ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ `ਚ ਦੋ ਵਿਅਕਤੀ ਗ੍ਰਿਫਤਾਰ
- by Jasbeer Singh
- April 8, 2026
ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ `ਚ ਦੋ ਵਿਅਕਤੀ ਗ੍ਰਿਫਤਾਰ ਚੰਡੀਗੜ੍ਹ, 8 ਅਪ੍ਰੈਲ 2026 : ਪੰਜਾਬ ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ। ਕੌਣ ਹੈ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ `ਚ ਭ੍ਰਿਸ਼ਟਾਚਾਰ ਖਿ਼ਲਾਫ਼ ਜਾਰੀ ਆਪਣੀ ਮੁਹਿੰਮ ਤਹਿਤ ਜੋ ਇਕ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ ਉਹ ਪੀ. ਆਰ. ਟੀ. ਸੀ. ਡਿਪੂ ਬਠਿੰਡਾ ਵਿਚ ਤਾਇਨਾਤ ਕੰਡਕਟਰ ਨਰਿੰਦਰ ਸਿੰਘ ਉਰਫ਼ ਲਾਡੀ ਹੈ, ਜਿਸਨੂੰ 20 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਕੀ ਦੱਸਿਆ ਵਿਜੀਲੈਂਸ ਦੇ ਬੁਲਾਰੇ ਨੇ ਇਸ ਸਬੰਧ `ਚ ਰਾਜ ਵਿਜੀਲੈਂਸ ਬਿਊਰੋ ਦੇ ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਤਹਿਸੀਲ ਤਲਵੰਡੀ ਸਾਬੋ, ਜਿਲਾ ਬਠਿੰਡਾ ਦੇ ਨਿਵਾਸੀ ਵੱਲੋਂ ਦਰਜ ਕਰਵਾਈ ਸਿ਼ਕਾਇਤ ਦੇ ਆਧਾਰ `ਤੇ ਗ੍ਰਿਫਤਾਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਸਿ਼ਕਾਇਤਕਰਤਾ ਪੀ. ਆਰ. ਟੀ. ਸੀ. ਡਿਪੂ ਬਠਿੰਡਾ ਵਿਚ ਡਰਾਈਵਰ ਦੇ ਤੌਰ `ਤੇ ਕਾਰਜਸ਼ੀਲ ਹੈ ਅਤੇ ਉਹ ਆਪਣਾ ਬੱਸ ਰੂਟ ਬਦਲਵਾਉਣਾ ਚਾਹੁੰਦਾ ਸੀ । ਇਸ ਸਬੰਧ `ਚ ਮੁਲਜ਼ਮ ਕੇਵਲ ਕ੍ਰਿਸ਼ਨ ਫਿਟਰ ਇੰਚਾਰਜ ਬੱਸ ਸਟੈਂਡ ਗੋਨਿਆਣਾ ਅਤੇ ਕੰਡਕਟਰ ਨਰਿੰਦਰ ਸਿੰਘ ਉਰਫ਼ ਲਾਡੀ ਨੇ ਬੱਸ ਰੂਟ ਬਦਲਣ ਦੇ ਬਦਲੇ ਸਿ਼਼ਕਾਇਤਕਰਤਾ ਤੋਂ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ । ਸਿ਼ਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ । ਰਿਸ਼ਵਤ ਨਾ ਦੇਣ ਦੇ ਚਲਦਿਆਂ ਕੀਤਾ ਗਿਆ ਵਿਜੀਲੈਂਸ ਨਾਲ ਸੰਪਰਕ ਸਿ਼ਕਾਇਤਕਰਤਾ ਅਨੁਸਾਰ ਉਹ ਕਿਸੇ ਵੀ ਪ੍ਰਕਾਰ ਦੀ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਜਿਸ ਦੇ ਚਲਦਿਆਂ ਉਸ ਨੇ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨਾਲ ਸੰਪਰਕ ਕੀਤਾ । ਸਿ਼ਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਕੰਡਕਟਰ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ, ਜਦੋਂ ਉਹ ਸਿ਼ਕਾਇਤਕਰਤਾ ਤੋਂ 20 ਹਜ਼ਾਰ ਰੁਪਏ ਰਿਸ਼ਵਤ ਮੰਗ ਰਿਹਾ ਸੀ । ਇਸ ਸਬੰਧ `ਚ ਦੋਵਾਂ ਮੁਲਜ਼ਮਾਂ ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।
