post

Jasbeer Singh

(Chief Editor)

Entertainment

ਬੌਬੀ ਦਿਓਲ ਤੇ ਤਾਨੀਆ ਨੇ ਵਿਆਹ ਦੀ 28ਵੀਂ ਵਰ੍ਹੇਗੰਢ ਮਨਾਈ

post-img

ਅਦਾਕਾਰ ਬੌਬੀ ਦਿਓਲ ਤੇ ਉਸ ਦੀ ਪਤਨੀ ਤਾਨੀਆ ਨੇ ਲੰਘੇ ਦਿਨ ਆਪਣੇ ਵਿਆਹ ਦੀ 28ਵੀਂ ਵਰ੍ਹੇਗੰਢ ਮਨਾਈ ਹੈ। ਇਸ ਮੌਕੇ ਬੌਬੀ ਦਿਓਲ ਨੇ ਪਤਨੀ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਦੇ ਨਾਲ ਉਸ ਨੇ ਦਿਲ-ਖਿੱਚਵੀਆਂ ਸੱਤਰਾਂ ਲਿਖੀਆਂ ਹਨ। ਇੰਸਟਾਗ੍ਰਾਮ ’ਤੇ ਪੋਸਟ ਤਸਵੀਰ ਦੀ ਕੈਪਸ਼ਨ ’ਚ ਬੌਬੀ ਦਿਓਲ ਨੇ ਲਿਖਿਆ, ‘‘ਮੇਰੀ ਜਾਨ ਵਰ੍ਹੇਗੰਢ ਮੁਬਾਰਕ, ਤੂੁੰ ਮੇਰੀ ਜ਼ਿੰਦਗੀ ਨੂੰ ਸੰਪੂਰਨ ਕੀਤਾ ਹੈ।’’ ਤਸਵੀਰ ’ਚ ਦੋਵੇੇੇਂ ਜਣੇ ਖੂਬਸੂਰਤ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਇਸ ਪੋਸਟ ’ਤੇ ਬੌਬੀ ਦਿਓਲ ਦੇ ਵੱਡੇ ਭਰਾ ਸੰਨੀ ਦਿਓਲ ਤੋਂ ਇਲਾਵਾ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਵੀ ਕੁਮੈਂਟ ਕੀਤੇ ਹਨ। ਅਦਾਕਾਰਾ ਪ੍ਰੀਟੀ ਜ਼ਿੰਟਾ ਤੇ ਟਵਿੰਕਲ ਖੰਨਾ ਨੇ ਵੀ ਬੌਬੀ ਦਿਓਲ ਤੇ ਤਾਨੀਆ ਨੂੰ ਵਿਆਹ ਦੀ ਵਰ੍ਹੇਗੰਢ ’ਤੇ ਵਧਾਈ ਦਿੱਤੀ ਹੈੈ। ਬੌਬੀ ਦਿਓਲ ਤੇ ਤਾਨੀਆ ਦਾ ਵਿਆਹ 30 ਮਈ 1996 ਨੂੰ ਹੋਇਆ ਸੀ। ਇਸ ਜੋੜੇ ਦੇ ਦੋ ਪੁੱਤਰ ਆਰਿਆਮਾਨ ਤੇ ਧਰਮ ਹਨ, ਜਿਨ੍ਹਾਂ ਦਾ ਜਨਮ ਕ੍ਰਮਵਾਰ 2001 ਅਤੇ 2004 ਵਿੱਚ ਹੋਇਆ ਸੀ।

Related Post