ਪਤੀ ਤੇ ਬੱਚਿਆਂ ਨੂੰ ਛੱਡ ਕੇ ਗਈ ਪਤਨੀ ਗੁਜ਼ਾਰਾ ਭੱਤੇ ਦੀ ਹੱਕਦਾਰ ਨਹੀਂ : ਹਾਈ ਕੋਰਟ
- by Jasbeer Singh
- March 13, 2026
ਪਤੀ ਤੇ ਬੱਚਿਆਂ ਨੂੰ ਛੱਡ ਕੇ ਗਈ ਪਤਨੀ ਗੁਜ਼ਾਰਾ ਭੱਤੇ ਦੀ ਹੱਕਦਾਰ ਨਹੀਂ : ਹਾਈ ਕੋਰਟ ਬਿਲਾਸਪੁਰ, 13 ਮਾਰਚ 2026 : ਭਾਰਤ ਦੇਸ ਦੇ ਸੂਬੇ ਛੱਤੀਸਗੜ੍ਹ ਵਿਖੇ ਬਣੀ ਹਾਈਕੋਰਟ ਵਲੋਂ ਪਾਲਣ ਪੋੋਸ਼ਣ ਨਾਲ ਜੁੜੇ ਇਕ ਮਾਮਲੇ ਵਿਚ ਇਕ ਅਹਿਮ ਫ਼ੈਸਲਾ ਸੁਣਾਇਆ ਗਿਆ ਹੈ ਬਾਰੇ ਪਤਾ ਚੱਲਿਆ ਹੈ। ਕੀ ਫ਼ੈਸਲਾ ਸੁਣਾਇਆ ਹੈ ਹਾਈਕੋਰਟ ਨੇ ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਹਾਈ ਕੋਰਟ ਨੇ ਵੀਰਵਾਰ ਨੂੰ ਪਾਲਣ-ਪੋਸ਼ਣ ਨਾਲ ਜੁੜੇ ਇਕ ਮਾਮਲੇ `ਚ ਫੈਸਲਾ ਦਿੰਦੇ ਹੋਏ ਕਿਹਾ ਕਿ ਜੇਕਰ ਪਤਨੀ ਬਿਨਾਂ ਕਿਸੇ ਠੋਸ ਕਾਰਨ ਦੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਦੂਜੇ ਮਰਦ ਨਾਲ ਰਹਿੰਦੀ ਹੈ ਤਾਂ ਉਸ ਨੂੰ ਗੁਜ਼ਾਰਾ ਭੱਤਾ ਲੈਣ ਦਾ ਅਧਿਕਾਰ ਨਹੀਂ ਹੈ। ਹਾਈ ਕੋਰਟ ਦੇ ਚੀਫ ਜਸਟਿਸ ਰਮੇਸ਼ ਸਿਨ੍ਹਾ ਦੀ ਬੈਂਚ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਸਹੀ ਠਹਿਰਾਉਂਦੇ ਹੋਏ ਔਰਤ ਦੀ ਪਟੀਸ਼ਨ ਖਾਰਿਜ ਕਰ ਦਿੱਤੀ । ਮਹਿਲਾ ਨੇ ਪਟੀਸ਼ਨ ਦਾਖਲ ਕਰਕੇ ਕੀ ਮੰਗ ਕੀਤੀ ਸੀ ਮਾਮਲੇ `ਚ ਭਿਲਾਈ ਦੀ ਰਹਿਣ ਵਾਲੀ ਔਰਤ ਨੇ ਆਪਣੇ ਪਤੀ ਦੇ ਖਿ਼ਲਾਫ ਪਾਲਣ-ਪੋਸ਼ਣ ਦੀ ਮੰਗ ਕੀਤੀ ਸੀ । ਔਰਤ ਦਾ ਕਹਿਣਾ ਸੀ ਕਿ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਪਤੀ ਦੀ ਮਨਜ਼ੂਰੀ ਨਾਲ ਦਿੱਲੀ ਕੋਚਿੰਗ ਲਈ ਗਈ ਸੀ । ਉਸ ਨੇ ਦਾਅਵਾ ਕੀਤਾ ਕਿ ਪਤੀ ਦਾ ਕਾਰੋਬਾਰ ਚੰਗਾ ਹੈ ਅਤੇ ਉਸ ਦੀ ਮਹੀਨਾਵਾਰ ਆਮਦਨ ਲੱਗਭਗ 3 ਲੱਖ ਰੁਪਏ ਹੈ, ਇਸ ਲਈ ਉਸ ਨੂੰ ਇਕ ਲੱਖ ਰੁਪਏ ਮਹੀਨਾਵਾਰ ਗੁਜ਼ਾਰਾ ਭੱਤਾ ਦਿੱਤਾ ਜਾਵੇ, ਉਥੇ ਹੀ ਪਤੀ ਨੇ ਅਦਾਲਤ `ਚ ਦੱਸਿਆ ਕਿ 11 ਨਵੰਬਰ 2022 ਨੂੰ ਪਤਨੀ ਬਿਨਾਂ ਕਿਸੇ ਜਾਣਕਾਰੀ ਦੇ ਘਰ ਛੱਡ ਕੇ ਚਲੀ ਗਈ ਸੀ । ਜਾਂਦੇ ਸਮੇਂ ਉਹ ਘਰ ਦੀ ਜਿਊਲਰੀ ਅਤੇ ਦਸਤਾਵੇਜ਼ ਨਾਲ ਲੈ ਗਈ ਅਤੇ ਆਪਣੇ 2 ਛੋਟੇ ਬੱਚਿਆਂ ਨੂੰ ਘਰ ਹੀ ਛੱਡ ਗਈ ਸੀ ।
