
T20 World Cup 'ਚ ਸੈਂਕੜਾ ਜੜਨ ਵਾਲਾ ਦੂਜਾ ਭਾਰਤੀ ਬੱਲੇਬਾਜ਼ ਕੌਣ ਹੋਵੇਗਾ ? Suresh Raina ਨੇ ਰੋਹਿਤ-ਕੋਹਲੀ ਨਹੀਂ,
- by Aaksh News
- June 2, 2024

T20 World Cup : 'ਯੂਨੀਵਰਸ ਬੌਸ' ਦੇ ਨਾਂ ਨਾਲ ਮਸ਼ਹੂਰ ਵੈਸਟਇੰਡੀਜ਼ ਦੇ ਸਾਬਕਾ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਟੀ-20 ਵਿਸ਼ਵ ਕੱਪ 'ਚ ਦੋ ਸੈਂਕੜੇ ਜੜਨ ਵਾਲੇ ਇਕਲੌਤੇ ਬੱਲੇਬਾਜ਼ ਹਨ। ਸੁਰੇਸ਼ ਰੈਨਾ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਦੂਜਾ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣੇ ਸਨ। : T-20 ਵਿਸ਼ਵ ਕੱਪ ਦਾ ਫੀਵਰ ਫੈਨਜ਼ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਟੀ-20 ਵਿਸ਼ਵ ਕੱਪ ਨਾਲ ਜੁੜੇ ਹਰ ਕੋਣ 'ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਇਸ 'ਤੇ ਮਾਹਿਰਾਂ ਦੀ ਰਾਏ ਲਈ ਜਾ ਰਹੀ ਹੈ। ਸੈਂਕੜੇ ਜੜਨ ਵਾਲੇ ਇਕਲੌਤੇ ਬੱਲੇਬਾਜ਼ ਹਨ। ਸੁਰੇਸ਼ ਰੈਨਾ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਦੂਜਾ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣੇ ਸਨ। 2 ਮਈ 2010 ਨੂੰ ਗ੍ਰੋਸ ਆਇਲੇਟ 'ਚ ਦੱਖਣੀ ਅਫਰੀਕਾ ਦੇ ਖਿਲਾਫ ਸੁਰੇਸ਼ ਰੈਨਾ ਨੇ 85 ਗੇਂਦਾਂ 'ਚ 9 ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 101 ਦੌੜਾਂ ਦੀ ਪਾਰੀ ਖੇਡੀ। ਟੀ-20 ਵਿਸ਼ਵ ਕੱਪ 'ਚ 14 ਸਾਲਾਂ ਤੋਂ ਕੋਈ ਵੀ ਭਾਰਤੀ ਬੱਲੇਬਾਜ਼ ਇਸ ਕਾਰਨਾਮੇ ਨੂੰ ਨਹੀਂ ਦੁਹਰਾ ਸਕਿਆ ਹੈ। ਰੈਨਾ ਨੇ ਚੁਣਿਆ ਆਪਣਾ ਪਸੰਦੀਦਾ ਨਾਂ ਸੁਰੇਸ਼ ਰੈਨਾ ਨੇ ਉਮੀਦ ਜਤਾਈ ਕਿ ਭਾਰਤੀ ਬੱਲੇਬਾਜ਼ ਆਉਣ ਵਾਲੇ ਟੀ-20 ਵਿਸ਼ਵ ਕੱਪ 'ਚ ਯਕੀਨੀ ਤੌਰ 'ਤੇ ਸੈਂਕੜਾ ਜੜੇਗਾ। ਉਨ੍ਹਾਂ ਤਜਰਬੇਕਾਰ ਯਸ਼ਸਵੀ ਜੈਸਵਾਲ ਨੂੰ ਸੈਂਕੜਾ ਜੜਨ ਦਾ ਦਾਅਵੇਦਾਰ ਕਰਾਰ ਦਿੱਤਾ, ਨਾ ਕਿ ਤਜਰਬੇਕਾਰ ਰੋਹਿਤ ਸ਼ਰਮਾ ਜਾਂ ਵਿਰਾਟ ਕੋਹਲੀ ਨੂੰ। ਦਿੱਲੀ 'ਚ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਰੈਨਾ ਨੇ ਕਿਹਾ, ''ਇਸ ਵਾਰ ਮੈਨੂੰ ਪੂਰੀ ਉਮੀਦ ਹੈ ਕਿ ਯਸ਼ਸਵੀ ਜੈਸਵਾਲ ਸੈਂਕੜਾ ਠੋਕੇਗਾ। ਯਸ਼ਸਵੀ ਬਹੁਤ ਹਮਲਾਵਰ ਹੈ ਤੇ ਵੱਡੇ-ਵੱਡੇ ਸ਼ਾਟ ਮਾਰਨ ਲਈ ਜਾਣਿਆ ਜਾਂਦਾ ਹੈ। ਇਕ ਵਾਰ ਜਦੋਂ ਇਹ ਸ਼ੁਰੂ ਹੋ ਜਾਂਦਾ ਹੈ ਤਾਂ ਰੁਕਣ ਦਾ ਨਾਂ ਨਹੀਂ ਲੈਂਦਾ।' ਰੈਨਾ ਨੇ ਅੱਗੇ ਕਿਹਾ, 'ਗੇਂਦਬਾਜ਼ਾਂ ਲਈ ਉਨ੍ਹਾਂ ਨੂੰ ਰੋਕਣਾ ਮੁਸ਼ਕਲ ਹੈ ਕਿਉਂਕਿ ਉਸ ਦੀ ਰੇਂਜ ਕਾਫੀ ਵੱਡੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਉਹ ਟੀ-20 ਵਿਸ਼ਵ ਕੱਪ 'ਚ ਸੈਂਕੜਾ ਜੜਨ ਵਾਲਾ ਦੂਜਾ ਭਾਰਤੀ ਬੱਲੇਬਾਜ਼ ਬਣ ਜਾਵੇਗਾ। ਉਸ ਨੇ ਆਈਪੀਐਲ 'ਚ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ ਤੇ ਸਾਲ ਭਰ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਯਸ਼ਸਵੀ ਓਪਨਿੰਗ 'ਤੇ ਆ ਕੇ ਗੇਂਦਬਾਜ਼ਾਂ ਦੇ ਮਨਾਂ 'ਚ ਡਰ ਪੈਦਾ ਕਰਨ ਦੀ ਤਾਕਤ ਰੱਖਦਾ ਹੈ। ਮੇਰਾ ਦਾਅ ਸਿਰਫ਼ ਉਸ 'ਤੇ ਹੈ।'