post

Jasbeer Singh

(Chief Editor)

crime

ਪਤਨੀ ਨੇ ਕਰਵਾਇਆ ਆਪਣੇ ਗੋਦ ਲਏ ਬੇਟੇ ਨਾਲ ਮਿਲ ਕੇ ਪਿੰਡ ਦੇ ਨੌਜਵਾਨ ਨੂੰ ਸੁਪਾਰੀ ਦੇ ਕੇ ਆਪਣੇ ਪਤੀ ਦਾ ਕਤਲ

post-img

ਪਤਨੀ ਨੇ ਕਰਵਾਇਆ ਆਪਣੇ ਗੋਦ ਲਏ ਬੇਟੇ ਨਾਲ ਮਿਲ ਕੇ ਪਿੰਡ ਦੇ ਨੌਜਵਾਨ ਨੂੰ ਸੁਪਾਰੀ ਦੇ ਕੇ ਆਪਣੇ ਪਤੀ ਦਾ ਕਤਲ ਇਟਾਵਾ : ਇਟਾਵਾ ਜ਼ਿਲ੍ਹੇ ‘ਚ ਇੱਕ ਔਰਤ ਨੇ ਪਿੰਡ ਦੇ ਨੌਜਵਾਨ ਨੂੰ ਸੁਪਾਰੀ ਦੇ ਕੇ ਆਪਣੇ ਗੋਦ ਲਏ ਬੇਟੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ । ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਔਰਤ ਦੇ ਆਪਣੇ ਗੋਦ ਲਏ ਬੇਟੇ ਨਾਲ ਨਾਜਾਇਜ਼ ਸਬੰਧ ਸਨ । ਔਰਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਉਸਦਾ ਪਤੀ ਇਨ੍ਹਾਂ ਦੋਵਾਂ ਵਿੱਚ ਅੜਿੱਕਾ ਬਣ ਰਿਹਾ ਸੀ । ਪੁਲਿਸ ਨੇ ਪਤਨੀ ਅਤੇ ਗੋਦ ਲਏ ਪੁੱਤਰ ਨੂੰ ਜੇਲ੍ਹ ਭੇਜ ਦਿੱਤਾ ਹੈ । ਪੁਲਿਸ ਤੀਜੇ ਕਾਤਲ ਨੂੰ ਫੜਨ ਲਈ ਯਤਨ ਕਰ ਰਹੀ ਹੈ । ਅੰਜਲੀ ਜਾਟਵ ਨੇ ਉਸਰਾਹਰ ਥਾਣਾ ਖੇਤਰ ਦੇ ਗਪਚੀਆ ਪਿੰਡ ‘ਚ ਸ਼ੁੱਕਰਵਾਰ ਰਾਤ ਆਪਣੇ ਪਤੀ ਮਨੋਜ ਜਾਟਵ ਦਾ ਕਤਲ ਕਰ ਦਿੱਤਾ ਅਤੇ ਪੁਲਿਸ ਨੂੰ ਝੂਠੀ ਸੂਚਨਾ ਦਿੱਤੀ । ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਦੇਖਿਆ ਕਿ ਅੰਜਲੀ ਦੇ ਹੱਥ-ਪੈਰ ਬੰਨ੍ਹੇ ਹੋਏ ਪਾਏ। ਔਰਤ ਨੇ ਪਿੰਡ ਦੇ ਲੋਕਾਂ ‘ਤੇ ਆਪਣੇ ਪਤੀ ਦੀ ਹੱਤਿਆ ਦਾ ਦੋਸ਼ ਲਗਾਇਆ ਸੀ । ਐਸ. ਐਸ. ਪੀ. ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਪਿੰਡ ਵਾਸੀ ਮਨੋਜ ਜਾਟਵ ਦੀ ਪਤਨੀ ਅੰਜਲੀ ਦੇ ਪਿੰਡ ਦੇ ਹੀ ਰਾਹੁਲ ਨਾਲ ਨਾਜਾਇਜ਼ ਸਬੰਧ ਸਨ । ਇਸ ਕਾਰਨ ਉਸ ਨੇ ਘਰ ਦੇ ਅੰਦਰ ਸੀ. ਸੀ. ਟੀ. ਵੀ. ਕੈਮਰੇ ਲਾਏ ਹੋਏ ਸਨ । ਮਨੋਜ ਰਾਹੁਲ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਸਾਜ਼ਿਸ਼ ਰਚ ਕੇ ਉਸ ਨੇ ਚਾਰ ਮਹੀਨੇ ਪਹਿਲਾਂ ਰਾਹੁਲ ਨੂੰ ਗੋਦ ਲਿਆ ਸੀ । ਔਰਤ ਨੇ ਇਹ ਗੱਲ ਰਾਹੁਲ ਨੂੰ ਦੱਸੀ ਸੀ । ਰਾਹੁਲ ਹਰਿਆਣਾ ਦੇ ਫਰੀਦਾਬਾਦ ਵਿੱਚ ਕੱਪੜਿਆਂ ਦਾ ਕੰਮ ਕਰਦਾ ਹੈ । ਮਨੋਜ 13 ਨਵੰਬਰ ਨੂੰ ਦਿੱਲੀ ਤੋਂ ਘਰ ਆਇਆ ਸੀ । ਫਿਰ ਅੰਜਲੀ ਨੇ ਰਾਹੁਲ ਨੂੰ ਫੋਨ ਕਰਕੇ ਘਰ ਬੁਲਾਇਆ। ਰਾਹੁਲ ਨੇ ਆਪਣੇ ਸਾਥੀ ਪਿੰਡ ਵਾਸੀ ਵਿਕਾਸ ਕੁਮਾਰ ਜਾਟਵ ਨਾਲ ਮਿਲ ਕੇ 15 ਨਵੰਬਰ ਦੀ ਰਾਤ ਨੂੰ ਮਨੋਜ ‘ਤੇ ਉਸ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਘਰ ‘ਚ ਸੌਂ ਰਿਹਾ ਸੀ । ਕਤਲ ਤੋਂ ਬਾਅਦ ਵਿਕਾਸ ਦੋ ਮੋਬਾਈਲ ਫ਼ੋਨ ਅਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਲੈ ਕੇ ਭੱਜ ਗਿਆ । ਪੁੱਛਗਿੱਛ ਤੋਂ ਬਾਅਦ ਮਨੋਜ ਦੀ ਪਤਨੀ ਅੰਜਲੀ ਅਤੇ ਰਾਹੁਲ ਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਕਤਲ ’ਚ ਵਰਤਿਆ ਲੱਕੜ ਦਾ ਬੱਲਾ ਅਤੇ ਦਾਤਰੀ ਬਰਾਮਦ ਹੋਈ । ਅੰਜਲੀ ਨੇ ਵਿਕਾਸ ਜਾਟਵ ਨੂੰ 2.5 ਲੱਖ ਰੁਪਏ ‘ਚ ਆਪਣੇ ਪਤੀ ਦੀ ਹੱਤਿਆ ਦੀ ਸੁਪਾਰੀ ਦਿੱਤੀ ਸੀ, ਜਿਸ ਵਿੱਚੋਂ 27 ਹਜ਼ਾਰ ਰੁਪਏ ਐਡਵਾਂਸ ਦਿੱਤੇ ਗਏ ਸਨ । ਪੁਲਿਸ ਪੁੱਛਗਿੱਛ ਦੌਰਾਨ ਅੰਜਲੀ ਨੇ ਦੱਸਿਆ ਕਿ ਰਾਹੁਲ ਅਤੇ ਵਿਕਾਸ ਰਾਤ 2 ਵਜੇ ਘਰ ਆਏ ਸਨ । ਉਸ ਰਾਤ ਮਨੋਜ ਨੇ ਬਹੁਤ ਸ਼ਰਾਬ ਪੀਤੀ ਸੀ । ਅੰਜਲੀ ਨੇ ਮਨੋਜ ਦਾ ਮੂੰਹ ਕੰਬਲ ਨਾਲ ਦਬਾ ਦਿੱਤਾ ਸੀ। ਇਸ ਤੋਂ ਬਾਅਦ ਵਿਕਾਸ ਅਤੇ ਰਾਹੁਲ ਨੇ ਮਨੋਜ ਦੀ ਦਾਤਰੀ ਨਾਲ ਗਲਾ ਵੱਢ ਕੇ ਅਤੇ ਲੱਕੜ ਦੇ ਬੱਲੇ ਨਾਲ ਕਈ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ । ਔਰਤ ਨੇ ਆਪਣੇ ਬੱਚਿਆਂ ਨੂੰ ਵੀ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਨ੍ਹਾਂ ਨੂੰ ਵੀ ਮਾਰ ਦੇਵੇਗੀ । ਇਸ ਕਾਰਨ ਬੱਚੇ ਪੁਲੀਸ ਨੂੰ ਅਸਲ ਗੱਲ ਨਹੀਂ ਦੱਸ ਰਹੇ ਸਨ ।

Related Post