

ਇਹ ਖੇਡ ਦੇਸ਼ ’ਚ ਇੰਨੀ ਹਰਮਨ ਪਿਆਰੀ ਕਿਉਂ ਹੈ? ਆਓ ਪਿੱਛਲ ਝਾਤ ਮਾਰੀਏ| ਇੰਗਲੈਂਡ ’ਚ ਅਮੀਰ ਤੇ ਵਿਹਲੇ ਗੋਰਿਆਂ ਦੇ ਟਾਈਮ ਨੂੰ ਪਾਸ ਕਰਨ ਦੀ ਲੋੜ ’ਚੋਂ ਨਿਕਲੀ ਇਸ ਖੇਡ ਨੂੰ ਭਾਰਤ ’ਚ ਸ਼ੁਰੂ ਕੀਤਾ| ਈਸਟ ਇੰਡੀਆ ਕੰਪਨੀ ਦੇ ਅਫ਼ਸਰਾਂ ਨੇ ਸੰਨ 1792 ’ਚ ਕਲਕੱਤਾ ਵਿਖੇ ‘ਕਲਕੱਤਾ ਕ੍ਰਿਕਟ ਕਲੱਬ’ ਬਣਾਇਆ ਅਤੇ 1846 ਮਦਰਾਸ ਕ੍ਰਿਕਟ ਕਲੱਬ ਓਲੰਪਿਕ ਖੇਡ ਕੈਲੰਡਰ ਵਾਲੀਆਂ ਤਮਾਮ ਖੇਡਾਂ ਨੂੰ ਖੂੰਜੇ ਲਾ ਕੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਚੱਲ ਰਹੇ ਪੁਰਸ਼ਾਂ ਦੇ ਆਈਪੀਐਲ ਕ੍ਰਿਕਟ ਟੂਰਨਾਮੈਂਟ ਦਾ ਬੁਖ਼ਾਰ ਪੂਰੇ ਮੁਲਕ ਦੀ ਜਨਤਾ ਨੂੰ ਮੁੜ ਚੜ੍ਹਿਆ ਹੋਇਆ ਹੈ| ਪਿਛਲੇ ਆਈਪੀਐਲ ਕ੍ਰਿਕਟ ਸੀਜ਼ਨ ਵਾਂਗੂ ਹੀ ਲੋਕ ਇਸ ਵਾਰ ਵੀ ਆਈਪੀਐਲ ਟੂਰਨਾਮੈਂਟ ਦੌਰਾਨ ਆਪਣਾ ਕੰਮ ਕਾਰ ਛੱਡ ਜਾਂ ਕਈ ਆਪਣੇ ਕੰਮ ਦੇ ਦੌਰਾਨ ਹੀ ਮੀਡੀਆ ਦੇ ਵੱਖੋ-ਵੱਖਰੇ ਮਾਧਿਅਮ ਰਾਹੀਂ ਅੰਗਰੇਜ਼ਾਂ ਵੱਲੋਂ ਲਿਆਂਦੀ ਇਸ ਕ੍ਰਿਕਟ ਖੇਡ ਦੇ ਸੀਜ਼ਨ ਦਾ ਲੁਤਫ਼ ਲੈ ਰਹੇ ਨੇ| ਆਈਪੀਐਲ ਕ੍ਰਿਕਟ ਮੈਚਾਂ ਦਾ ਸਿੱਧਾ ਪ੍ਰਸਾਰਣ ਦਿਖਾਉਣ ਲਈ ਕਈ ਚੈੱਨਲ ਵੀ ਪੱਬਾਂ ਭਾਰ ਹੋਏ ਫਿਰਦੇ ਨੇ| ਚਾਰੇ ਪਾਸੇ ਕ੍ਰਿਕਟ ਹੀ ਕ੍ਰਿਕਟ ਦੇ ਇਸ ਰੌਲੇ ਨਾਲ ਇਉਂ ਲੱਗਦਾ ਹੈ ਕਿ ਕ੍ਰਿਕਟ ਦੇ ਆਈਪੀ.ਐਲ ਸੀਜ਼ਨ ਨੇ ਦੇਸ਼ ਦੀ ਬਹੁਤੀ ਜਨਤਾ ਨੂੰ ਆਹਰੇ ਲਾਇਆ ਹੋਇਆ ਹੈ| ਵੱਖ-ਵੱਖ ਟੀਵੀ ਚੈੱਨਲ ਵਾਲੇ ਮੈਚਾਂ ਦੌਰਾਨ ਜਦੋਂ ਕੈਮਰਾ ਦਰਸ਼ਕਾਂ ਵੱਲ ਘੁੰਮਾਉਂਦੇ ਨੇ ਤਾਂ ਪਤਾ ਚੱਲਦੈ ਕਿ ਸਟੇਡੀਅਮ ਕ੍ਰਿਕਟ ਦੀਵਾਨਿਆਂ ਨਾਲ ਖਚਾ-ਖੱਚ ਭਰੇ ਪਏ ਨੇ| ਇਸ ਤੋਂ ਇਲਾਵਾ ਕਰੋੜਾਂ ਦੀ ਗਿਣਤੀ ਵਿਚ ਲੋਕੀਂ ਆਪਣੇ ਘਰਾਂ ਵਿਚ ਬੈਠ ਟੀਵੀ ’ਤੇ ਇਨ੍ਹਾਂ ਮੈਚਾਂ ਦਾ ਅਨੰਦ ਮਾਣਦੇ ਨੇ| ਇਸ ਸਮੇਂ ਇਉਂ ਲੱਗਦਾ ਹੈ ਕਿ ਕ੍ਰਿਕਟ ਦੇ ਆਈਪੀ.ਐਲ ਸੀਜ਼ਨ ਨੇ ਦੇਸ਼ ਦੀ ਬਹੁਤੀ ਜਨਤਾ ਨੂੰ ਕਿਸੇ ਮੌਸਮੀ ਬੁਖ਼ਾਰ ਵਾਂਗ ਆਪਣੀ ਲਪੇਟ ਵਿਚ ਲਿਆ ਹੋਇਐ|