ਦਿੱਲੀ `ਚ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ
ਨਵੀਂ ਦਿੱਲੀ, 13 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਇਕ ਪਤਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਵਿਅਕਤੀ ਜਿਸ ਦਾ ਕਰ ਦਿੱਤਾ ਗਿਆ ਕਤਲ
ਮਿਲੀ ਜਾਣਕਾਰੀ ਅਨੁਸਾਰ ਦੱਖਣੀ ਦਿੱਲੀ ਦੇ ਸੰਗਮ ਵਿਹਾਰ ਇਲਾਕੇ `ਚ ਇਕ ਔਰਤ ਵਲੋਂ ਘਰੇਲੂ ਕਲੇਸ਼, ਆਰਥਿਕ ਤੰਗੀ ਅਤੇ ਮਾਰਕੁੱਟ ਦੇ ਚਲਦਿਆਂ ਆਪਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਵਿਚ ਮੌਤ ਦੇ ਘਾਟ ਉਤਰੇ 55 ਸਾਲਾ ਪਤੀ ਦੀ ਪਛਾਣ ਮੁੰਨਾ ਲਾਲ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਹਾਂ ਮੁਲਜ਼ਮਾਂ ਨੇ ਮੁੰਨਾ ਲਾਲ ਦਾ ਗਲਾ ਘੁੱਟਿਆ, ਬਿਜਲੀ ਦੇ ਝਟਕੇ ਦਿੱਤੇ ਅਤੇ ਉਸ `ਤੇ ਲੱਕੜ ਦੇ ਡੰਡੇ ਨਾਲ ਵਾਰ ਕੀਤੇ ।
ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ
ਉਪਰੋਕਤ ਵਾਪਰੇ ਕਤਲ ਕਾਂਡ ਵਿਚ ਸ਼ਾਮਲ ਪਾਏ ਜਾਣ ਤੇ ਦਿੱਲੀ ਪੁਲਸ ਵਲੋਂ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਵਿਚ ਮ੍ਰਿਤਕ ਵਿਅਕਤੀ ਦੀ ਪਤਨੀ 45 ਸਾਲਾ ਮੰਜੂ ਉਰਫ ਨਾਜੀਆ, ਉਸਦਾ ਪ੍ਰੇਮੀ 20 ਸਾਲਾ ਚਮਨ ਅਤੇ 28 ਸਾਲਾ ਕਿਸ਼ਨ ਸ਼ਾਮਲ ਹੈ, ਜਿਸ ਵਲੋਂ ਅਪਰਾਧ ਤੋ ਬਾਅਦ ਪਨਾਹ ਦਿੱਤੀ ਗਈ ਸੀ ਸ਼ਾਮਲ ਹਨ ।
ਕੀ ਦੱਸਿਆ ਡਿਪਟੀ ਕਮਿਸ਼ਨਰ ਪੁਲਸ ਨੇ
ਦੱਖਣੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ (Deputy Commissioner of Police) (ਡੀ. ਸੀ. ਪੀ.) ਅਨੰਤ ਮਿੱਤਲ ਨੇ ਦੱਸਿਆ ਕਿ ਔਰਤ ਨੇ ਆਪਣੇ ਪਤੀ ਦੇ ਕਤਲ ਦੀ ਸਾਜਿ਼ਸ਼ `ਚ ਮਦਦ ਕਰਨ ਲਈ ਪ੍ਰੇਮੀ ਨੂੰ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਉਸ ਨੂੰ ਬਾਅਦ `ਚ 20 ਹਜ਼ਾਰ ਰੁਪਏ ਦਿੱਤੇ । ਜਾਂਚ ’ਚ ਸਾਹਮਣੇ ਆਇਆ ਕਿ ਔਰਤ ਨੇ ਚਮਨ ਵੱਲੋਂ ਦਿੱਤੀਆਂ ਨੀਂਦ ਦੀਆਂ ਗੋਲੀਆਂ ਪਾਣੀ `ਚ ਮਿਲਾ ਕੇ ਮੁੰਨਾ ਨੂੰ ਦਿੱਤੀਆਂ ਜਿਸ ਨਾਲ ਉਹ ਗੂੜ੍ਹੀ ਨੀਂਦ `ਚ ਸੌਂ ਗਿਆ । ਨਾਜ਼ੀਆ ਨੇ ਸ਼ੁਰੂ `ਚ ਇਹ ਦਾਅਵਾ ਕਰ ਕੇ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਕਿ ਚੋਰ ਘਰ `ਚ ਵੜ ਆਏ ਸਨ ਅਤੇ ਉਸ ਦਾ ਪਤੀ ਉਨ੍ਹਾਂ ਨਾਲ ਝੜਪ ਦੌਰਾਨ ਮਾਰਿਆ ਗਿਆ ।
