post

Jasbeer Singh

(Chief Editor)

National

ਯੂਕਰੇਨ ਲਈ ਯੂਰਪੀਅਨ ਸੁਰੱਖਿਆ ਗਾਰੰਟੀ ਦਾ ਸਮਰਥਨ ਕੀਤਾ ਜਾਵੇਗਾ : ਟਰੰਪ

post-img

ਯੂਕਰੇਨ ਲਈ ਯੂਰਪੀਅਨ ਸੁਰੱਖਿਆ ਗਾਰੰਟੀ ਦਾ ਸਮਰਥਨ ਕੀਤਾ ਜਾਵੇਗਾ : ਟਰੰਪ ਵਾਸ਼ਿੰਗਟਨ, 19 ਅਗਸਤ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਉਹ ਯੂਕਰੇਨ ਲਈ ਯੂਰਪੀਅਨ ਸੁਰੱਖਿਆ ਗਾਰੰਟੀ ਦਾ ਸਮਰਥਨ ਕਰਨਗੇ। ਇਹ ਗੱਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਵ੍ਹਾਈਟ ਹਾਊਸ ਵਿਖੇ ਇਕ ਅਹਿਮ ਮੀਟਿੰਗ ਦੌਰਾਨ ਹੋਈ ਗੱਲਬਾਤ ਤੋਂ ਬਾਅਦ ਕੀਤੀ। ਅਮਰੀਕਾ ਤੇ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਪ੍ਰਗਟਾਈ ਉਮੀਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਟਿੰਗ ਵਿਚ ਉਮੀਦ ਪ੍ਰਗਟਾਈ ਕਿ ਸੋਮਵਾਰ ਨੂੰ ਯੂਕਰੇਨ ਅਤੇ ਯੂਰਪੀਅਨ ਨੇਤਾਵਾਂ ਵਿਚਕਾਰ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ) ਵਿਖੇ ਹੋਣ ਵਾਲੀ ਮਹੱਤਵਪੂਰਨ ਗੱਲਬਾਤ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਤਿੰਨ-ਪੱਖੀ ਗੱਲਬਾਤ ਦਾ ਰਾਹ ਪੱਧਰਾ ਕਰ ਸਕਦੀ ਹੈ। ਜ਼ੇਲੇਂਸਕੀ ਯੁੱਧ ਨੂੰ ਖਤਮ ਕਰਨ ਵਾਲੀਆਂ ਰਿਆਇਤਾਂ `ਤੇ ਸਹਿਮਤ ਹੋਣ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਦੌਰਾਨ ਸਪੱਸ਼ਟ ਆਖਿਆ ਹੈ ਕਿ ਹੁਣ ਇਹ ਜ਼ੇਲੇਂਸਕੀ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਰਿਆਇਤਾਂ `ਤੇ ਸਹਿਮਤ ਹੋਣ ਜੋ ਯੁੱਧ ਨੂੰ ਖਤਮ ਕਰ ਸਕਦੀਆਂ ਹਨ।ਜ਼ੇਲੇਂਸਕੀ, ਪੁਤਿਨ ਅਤੇ ਟਰੰਪ ਵਿਚਕਾਰ ਸੰਭਾਵਿਤ ਤਿਕੋਣੀ ਗੱਲਬਾਤ ਦਾ ਹਵਾਲਾ ਦਿੰਦੇ ਹੋਏ, ਟਰੰਪ ਨੇ ਕਿਹਾ, "ਜੇਕਰ ਅੱਜ ਸਭ ਕੁਝ ਠੀਕ ਰਿਹਾ, ਤਾਂ ਅਸੀਂ ਇੱਕ ਤਿਕੋਣੀ ਗੱਲਬਾਤ ਕਰਾਂਗੇ। ... ਅਸੀਂ ਰੂਸ ਨਾਲ ਕੰਮ ਕਰਾਂਗੇ, ਅਸੀਂ ਯੂਕਰੇਨ ਨਾਲ ਕੰਮ ਕਰਾਂਗੇ।

Related Post

Instagram