post

Jasbeer Singh

(Chief Editor)

Patiala News

ਨਾਭਾ ਹਲਕੇ ਵਿੱਚ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਵਲੰਟੀਅਰਾਂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਜਨਮ

post-img

ਨਾਭਾ ਹਲਕੇ ਵਿੱਚ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਵਲੰਟੀਅਰਾਂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਮਨਾਇਆ -ਦੇਸ਼ ਦੇ ਇਮਾਨਦਾਰ ਤੇ ਕ੍ਰਾਂਤੀਕਾਰੀ ਨੇਤਾ ਕੇਜਰੀਵਾਲ ਨੂੰ ਭਾਜਪਾ ਨੇ ਜਾਣਬੁੱਝ ਕੇ ਜੇਲ੍ਹ 'ਚ ਡੱਕਿਆ - ਕਿਹਾ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਵਿੱਚ ਮਿਹਨਤੀ ਵਲੰਟੀਅਰਾਂ ਨੂੰ ਦਿੱਤੀਆ ਜਾਣਗੀਆ ਟਿਕਟਾ -ਨਾਭਾ, 18 ਅਗਸਤ (ਬਲਵੰਤ ਹਿਆਣਾ)- ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਵਾਲੇ ਇਮਾਨਦਾਰ ਨੇਤਾ, ਕ੍ਰਾਂਤੀਕਾਰੀ ਲੀਡਰ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਤੋਂ ਅੱਜ ਦੇਸ਼ ਦਾ ਬੱਚਾ-ਬੱਚਾ ਸੰਤੁਸ਼ਟ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਅਤੇ ਨਾਭਾ ਹਲਕੇ ਦੇ ਹੋਣਹਾਰ ਨੌਜਵਾਨ ਆਗੂ ਜੱਸੀ ਸੋਹੀਆਂ ਵਾਲਾ ਨੇ ਅੱਜ ਰੁਆਇਲ ਕਿੰਗ ਕਲੱਬ ਨਾਭਾ ਨਿਵਾਸ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ਮਨਾਉਣ ਮੌਕੇ ਹਲਕੇ ਦੇ ਵੱਡੀ ਗਿਣਤੀ ਵਿੱਚ ਆਪ ਵਲੰਟੀਅਰਾਂ ਤੇ ਆਗੂਆਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਦੇਸ਼ ਦੇ ਇਮਾਨਦਾਰ ਤੇ ਕ੍ਰਾਂਤੀਕਾਰੀ ਨੇਤਾ ਕੇਜਰੀਵਾਲ ਨੂੰ ਭਾਜਪਾ ਨੇ ਜਾਣਬੁੱਝ ਕੇ ਜੇਲ੍ਹ 'ਚ ਡੱਕਿਆ ਹੈ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਆਪ ਆਹੁਦੇਦਾਰਾਂ, ਵਲੰਟੀਅਰਾਂ ਅਤੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਣ ਵਾਲੀਆ ਲੋਕ ਸਭਾ, ਜਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਦੀ ਤਿਆਰੀ ਵਿੱਚ ਹੁਣੇ ਤੋਂ ਜੁੱਟ ਜਾਣ ਤਾਂ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਜਿੱਤ ਦਿਵਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਥ ਹੋਰ ਮਜਬੂਤ ਕਰ ਸਕੀਏ। ਉਨਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆ ਤੋਂ ਪੰਜਾਬ ਦੇ ਲੋਕ ਬੇਹੱਦ ਖੁਸ਼ ਹਨ ਜਿਸ ਸਦਕਾ ਇਨਾਂ ਚੋਣਾਂ ਵਿੱਚ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹੂੰਝਾਫੇਰ ਜਿੱਤ ਪ੍ਰਾਪਤ ਕਰਵਾਉਣਗੇ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਰਵਾਇਤੀ ਪਾਰਟੀਆ ਦਾ ਦੌਰ ਹੁਣ ਖਤਮ ਹੋ ਚੁੱਕਾ ਹੈ ਕਿਊਕਿ ਆਪ ਦੀ ਸਰਕਾਰ ਨੇ ਆਪਣੇ 28 ਮਹੀਨਿਆ ਦੇ ਕਾਰਜਕਾਲ ਵਿੱਚ ਅਜਿਹੇ ਕੰਮ ਕਰਕੇ ਦਿਖਾ ਦਿੱਤੇ ਹਨ ਜੋ ਪਿਛਲੀਆ ਸਰਕਾਰਾਂ 70 ਸਾਲਾਂ ਵਿੱਚ ਨਹੀਂ ਕਰ ਸਕੀਆਂ ਸਨ। ਉਨਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦਿਨ ਰਾਤ ਮਿਹਨਤ ਕਰ ਰਹੇ ਹਨ ਤਾਂ ਜੋ ਸਾਡਾ ਪੰਜਾਬ ਮੁੜ ਤੋਂ ਤਰੱਕੀ ਅਤੇ ਖੁਸ਼ਹਾਲੀ ਵਾਲਾ ਸੂਬਾ ਦੇਸ਼ ਦਾ ਪਹਿਲਾ ਸੂਬਾ ਬਣੇ। ਇਸ ਵੱਡੇ ਇਕੱਠ ਵਿੱਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੁਰਿੰਦਰਪਾਲ ਸ਼ਰਮਾ, ਬਲਾਕ ਪ੍ਰਧਾਨ ਸੁੱਖ ਘੁੰਮਣ ਚਾਸਵਾਲ, ਬਲਾਕ ਪ੍ਰਧਾਨ ਕੁਲਦੀਪ ਸਿੰਘ ਰਾਮਗੜ੍ਹ, ਜਗਮੇਲ ਸਿੰਘ ਸੋਹੀ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਕੁਲਾਰਾ, ਬੁੱਧ ਸਿੰਘ ਸੰਧਨੋਲੀ, ਯੂਥ ਆਗੂ ਲਾਲੀ ਫ਼ਤਿਹਪੁਰ, ਗੋਬਿੰਦ ਸਿੰਘ ਜੰਡੂ, ਲਾਡੀ ਖਹਿਰਾ ਨੇ ਵੀ ਸਮੂਹ ਵਲੰਟੀਅਰਾਂ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਯੂਥ ਆਗੂ ਸਤਗੁਰ ਸਿੰਘ ਖਹਿਰਾ, ਦਵਿੰਦਰ ਸਿੰਘ ਥੂਹੀ, ਬਾਵਾ ਸਿੰਘ ਕਕਰਾਲਾ, ਦਲਜੀਤ ਸਿੰਘ ਬਾਜਵਾ, ਖੁਸ਼ਵਿੰਦਰ ਸ਼ਰਮਾ ਨਰਮਾਣਾ, ਕੁਲਦੀਪ ਸਿੰਘ ਥੂਹੀ, ਹਰਜਿੰਦਰ ਸਿੰਘ ਖਾਲਸਾ, ਜੁਝਾਰ ਸਿੰਘ ਅੱਚਲ, ਕੁਲਦੀਪ ਸਿੰਘ ਹੈਪੀ, ਜਤਿੰਦਰ ਸਿੰਘ ਕਕਰਾਲਾ, ਮੋਹਨ ਸਿੰਘ ਚੱਠੇ, ਲਾਡੀ ਸੋਹੀ ਰਣਜੀਤਗੜ੍ਹ, ਧੀਰਜ ਠਾਕੁਰ, ਨੀਟੂ ਸ਼ਰਮਾ ਜੱਸੋਮਾਜਰਾ, ਗੁਰਮੁੱਖ ਸਿੰਘ ਸੋਹੀ, ਗੁਰਚਰਨ ਸਿੰਘ ਸਰਪੰਚ ਰਣਜੀਤਗੜ੍ਹ,, ਡਾ. ਧੀਰ ਸਿੰਘ, ਡਾ. ਨਿਰਭੈ ਸਿੰਘ, ਕੁਲਬੀਰ ਸਿੰਘ ਦੀਵਾਨਗੜ, ਗੁਰਪ੍ਰੀਤ ਸਿੰਘ ਸਰਪੰਚ ਸਾਧੋਹੇੜੀ, ਲਾਡੀ ਅੱਚਲ, ਕਰਨੈਲ ਸਿੰਘ ਆਸਾ ਕਲੋਨੀ, ਮਹਿੰਦਰ ਸਿੰਘ ਝੱਲ, ਹਰਿੰਦਰ ਸਿੰਘ ਭੜੀ, ਰਣਦੀਪ ਸਿੰਘ ਪਹਾੜਪੁਰ, ਭਿੰਦਰ ਸਿੰਘ ਕਕਰਾਲਾ, ਦਰਸ਼ਨ ਸਿੰਘ ਪਹਾੜਪੁਰ, ਸੁੱਖੀ ਸਰੈਣਦਾਸ ਕਲੋਨੀ, ਗੁਰੀ ਜੈਲਦਾਰ, ਅਕਾਸ਼ ਕੁਮਾਰ ਗੋਲੂ ਪ੍ਰਧਾਨ ਤੇ ਗੁਰਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਹਲਕੇ ਦੇ ਲੋਕਾਂ ਨੇ ਸਮੂਲੀਅਤ ਕੀਤੀ। ।

Related Post