
ਸਾਨੂੰ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਦਿਲ ਖੋਲ ਕੇ ਅੱਗੇ ਆਉਣਾ ਚਾਹੀਦਾ ਹੈ: ਐਡਵੋਕੇਟ ਸਤੀਸ਼ ਕਰਕਰਾ
- by Jasbeer Singh
- May 25, 2025

ਸਾਨੂੰ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਦਿਲ ਖੋਲ ਕੇ ਅੱਗੇ ਆਉਣਾ ਚਾਹੀਦਾ ਹੈ: ਐਡਵੋਕੇਟ ਸਤੀਸ਼ ਕਰਕਰਾ -ਹਿਉਮਨ ਰਾਈਟ ਕੇਅਰ ਆਰਗੇਨਾਈਜ਼ੇਸ਼ਨ ਨੇ ਐਸ.ਐਸ.ਜੈਨ ਮਹਾਂਵੀਰ ਸੰਘ ਦੀ ਬਿਲਡਿੰਗ ਵਿਚ ਖੋਲਿਆ ਸਿਲਾਈ ਸੈਂਟਰ ਪਟਿਆਲਾ, 25 ਮਈ ਹਿਉਮਨ ਰਾਈਟ ਕੇਅਰ ਆਰਗੇਨਾਈਜ਼ੇਸ਼ਨ ਨੇ ਐਸ.ਐਸ.ਜੈਨ ਮਹਾਂਵੀਰ ਸੰਘ ਦੀ ਬਿਲਡਿੰਗ ਡੁੰਮਾ ਵਾਲੀ ਗਲੀ ਵਿਚ ਸਿਲਾਈ ਸੈਂਟਰ ਖੋਲਿਆ ਗਿਆ ਹੈ। ਜਿਸ ਵਿਚ 25 ਮਸ਼ੀਨਾ ਸਿਲਾਈ ਸਿੱਖਣ ਲਈ ਰੱਖੀਆਂ ਗਈਆਂ। ਜਿਸ ਦਾ ਉਦਘਾਟਨ ਅੱਜ ਹਿਉਮਨ ਰਾਈਟ ਕੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਐਡਵੋਕੇਟ ਸਤੀਸ਼ ਕਰਕਰਾ ਨੇ ਕੀਤਾ। ਐਸ.ਐਸ. ਜੈਨ ਮਹਾਂਵੀਰ ਸੰਘ ਦੇ ਪ੍ਰਧਾਨ ਨਰੇਸ਼ ਜੈਨ ਦੀ ਅਗਵਾਈ ਹੇਠ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸਤੀਸ਼ ਕਰਕਰਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਜਰੂਰਤਮੰਦਾਂ ਦੀ ਮਦਦ ਕਰਨ ਲਈ ਦਿਲ ਖੋਲ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਿਉਮਨ ਰਾਈਟ ਕੇਅਰ ਆਰਗੇਨਾਈਜੇਸ਼ਨ ਵੱਲੋਂ ਪਹਿਲਾਂ ਵੀ ਸਿਲਾਈ ਸੈਂਟਰ ਚਲਾਏ ਜਾ ਰਹੇ ਹਨ ਤਾਂ ਸਾਡੀਆਂ ਧੀਆਂ ਭੈਣਾ ਸਿਲਾਈ ਕਢਾਈ ਦਾ ਕੰਮ ਸਿੱਖ ਦੇ ਆਤਮ ਨਿਰਭਰ ਹੋ ਸਕਣ। ਉਨ੍ਹਾਂ ਐਸ.ਐਸ. ਜੈਨ ਮਹਾਂਵੀਰ ਸੰਘ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਇਸ ਨੇਕ ਕੰਮ ਵਿਚ ਸਹਿਯੋਗ ਕੀਤਾ ਗਿਆ ਹੈ। ਐਡਵੋਕੇਟ ਕਰਕਰਾ ਨੇ ਕਿਹਾ ਕਿ ਪੁੰਨ ਦੇ ਕੰਮ ਸਾਰਿਆਂ ਦੇ ਸਹਿਯੋਗ ਨਾਲ ਹੀ ਕੀਤੇ ਜਾ ਸਕਦੇ ਹਨ। ਐਸ.ਐਸ.ਜੈਨ ਮਹਾਂਵੀਰ ਸੰਘ ਦੇ ਪ੍ਰਧਾਨ ਨਰੇਸ਼ ਜੈਨ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਭਾ ਵੱਲੋਂ ਜਿਹੜਾ ਬਣਦਾ ਸਹਿਯੋਗ ਹੋਵੇਗਾ, ਉਹ ਇਸ ਸੈਂਟਰ ਨੂੰ ਚਲਾਉਣ ਲਈ ਦਿੰਦੇ ਰਹਿਣਗੇ ਤਾਂ ਸਿਲਾਈ ਕਢਾਈ ਸਿੱਖਣ ਦੀਆਂ ਚਾਹਵਾਨ ਸਾਡੀਆਂ ਧੀਆਂ ਭੈਣਾ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਹਿਉਮਨ ਰਾਈਟ ਕੇਅਰ ਆਰਗੇਨਾਈਜ਼ੇਸ਼ਨ ਵਧੀਆਂ ਕੰਮ ਕਰ ਰਹੀ ਹੈ ਅਤੇ ਤਾਂ ਹੀ ਸੰਘ ਵੱਲੋਂ ਉਨ੍ਹਾਂ ਦਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਰਜਨੀਸ਼ ਜੈਨ ਮੀਤ ਪ੍ਰਧਾਨ ਅਤੇ ਸ਼ਹਿਰ ਦੇ ਉਘੇ ਸਮਾਜ ਸੇਵਕ, ਬਿ੍ਰਜ ਮੋਹਨ ਜੈਨ ਜਨਰਲ ਸਕੱਤਰ, ਅਰੁਣ ਜੈਨ ਸੀਨੀਅਰ ਮੀਤ ਪ੍ਰਧਾਨ, ਰਿਸ਼ਵ ਜੈਨ ਕੈਸ਼ੀਅਰ, ਅਰੁਣ ਜੈਨ ਮੀਤ ਪ੍ਰਧਾਨ, ਮਲਿਨ ਜੈਨ ਜੁਆਇੰਟ ਕੈਸ਼ੀਅਰ, ਸੁਨੀਲ ਜੈਨ ਜੁਆਇੰਟ ਸਕੱਤਰ, ਸੰਦੀਪ ਜੈਨ, ਪਵਨ ਜੈਨ ਮੈਂਬਰ, ਕਰਨੈਲ ਸਿੰਘ ਚਲੈਲਾ ਜਨਰਲ ਸਕੱਤਰ ਕਮ ਮੈਨੇਜਰ, ਵਿਜੈ ਮੋਹਨ ਵਰਮਾ, ਅਕਾਸ਼ ਸ਼ਰਮਾ ਬੋਕਸਰ ਜਨਰਲ ਸਕੱਤਰ, ਐਡਵੋਕੇਟ ਮਿਸ ਹੈਰੀ ਵਰਮਾ, ਗੋਬਿੁੰਦਰ ਮਹਿਤਾ, ਪਵਨ ਕੁਮਾਰ ਗੁਪਤਾ, ਅਸ਼ੋਕ ਅਗਰਵਾਲ, ਕੰਵਰ ਹਰਪੀਤ ਸਿੰਘ ਗਿੱਲ ਕਾਕਾ ਜੀ ਬੈਂ, ਮਨਜਿੰਦਰ ਸਿੰਘ, ਮਦਨ ਲਾਲ ਸਿੰਗਲਾ, ਹਰਪਾਲ ਸਿੰਘ, ਤਰਸੇਮ ਲਾਲ ਜੈਨ, ਐਸ.ਕੇ. ਮਹਿਤਾ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਅੰਜੂ ਅਤੇ ਰੋਬਿਨ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.