post

Admin

(Chief Editor)

Haryana News

ਵਿਜੀਲੈਂਸ ਨੇ ਕੀਤਾ ਰਿਸ਼ਵਤ ਲੈਂਦਾ ਸੀ. ਐੱਸ. ਸੀ. ਸੰਚਾਲਕ ਕਾਬੂ

post-img

ਵਿਜੀਲੈਂਸ ਨੇ ਕੀਤਾ ਰਿਸ਼ਵਤ ਲੈਂਦਾ ਸੀ. ਐੱਸ. ਸੀ. ਸੰਚਾਲਕ ਕਾਬੂ

ਕੈਥਲ, 30 ਜੂਨ 2026 : ਹਰਿਆਣਾ ਵਿਖੇ ਹਰਿਆਣਾ ਵਿਜੀਲੈਂਸ ਵਿਭਾਗ (Haryana Vigilance Department) ਵਲੋਂ ਸੀ. ਐਮ. ਸੀ. ਚਲਾਉਣ ਵਾਲੇ ਇਕ ਵਿਅਕਤੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿੰਨੀ ਰਿਸ਼ਵਤ ਲੈਂਦਿਆਂ ਕੀਤਾ ਗਿਆ ਹੈ ਕਾਬੂ

ਜਿਲ੍ਹਾ ਸਕੱਤਰੇਤ ਦੇ ਬਿਲਕੁਲ ਸਾਹਮਣੇ ਸਥਿਤ ਹਿੰਦ ਮਾਰਕੀਟ ਵਿੱਚ ਕਾਮਨ ਸਰਵਿਸ ਸੈਂਟਰ (Common Service Center) (ਸੀ. ਐੱਸ. ਸੀ.) ਚਲਾਉਣ ਵਾਲੇ ਵਿਕਾਸ ਸਾਹਨੀ ਨੂੰ ਵਿਜੀਲੈਂਸ ਇੰਸਪੈਕਟਰ ਸੂਬੇ ਸਿੰਘ ਸੈਣੀ ਦੀ ਟੀਮ ਨੇ 20,000 ਰੁਪਏ ਦੀ ਰਿਸ਼ਵਤ (Bribe) ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ।

ਕਿੰਨੀ ਰਿਸ਼ਵਤ ਦੀ ਕੀਤੀ ਗਈ ਸੀ ਮੰਗ

ਜਾਣਕਾਰੀ ਅਨੁਸਾਰ ਪਿੰਡ ਮਾਨਸ ਦੇ ਰਹਿਣ ਵਾਲੇ ਪੀੜਤ ਪ੍ਰਦੀਪ ਕੁਮਾਰ ਨੂੰ ਆਪਣਾ ਵਿਆਹ ਸਰਟੀਫਿਕੇਟ ਬਣਵਾਉਣਾ ਸੀ । ਸਰਕਾਰੀ ਨਿਯਮਾਂ ਮੁਤਾਬਕ ਇਸ ਦੀ ਫੀਸ ਬਹੁਤ ਘੱਟ ਹੁੰਦੀ ਹੈ ਅਤੇ ਇਸ ਲਈ ਅਰਜ਼ੀ ਸੀ. ਐੱਸ. ਸੀ. ਰਾਹੀਂ ਹੀ ਦਿੱਤੀ ਜਾਂਦੀ ਹੈ । ਸੀ. ਐੱਸ. ਸੀ. ਸੰਚਾਲਕ ਵਿਕਾਸ ਸਾਹਨੀ ਨੇ ਪ੍ਰਦੀਪ ਨੂੰ ਆਪਣੇ ਜਾਲ ਵਿੱਚ ਫਸਾਉਂਦਿਆਂ ਕਿਹਾ ਕਿ ਉਸ ਦੀ ਸਰਕਾਰੀ ਦਫ਼ਤਰਾਂ ਵਿੱਚ ਉੱਚ ਪੱਧਰ ਤੱਕ ਪਹੁੰਚ ਅਤੇ ਸੈਟਿੰਗ ਹੈ ਅਤੇ ਉਹ ਉਸ ਦਾ ਸਰਟੀਫਿਕੇਟ ਚੁਟਕੀਆਂ ਵਿੱਚ ਬਣਵਾ ਦੇਵੇਗਾ । ਇਸ ਦੇ ਬਦਲੇ ਉਸ ਨੇ ਪ੍ਰਦੀਪ ਤੋਂ 22,000 ਰੁਪਏ ਦੀ ਮੰਗ ਕੀਤੀ । ਬਾਅਦ ਵਿੱਚ ਦੋਵਾਂ ਵਿਚਕਾਰ 20,000 ਰੁਪਏ ਵਿੱਚ ਸੌਦਾ ਤੈਅ ਹੋ ਗਿਆ ।

ਵਿਜੀਲੈਂਸ ਕਰ ਰਹੀ ਹੈ ਹੋਰ ਭ੍ਰਿਸ਼ਟਾਚਾਰੀਆਂ ਦੀ ਫੜੋ-ਫੜੀ ਲਈ ਛਾਪੇਮਾਰੀ

ਪੀੜਤ ਪ੍ਰਦੀਪ ਕੁਮਾਰ ਨੇ ਇਸ ਸਾਰੇ ਮਾਮਲੇ ਦੀ ਸਿ਼ਕਾਇਤ ਉਸੇ ਦਿਨ ਵਿਜੀਲੈਂਸ (Vigilance) ਇੰਸਪੈਕਟਰ ਸੂਬੇ ਸਿੰਘ ਸੈਣੀ ਨੂੰ ਦਿੱਤੀ । ਵਿਜੀਲੈਂਸ ਟੀਮ ਨੇ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਪਾਊਡਰ ਲਗੇ ਨੋਟ ਪ੍ਰਦੀਪ ਨੂੰ ਦੇ ਕੇ ਮੁਲਜ਼ਮ ਕੋਲ ਭੇਜਿਆ । ਜਿਵੇਂ ਹੀ ਮੁਲਜ਼ਮ ਵਿਕਾਸ ਸਾਹਨੀ ਨੇ ਹਿੰਦ ਮਾਰਕੀਟ ਸਥਿਤ ਆਪਣੇ ਸੀ. ਐੱਸ. ਸੀ. ਕੇਂਦਰ `ਤੇ ਪ੍ਰਦੀਪ ਤੋਂ 20,000 ਰੁਪਏ ਦੀ ਰਿਸ਼ਵਤ ਲਈ, ਤੁਰੰਤ ਹੀ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ । ਵਿਜੀਲੈਂਸ ਟੀਮ ਹੁਣ ਮੁਲਜ਼ਮ ਵਿਕਾਸ ਸਾਹਨੀ ਦੇ ਕਥਿਤ ਸਫ਼ੈਦਪੋਸ਼ ਸਹਿਯੋਗੀਆਂ ਅਤੇ ਵਿਭਾਗੀ ਭ੍ਰਿਸ਼ਟਾਚਾਰ (Corruption) ਨਾਲ ਜੁੜੇ ਹੋਰ ਲੋਕਾਂ ਦਾ ਪਰਦਾਫਾਸ਼ ਕਰਨ ਲਈ ਲਗਾਤਾਰ ਕਈ ਥਾਵਾਂ `ਤੇ ਤਾਬੜਤੋੜ ਛਾਪੇਮਾਰੀ ਕਰ ਰਹੀ ਹੈ ।

Related Post

Instagram