਆ ਸ਼ਾਖਾ ਵੱਲ ਡਾ. ਜਗਦੀਪ ਸਿੰਘ ਨੇ ਆਉਂਦੇ ਹੀ ਵਿਸ਼ੇਸ ਧਿਆਨ ਦਿੱਤਾ ਹੈ। ਵਾਈਸ ਚਾਂਸਲਰ ਕੋਲ ਪ੍ਰੀਖਿਆ ਸ਼ਾਖਾ ਦੀਆਂ ਸਿਕਾਇਤਾਂ ਦੇ ਆਉਂਦੇ ਹੀ ਅੰਬਾਰ ਲਗ ਗਏ ਸਨ, ਜਿਸ ਕਾਰਨ ਉਨਾ ਨਤੀਜਿਆਂ ਲਈ ਪ੍ਰੀਖਿਆ ਸ਼ਾਖਾ ਨੂੰ ਬਾਊਂਡ ਕਰ ਦਿੱਤਾ ਹੈ। ਉਨਾ ਆਖਿਆ ਕਿ ਪ੍ਰੀਖਿਆ ਸ਼ਾਖਾ ਦਾ ਆਉਣ ਵਾਲੇ ਸਮੇ ਵਿਚ ਆਪ੍ਰੇਸ਼ਨ ਕੀਤਾ ਜਾਵੇਗਾ। ਉਨਾ ਨੂੰ ਵਿਦਿਆਰਥੀਆਂ ਦੀ ਖੱਜਲ ਖੁਆਰੀ ਬਿਲਕੁਲ ਵੀ ਬਰਦਾਸ਼ਤ ਨਹੀ। ਡਾ. ਜਗਦੀਪ ਸਿੰਘ ਨੇ ਆਖਿਆ ਕਿ ਪ੍ਰੀਖਿਆ ਸ਼ਾਖਾ ਯੂਨੀਵਰਸਿਟੀ ਦਾ ਦਿਲ ਹੁੰਦੀ ਹੈ, ਇਥੋ ਹਰ ਵਿਦਿਆਰਥੀ ਸੰਤੁਸ਼ਟ ਹੋ ਕੇ ਜਾਣਾ ਚਾਹੀਦਾ ਹੈ। ਨਤੀਜੇ ਸਮੇ ਸਿਰ ਆਉਣੇ ਚਾਹੀਦੇ ਹਨ। ਇਸ ਲਈ ਪ੍ਰੀਖਿਆ ਸ਼ਾਖਾ ਦੇ ਮਾਮਲੇ ਵਚ ਕੋਈ ਲਿਹਾਜ ਨਹੀ ਹੋਵੇਗਾ ਤੇ ਆਉਣ ਵਾਲੇ ਦਿਨਾਂ ਅੰਦਰ ਉਹ ਪ੍ਰੀਖਿਆ ਸ਼ਾਖਾ ਦੀ ਛਾਪਾਮਾਰੀ ਵੀ ਕਰਨਗੇ।