
ਪੰਜਾਬੀ ਯੂਨੀਵਰਸਿਟੀ ਵਿਚ ਕਾਗਜ਼ਾਂ ਦੀ ਘਾਟ ਪੂਰੀ ਹੋਣ ਨਾਲ ਵਿਦਿਆਰਥੀਆਂ ਨੂੰ ਮਿਲ ਸਕਣਗੇ ਡੀ. ਐੱਮ. ਸੀ.
- by Jasbeer Singh
- November 20, 2024

ਪੰਜਾਬੀ ਯੂਨੀਵਰਸਿਟੀ ਵਿਚ ਕਾਗਜ਼ਾਂ ਦੀ ਘਾਟ ਪੂਰੀ ਹੋਣ ਨਾਲ ਵਿਦਿਆਰਥੀਆਂ ਨੂੰ ਮਿਲ ਸਕਣਗੇ ਡੀ. ਐੱਮ. ਸੀ. ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਚ ਕਾਗਜ਼ਾਂ ਦੀ ਘਾਟ ਪੂਰੀ ਹੋ ਗਈ ਹੈ। ਡੀ. ਐੱਮ. ਸੀ. ਛਪਾਈ ਦਾ ਕੰਮ 10 ਦਿਨਾਂ ਅੰਦਰ ਪੂਰਾ ਕਰਕੇ ਵਿਦਿਆਰਥੀਆਂ ਨੂੰ ਮਿਲ ਜਾਣਗੇ । ਇਸ ਤੋਂ ਇਲਾਵਾ ਪੰਜਾਬੀ ਯੂਨੀਵਸਿਟੀ ਵਲੋਂ ਐਲਾਨੀ ਗਈ ਤਰੀਕ ਅਨੁਸਾਰ ਪੇਪਰ ਸ਼ੁਰੂ ਹੋ ਗਏ ਹਨ। ਮੰਗਲਵਾਰ ਨੂੰ ਪਹਿਲੇ ਪੇਪਰ ਵਿਚ 50 ਹਜ਼ਾਰ ਤੋਂ ਵੱਧ ਵਿਦਿਆਰਥੀ ਬੈਠੇ ਹਨ। ਸ਼ੁਰੂ ਹੋਈਆਂ ਪ੍ਰੀਖਿਆਵਾਂ ਦੇ ਸਬੰਧ ਵਿਚ ਪੰਜਾਬੀ ਯੂਨੀਵਰਸਿਟੀ ਕੰਟਰੋਲਰ ਪ੍ਰੀਖਿਆਵਾਂ ਡਾ. ਨੀਰਜ ਸ਼ਰਮਾ, ਵਧੀਕ ਕੰਟਰੋਲਰ ਡਾ. ਬੀ.ਬੀ ਸਿੰਗਲਾ ਅਤੇ ਡਾ. ਅਮਨਦੀਪ ਵਰਮਾ ਵਲੋਂ ਸਮੀਖਿਆ ਮੀਟਿੰਗ ਕੀਤੀ ਗਈ । ਕੰਟਰੋਲਰ ਡਾ. ਨੀਰਜ ਸ਼ਰਮਾ ਨੇ ਦੱਸਿਆ ਕਿ ਕੌਮੀ ਸਿੱਖਿਆ ਨੀਤੀ ਤਹਿਤ ਪੰਜਾਬੀ ਯੂਨੀਵਰਸਿਟੀ ਵਲੋਂ ਪਹਿਲਾ ਪੇਪਰ ਕਰਵਾਇਆ ਗਿਆ ਹੈ । ਖਾਸ ਗੱਲ ਇਹ ਹੈ ਕਿ ਸਾਰੇ ਕਾਰਜਾਂ ਨੂੰ ਤੈਅ ਸਮੇਂ ’ਤੇ ਪੂਰਾ ਕਰਦਿਆਂ ਹੋਇਆ ਪਹਿਲਾ ਪੇਪਰ ਤੈਅ ਤਰੀਕ ’ਤੇ ਸਫਲਤਾਪੂਰਵਕ ਹੋਇਆ ਹੈ । ਉਨਾਂ ਦੱਸਿਆ ਕਿ ਕਾਗਜ਼ ਦੀ ਬੱਚਤ ਕਰਨ ਲਈ ਖੁਫ਼ੀਆ ਕਮੇਟੀ ਵਲੋਂ ਪੇਪਰਾਂ ਦੀ ਆਨ ਲਾਈਨ ਚੈਕਿੰਗ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਇਕ ਵਾਰ ਵਿਚ ਪੇਪਰ ਦੀ ਫਾਈਨਲ ਛਪਾਈ ਕੀਤੀ ਗਈ ਹੈ । ਅਜਿਹਾ ਕਰਨ ਨਾਲ ਕਾਗਜ਼ ਤੇ ਸਮਾਂ ਦੋਵਾਂ ਦੀ ਬਚਤ ਹੋਈ ਹੈ । ਕੰਟਰੋਲਰ ਡਾ. ਸ਼ਰਮਾ ਨੇ ਦੱਸਿਆ ਕਿ ਇਸ ਸਾਲ ਪੰਜਾਬੀ ਯੂਨੀਵਰਸਿਟੀ 2 ਲੱਖ 76 ਹਜ਼ਾਰ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ 60 ਹਜ਼ਾਰ ਤੋਂ ਵੱਧ ਹੈ । ਉਨਾਂ ਦੱਸਿਆ ਕਿ ਦਫਤਰੀ ਕੰਮ ਵਧਣ ਦੇ ਬਾਵਜੂਦ ਪਿਛਲੇ ਸਾਲ ਦੇ ਬਕਾਇਆ ਨਤੀਜਿਆਂ ਤੇ ਸ਼ਾਖਾ ਦੇ ਸਾਰੇ ਕੰਮਾਂ ਨੂੰ ਪੂਰਾ ਕਰਨ ਦੇ ਨਾਲ ਇਸ ਸਾਲ ਦੀ ਪਹਿਲੀ ਪ੍ਰੀਖਿਆ ਤੈਅ ਤਰੀਕ ’ਤੇ ਕਰਵਾਉਣਾ ਵੱਡੀ ਚਣੌਤੀ ਸੀ । ਵਧੀਕ ਕੰਟਰੋਲਰ ਡਾ. ਬੀ ਬੀ ਗੋਇਲ ਨੇ ਦੱਸਿਆ ਕਿ ਸਮੂਹ ਸਟਾਫ ਦੇ ਸਹਿਯੋਗ ਨਾਲ ਇਸ ਸਾਲ ਦੇ 928 ਨਤੀਜਿਆਂ ਵਿਚੋਂ 900 ਤੋਂ ਵੱਧ ਨਤੀਜੇ ਘੋਸ਼ਿਤ ਕੀਤੇ ਜਾ ਚੁੱਕੇ ਹਨ ਅਤੇ ਕੁਝ ਕੁ ਬਾਰੀ ਰਹਿੰਦੇ ਨਤੀਜੇ ਨਵੰਬਰ ਮਹੀਨੇ ਦੇ ਅੰਤ ਤੱਕ ਘੋਸ਼ਿਤ ਕਰ ਦਿੱਤੇ ਜਾਣਗੇ । ਵਧੀਕ ਕੰਟਰੋਲਰ ਡਾ. ਨੀਰਜ ਸ਼ਰਮਾ ਨੇ ਦੱਸਿਆ ਕਿ ਪ੍ਰੀਖਿਆ ਸ਼ਾਖਾ ਵਿਚ ਵਿਦਿਆਰਥੀਆਂ ਦੀ ਸਮੱਸਿਆਵਾਂ ਨੂੰ ਆਨ ਲਾਈਨ ਵੀ ਹੱਲ ਕੀਤਾ ਜਾ ਰਿਹਾ ਹੈ, ਜਿਸ ਨਾਲ ਵਿਦਿਆਰਥੀਟਾਂ ਨੂੰ ਹੁਣ ਸ਼ਾਖਾ ਵਿਚ ਆਉਣ ਦੀ ਲੋੜ ਨਹੀਂ ਪੈਂਦੀ ਹੈ । ਸਮੱਸਿਆਵਾਂ ਦੇ ਹੱਲ ਸਬੰਧੀ ਰੋਜਾਨਾ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ।