ਇਟਾਵਾ `ਚ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਕੁਹਾੜੀ ਨਾਲ ਕੀਤੀ ਹੱਤਿਆ ਇਟਾਵਾ, 10 ਫਰਵਰੀ 2026 : ਉੱਤਰ ਪ੍ਰਦੇਸ਼ ਦੇ ਇਟਾਵਾ ਜਿ਼ਲੇ ਦੇ ਭਰਥਨਾ ਥਾਣਾ ਖੇਤਰ ਦੇ ਪੜਿਆਪੁਰ ਪਿੰਡ `ਚ ਰਣਵੀਰ ਸਿੰਘ ਯਾਦਵ (45) ਦੀ ਕਥਿਤ ਤੌਰ `ਤੇ ਉਸ ਦੀ ਪਤਨੀ ਪੂਜਾ ਨੇ ਆਪਣੇ ਪ੍ਰੇਮੀ ਅਰਪਿਤ ਨਾਲ ਮਿਲ ਕੇ ਕੁਹਾੜੀ ਨਾਲ ਹੱਤਿਆ ਕਰ ਦਿੱਤੀ । ਕੀ ਦੱਸਿਆ ਪੁਲਸ ਅਧਿਕਾਰੀ ਐਸ. ਪੀ. ਨੇ ਪੁਲਸ ਸੁਪਰਡੈਂਟ (ਦਿਹਾਤੀ) ਸ਼ੀਸ਼ ਚੰਦਰ ਨੇ ਦੱਸਿਆ ਕਿ ਵਾਰਦਾਤ ਤੜਕੇ ਉਨ੍ਹਾਂ ਦੇ ਘਰ `ਚ ਵਾਪਰੀ । ਸੂਚਨਾ ਮਿਲਣ ਪੁਲਸ ਅਤੇ ਫਾਰੈਂਸਿਕ ਟੀਮ ਮੌਕੇ ਤੇ ਪਹੁੰਚੀ ਅਤੇ ਹੱਤਿਆ ਵਿਚ ਵਰਤੀ ਗਈ ਕੁਹਾੜੀ ਬਰਾਮਦ ਕੀਤੀ ਅਤੇ ਹੋਰ ਸਬੂਤ ਇਕੱਠੇ ਕੀਤੇ। ਪਰਿਵਾਰਕ ਮੈਂਬਰਾਂ ਅਨੁਸਾਰ ਪੂਜਾ ਦੇ ਅਰਪਿਤ ਨਾਂ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਸਨ, ਜਿਸ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ । ਮ੍ਰਿਤਕ ਦੀ ਪਤਨੀ ਘਟਨਾ ਤੋਂ ਬਾਅਦ ਆਪਣੀ 2 ਸਾਲਾ ਬੇਟੀ ਨੂੰ ਲੈ ਕੇ ਫਰਾਰ ਹੋ ਗਈ ਹੈ, ਜਦਕਿ ਦੂਜੀ ਬੱਚੀ ਨਾਨਕੇ ਘਰ ਹੈ। ਪੁਲਸ ਨੇ ਦੋਸ਼ਾਂ ਦੇ ਆਧਾਰ `ਤੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
