ਕੁਆਰੀ ਧੀ ਦੇ ਨਵਜਾਤ ਬੱਚੇ ਨੂੰ ਗੋਹੇ ਦੇ ਢੇਰ `ਚ ਜਿ਼ੰਦਾ ਦਫ਼ਨਾਇਆ
ਬਾਲਾਘਾਟ, 3 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਬਾਲਾਘਾਟ ਵਿਖੇ ਇਕ ਨਵ-ਜੰਮੇ ਬੱਚੇ ਨੂੰ ਗੋਹੇ ਦੇ ਢੇਰ ਵਿਚ ਜਿਉਂਦਾ ਹੀ ਦਫਨਾਏ (Buried alive) ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕਿਸ ਕਾਰਨ ਕੀਤਾ ਪਿਤਾ ਵਲੋਂ ਅਜਿਹਾ
ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਬਾਲਾਘਾਟ ਜਿਲੇ (Balaghat District) `ਚ ਆਪਣੀ ਕੁਆਰੀ ਧੀ ਤੋਂ ਜਨਮੇ ਨਵਜਾਤ ਬੱਚੇ (Newborn baby) ਦਾ ਰਾਜ਼ ਲੁਕਾਉਣ ਲਈ ਇਕ ਪਿਓ ਨੇ ਬੱਚੇ ਨੂੰ ਕਥਿਤ ਤੌਰ `ਤੇ ਗੋਹੇ ਦੇ ਢੇਰ `ਚ ਜਿੰਦਾ ਹੀ ਦਫ਼ਨਾ ਦਿੱਤਾ । ਇਸ ਤੋਂ ਬਾਅਦ ਮੁਲਜ਼ਮ ਨੇ ਖ਼ੁਦ ਕੀਟਨਾਸ਼ਕ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸਿ਼ਸ਼ ਕੀਤੀ ।
ਪਿੰਡ ਵਾਸੀਆਂ ਨੇ ਪੁਲਸ ਨੂੰ ਕੀ ਦੱਸਿਆ
ਪੁਲਸ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਵੇਲੇ ਮੁਲਜ਼ਮ ਵਿਅਕਤੀ ਦੇ ਘਰੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਸੀ । ਜਦੋਂ ਆਵਾਜ਼ ਆਉਣੀ ਬੰਦ ਹੋ ਗਈ ਤਾਂ ਉਨ੍ਹਾਂ ਨੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਪਰ ਪਰਿਵਾਰ ਵਾਲਿਆਂ ਨੇ ਟਾਲ-ਮਟੋਲ ਭਰੇ ਜਵਾਬ ਦਿੱਤੇ, ਜਿਸ ਨਾਲ ਪਿੰਡ ਵਾਸੀਆਂ ਦਾ ਸ਼ੱਕ ਡੂੰਘਾ ਹੋ ਗਿਆ ।
