post

Jasbeer Singh

(Chief Editor)

National

ਵਕਫ਼ ਰਜਿਸਟ੍ਰੇਸ਼ਨ ਦੀ ਸਮਾਂ-ਹੱਦ ਨਹੀਂ ਵਧਾਈ ਜਾਵੇਗੀ : ਰਿਜਿਜੂ

post-img

ਵਕਫ਼ ਰਜਿਸਟ੍ਰੇਸ਼ਨ ਦੀ ਸਮਾਂ-ਹੱਦ ਨਹੀਂ ਵਧਾਈ ਜਾਵੇਗੀ : ਰਿਜਿਜੂ ਨਵੀਂ ਦਿੱਲੀ, 8 ਦਸੰਬਰ 2025 : ਕੇਂਦਰੀ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ `ਉਮੀਦ` ਪੋਰਟਲ `ਤੇ ਵਕਫ਼ ਜਾਇਦਾਦਾਂ ਨੂੰ ਰਜਿਸਟਰ ਕਰਨ ਦੀ ਆਖਰੀ ਮਿਤੀ ਵਧਾਉਣ ਤੋਂ ਸ਼ੁੱਕਰਵਾਰ ਇਨਕਾਰ ਕਰਦਿਆਂ ਕਿਹਾ ਕਿ ਜਿਹੜੇ ਮੁਤਾਵਲੀ ਭਾਵ ਵਕਫ਼ ਜਾਇਦਾਦਾਂ ਦੇ ਦੇਖਭਾਲ ਕਰਨ ਵਾਲੇ ਕਿਸੇ ਵੀ ਕਾਰਨ ਕਰ ਕੇ ਇਸ ਨੂੰ ਰਜਿਸਟਰ ਕਰਨ `ਚ ਅਸਫਲ ਰਹੇ ਹਨ, ਨੂੰ ਤਿੰਨ ਮਹੀਨਿਆਂ ਤੱਕ ਜੁਰਮਾਨੇ ਅਤੇ ਸਖ਼ਤ ਸਜ਼ਾਵਾਂ ਤੋਂ ਛੋਟ ਦਿੱਤੀ ਜਾਵੇਗੀ। ਸ਼ੁੱਕਰਵਾਰ ਸਵੇਰ ਤੱਕ ਕੀਤੀਆਂ ਜਾ ਚੁੱਕੀਆਂ ਹਨ 1. 51 ਲੱਖ ਜਾਇਦਾਦਾਂ ਰਜਿਸਟਰਡ ਉਨ੍ਹਾਂ ਇਹ ਵੀ ਕਿਹਾ ਕਿ ਸ਼ੁੱਕਰਵਾਰ ਸਵੇਰ ਤੱਕ 1.51 ਲੱਖ ਜਾਇਦਾਦਾਂ ਰਜਿਸਟਰ ਕੀਤੀਆਂ ਜਾ ਚੁੱਕੀਆਂ ਹਨ। ਜੋ ਰਜਿਸਟਰ ਕਰਨ `ਚ ਅਸਮਰੱਥ ਹਨ, ਉਹ ਵਕਫ਼ ਟ੍ਰਿਬਿਊਨਲ ਕੋਲ ਪਹੁੰਚ ਕਰ ਸਕਦੇ ਹਨ । ਕੇਂਦਰ ਨੇ 6 ਜੂਨ ਨੂੰ ਏਕੀਕ੍ਰਿਤ ਵਕਫ਼ ਪ੍ਰਬੰਧਨ, ਸਸ਼ਕਤੀਕਰਨ, ਕੁਸ਼ਲਤਾ ਤੇ ਵਿਕਾਸ (ਉਮੀਦ) ਐਕਟ ਕੇਂਦਰੀ ਪੋਰਟਲ ਲਾਂਚ ਕੀਤਾ ਤਾਂ ਜੋ ਸਾਰੀਆਂ ਵਕਫ਼ ਜਾਇਦਾਦਾਂ ਦੀ ਜੀਓ-ਟੈਗਿੰਗ ਤੋਂ ਬਾਅਦ ਉਨ੍ਹਾਂ ਦੀ ਡਿਜੀਟਲ ਸੂਚੀ ਬਣਾਈ ਜਾ ਸਕੇ। `ਉਮੀਦ` ਪੋਰਟਲ ਦੇ ਉਪਬੰਧਾਂ ਅਨੁਸਾਰ ਦੇਸ਼ ’ਚ ਸਾਰੀਆਂ ਰਜਿਸਟਰਡ ਵਕਫ਼ ਜਾਇਦਾਦਾਂ ਦੇ ਵੇਰਵੇ 6 ਮਹੀਨਿਆਂ ਅੰਦਰ ਲਾਜ਼ਮੀ ਤੌਰ `ਤੇ ਅਪਲੋਡ ਕੀਤੇ ਜਾਣੇ ਚਾਹੀਦੇ ਹਨ। ਰਜਿਸਟ੍ਰੇਸ਼ਨ ਲਈ 6 ਮਹੀਨਿਆਂ ਦੀ ਆਖਰੀ ਮਿਤੀ ਸ਼ੁੱਕਰਵਾਰ ਨੂੰ ਖਤਮ ਹੋ ਗਈ ਹੈ।

Related Post

Instagram