July 6, 2024 01:42:22
post

Jasbeer Singh

(Chief Editor)

Patiala News

ਸੁਖਬੀਰ ਦੇ ਧੜੇ ਵੱਲੋਂ ਸਾਨੂੰ ਬਾਗ਼ੀ ਕਹਿ ਕੇ ਭੰਡਿਆ ਜਾ ਰਿਹੈ: ਰੱਖੜਾ

post-img

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੁਰਜੀਤ ਸਿੰਘ ਰੱਖੜਾ ਨੇ ਇੱਥੇ ਗੁਰਦੁਆਰਾ ਦੁੂਖ ਨਿਵਾਰਨ ਸਾਹਿਬ ਵਿਖੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, ‘‘ਸੁਖਬੀਰ ਬਾਦਲ ਦੇ ਖੇਮੇ ਵੱਲੋਂ ਸਾਨੂੰ ਬਾਗ਼ੀ ਕਹਿ ਕੇ ਭੰਡਿਆ ਜਾ ਰਿਹਾ ਹੈ ਪਰ ਅਸੀਂ ਬਾਗ਼ੀ ਨਹੀਂ ਹਾਂ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਹਾਂ ਜਦ ਕਿ ਬਾਗ਼ੀਪੁਣਾ ਸੁਖਬੀਰ ਬਾਦਲ ਨੇ ਕੀਤਾ ਹੈ ਕਿਉਂਕਿ ਉਨ੍ਹਾਂ ਨੇ ਗ਼ਰੀਬ ਘਰ ਦੀ ਸੁਰਜੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਤੇ ‘ਤੱਕੜੀ’ ਦਾ ਚੋਣ ਨਿਸ਼ਾਨ ਵੀ ਦਿਵਾਇਆ ਪਰ ਬਾਅਦ ਵਿੱਚ ਉਨ੍ਹਾਂ ਨੂੰ ਮੰਝਧਾਰ ਵਿੱਚ ਛੱਡ ਦਿੱਤਾ।’’ ਇਸ ਮੌਕੇ ਉਨ੍ਹਾਂ ਨਾਲ ਰਣਧੀਰ ਸਿੰਘ ਰੱਖੜਾ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਤੇ ਜਰਨੈਲ ਸਿੰਘ ਕਰਤਾਰਪੁਰ, ਕਰਨੈਲ ਸਿੰਘ ਪੰਜੋਲੀ, ਤੇਜਿੰਦਰਪਾਲ ਸਿੰਘ ਸੰਧੂ, ਹਰਿੰਦਰਪਾਲ ਸਿੰਘ ਟੌਹੜਾ, ਹਰਵਿੰਦਰ ਸਿੰਘ ਸ਼ਾਹਪੁਰ ਸਣੇ ਹੋਰ ਆਗੂ ਮੌਜੂਦ ਸਨ। ਸ੍ਰੀ ਰੱਖੜਾ ਨੇ ਕਿਹਾ ਕਿ ਉਹ ਵੱਡੇ ਪੱਧਰ ’ਤੇ ਹਰ ਤਰ੍ਹਾਂ ਦਾ ਸਹਿਯੋਗ ਕਰ ਕੇ ਜਲੰਧਰ ਪੱਛਮੀ ਦੀ ਚੋਣ ਵਿੱਚ ‘ਤੱਕੜੀ’ ਚੋਣ ਨਿਸ਼ਾਨ ’ਤੇ ਚੋਣ ਲੜ ਰਹੀ ਬੀਬੀ ਸੁਰਜੀਤ ਕੌਰ ਦੀ ਹਮਾਇਤ ਕਰਨਗੇ ਤੇ ਪ੍ਰਚਾਰ ਵੀ ਕਰਨਗੇ। ਉਨ੍ਹਾਂ ਕਿਹਾ, ‘‘ਸਾਡਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ, ਸਾਡੀ ਸਰਕਾਰ ਤੇ ਲੀਡਰ‌ਸ਼ਿਪ ਵੱਲੋਂ ਗ਼ਲਤੀਆਂ ਹੋਈਆਂ ਹਨ, ਜਿਸ ਦੇ ਅਸੀਂ ਭਾਗੀਦਾਰ ਨਹੀਂ ਹਾਂ ਪਰ ਅਸੀਂ ਚੁੱਪ ਰਹੇ, ਚੁੱਪ ਰਹਿਣ ਵਾਲਾ ਵੀ ਗੁਨਾਹਗਾਰ ਹੁੰਦਾ ਹੈ, ਉਸ ਦੀ ਭੁੱਲ ਬਖ਼ਸ਼ਾਉਣ ਲਈ ਅਸੀਂ ਪਹਿਲੀ ਜੁਲਾਈ ਨੂੰ ਅਕਾਲ ਤਖ਼ਤ ਵੀ ਜਾਵਾਂਗੇ।’’

Related Post