post

Admin

(Chief Editor)

Crime

ਸਕੂਟਰ ਸਵਾਰ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਪ੍ਰਵਾਸੀਆਂ ਤੇ ਗੋਲੀਆਂ

post-img

ਸਕੂਟਰ ਸਵਾਰ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਪ੍ਰਵਾਸੀਆਂ ਤੇ ਗੋਲੀਆਂ ਮੋਗਾ,10 ਫਰਵਰੀ 2026 : ਪੰਜਾਬ ਦੇ ਜਿ਼ਲਾ ਮੋਗਾ ਦੇ ਜੀਰਾ ਨੇੜੇ ਪਾਰਸ ਮਸਾਲਾ ਫੈਕਟਰੀ ਨੇੜੇ ਸਕੂਟਰ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਪ੍ਰਵਾਸੀ ਮਜਦੂਰਾਂ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੌਣ ਹਨ ਦੋਵੇਂ ਜਣੇ ਜੋ ਹੋਏ ਹਨ ਗੋਲੀਆਂ ਦਾ ਸਿ਼ਕਾਰ ਮਿਲੀ ਜਾਣਕਾਰੀ ਅਨੁਸਾਰ ਜੋ ਜਿ਼ਲਾ ਮੋਗਾ ਦੇ ਜੀਰਾ ਨੇੇੜੇ ਪਾਰਸ ਮਸਾਲਾ ਫੈਕਟਰੀ ਨੇੜੇ ਦੋ ਪ੍ਰਵਾਸੀ ਮਜ਼ਦੂਰਾਂ ਤੇ ਸਕੂਟਰ ਸਵਾਰ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ ਗਿਆ ਹੈ ਦਾ ਨਾਮ ਪ੍ਰਵਾਸੀ ਮਜ਼ਦੂਰ ਅਸ਼ੋਕ ਕੁਮਾਰ ਅਤੇ ਸਬੋਧ ਬਿਹਾਰ ਹਨ ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਰਵਾਸੀ ਮਜ਼ਦੂਰ ਅਸ਼ੋਕ ਕੁਮਾਰ ਅਤੇ ਸਬੋਧ ਬਿਹਾਰ ਦੇ ਸੀਤਾ ਮੜ੍ਹੀ ਦਾ ਰਹਿਣ ਵਾਲੇ ਦੱਸਿਆ ਜਾ ਰਿਹਾ ਹੈ । ਪ੍ਰਵਾਸੀ ਮਜ਼ਦੂਰਾਂ ਦੇ ਸਾਥੀ ਨੇ ਕੀ ਜਾਣਕਾਰੀ ਦਿੱਤੀ ਦੋਵੇਂ ਜ਼ਖ਼ਮੀ ਮਜ਼ਦੂਰਾਂ ਦੇ ਇਕ ਸਾਥੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਣਪਛਾਤੇ ਵਿਅਕਤੀ ਸਕੂਟਰ ’ਤੇ ਸਵਾਰ ਹੋ ਕੇ ਆਏ ਅਤੇ ਫਾਇਰਿੰਗ ਕਰ ਦਿੱਤੀ । ਅਸ਼ੋਕ ਕੁਮਾਰ ਜੋ ਕਿ ਲੇਬਰ ਦਾ ਕੰਮ ਕਰਦਾ ਹੈ ਅਤੇ ਉਹ ਕੰਮ ਤੇ ਜਾ ਰਿਹਾ ਸੀ ਅਤੇ ਉਸ ਦੀ ਲੱਤ ਵਿੱਚ ਤਿੰਨ ਗੋਲ਼ੀਆਂ ਲੱਗੀਆਂ । ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।

Related Post

Instagram