July 6, 2024 02:35:12
post

Jasbeer Singh

(Chief Editor)

Sports

ਕੀ ਥੌਮਸਨ ਪੈਰਿਸ ਓਲੰਪਿਕ ’ਚ ਪੂਰੀ ਕਰੇਗੀ ਹੈਟਰਿਕ ?

post-img

ਜਿਨ੍ਹਾਂ ’ਚ ਮੈਡਲ ਜਿਤਣ ਦਾ ਨਿਸ਼ਚਾ ਕਰਨ ਵਾਲੀ ਈਲੇਨ ਆਪਣੇ ਸਿਖਲਾਇਰ ਰੇਨਾਲਡੋ ਵਾਲਕੋਟ ਦੀ ਨਿਗਰਾਨੀ ’ਚ ਟਰੈਕ ’ਤੇ ਖ਼ੂੂਨ-ਪਸੀਨਾ ਇਕ ਕਰ ਰਹੀ ਹੈ| ਥੌਮਸਨ ਦ੍ਰਿੜ ਸੰਕਲਪ ਹੈ ਕਿ ਆਪਣੇ ਹਮਵਤਨੀ ਪੁਰਸ਼ ਫਰਾਟਾ ਰੇਸਰ ਓਸੇਨ ਬੋਲਟ ਵਾਂਗ ਉਹ ਵੀ ਤਿੰਨ ਓਲੰਪਿਕ ਟੂਰਨਾਮੈਂਟਾਂ ’ਚ 100 ਤੇ 200 ਮੀਟਰ ਫਰਾਟਾ ਦੌੜਾਂ ’ਚ ਗੋਲਡ ਮੈਡਲ ਜਿਤਣ ਦਾ ਸੁਪਨਾ ਸਾਕਾਰ ਕਰੇਗੀ| ਜਮਾਇਕਾ ਦੀ ਫਰਾਟਾ ਦੌੜਾਕ ਈਲੇਨ ਥੌਮਸਨ ਨੇ ਰੀਓ-2016 ਤੋਂ ਬਾਅਦ ਟੋਕੀਓ-2020 ਓਲੰਪਿਕ ਖੇਡਾਂ ’ਚ 100 ਤੇ 200 ਮੀਟਰ ਫਰਾਟਾ ਰੇਸਾਂ ’ਚ ਲਗਾਤਾਰ ਗੋਲਡ ਮੈਡਲ ਜਿਤਣ ਦਾ ਕਰਿਸ਼ਮਾ ਕੀਤਾ ਸੀ | ਓਲੰਪਿਕ ਚੈਂਪੀਅਨ ਥੌਮਸਨ ਵਿਸ਼ਵ ਦੀ ਪਲੇਠੀ ਮਹਿਲਾ ਫਰਾਟਾ ਰਨਰ ਹੈ, ਜਿਸ ਨੇ ਟੋਕੀਓ ਓਲੰਪਿਕ ’ਚ 100-200 ਮੀਟਰ ’ਚ ਗੋਲਡ ਮੈਡਲਾਂ ਦਾ ਚੌਕਾ ਮਾਰਨ ਦਾ ਰਿਕਾਰਡ ਆਪਣੇ ਨਾਮ ਦਰਜ ਕਰਵਾਇਆ ਹੈ | ਦੋ ਓਲੰਪਿਕਸ ’ਚ ਗੋਲਡ ਮੈਡਲਾਂ ਦਾ ਡਬਲ ਪੂਰਾ ਕਰਨ ਵਾਲੀ ਚੈਂਪੀਅਨ ਥੌਮਸਨ ਲਈ ਪੈਰਿਸ ਓਲੰਪਿਕ ਟੂਰਨਾਮੈਂਟ ਚੁਣੌਤੀ ਹੈ, ਜਿਸ ਦੇ ਹਥ ਹਮਵਤਨੀ ਅਥਲੀਟ ਬੋਲਟ ਵੱਲੋਂ ਸਿਰਜੇ ਰਿਕਾਰਡ ਦੀ ਬਰਾਬਰੀ ਦਾ ਆਖ਼ਰੀ ਮੌਕਾ ਹੋਵੇਗਾ|

Related Post