post

Jasbeer Singh

(Chief Editor)

Haryana News

ਪੰਜਾਬ `ਚ ਭਾਜਪਾ ਦੀ ਸਰਕਾਰ ਬਣਨ ਨਾਲ ਆਰਥਿਕ ਪ੍ਰਬੰਧਨ `ਚ ਸੂਬਾ ਬਣੇਗਾ ਨੰਬਰ ਵਨ : ਸੈਣੀ

post-img

ਪੰਜਾਬ `ਚ ਭਾਜਪਾ ਦੀ ਸਰਕਾਰ ਬਣਨ ਨਾਲ ਆਰਥਿਕ ਪ੍ਰਬੰਧਨ `ਚ ਸੂਬਾ ਬਣੇਗਾ ਨੰਬਰ ਵਨ : ਸੈਣੀ ਹਰਿਆਣਾ, 18 ਫਰਵਰੀ 2026 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਆਖਿਆ ਹੈ ਕਿ ਪੰਜਾਬ ਵਿਚ ਭਾਜਪਾ ਸਰਕਾਰ ਬਣਨ ਨਾਲ ਆਰਥਿਕ ਪ੍ਰਬੰਧਨ ਵਿਚ ਸੂਬਾ ਨੰਬਰ ਵਨ ਬਣੇਗਾ। ਵਿਰੋਧੀ ਧਿਰ ਕੋਲ ਮੇਰੀ ਸਰਕਾਰ ਵਿਰੁੱਧ ਕੋਈ ਮੁੱਦਾ ਨਹੀਂ ਹੈ : ਮੁੱਖ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਵਿਰੋਧੀ ਧਿਰ ਕੋਲ ਮੇਰੀ ਸਰਕਾਰ ਵਿਰੁੱਧ ਕੋਈ ਮੁੱਦਾ ਨਹੀਂ ਹੈ । ਉਹ ਸਿਰਫ਼ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਤੇ ਅਮਰੀਕਾ ਦਰਮਿਆਨ ਹੋਏ ਵਪਾਰ ਸਮਝੌਤੇ ਤੋਂ ਪੂਰੇ ਦੇਸ਼ ਦੇ ਉਦਯੋਗਪਤੀ ਖੁਸ਼ ਹਨ। ਲੋਕ ਵੀ ਖੁਸ਼ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਣਨੀਤੀ ਨੇ ਕਾਂਗਰਸ ਪਾਰਟੀ ਨੂੰ ਨਿਰਾਸ਼ਾ `ਚ ਪਾ ਦਿੱਤਾ ਹੈ। ਜਾਪਾਨ ਫੇੇਰੀ ਦੌਰਾਨ 5 ਹਜ਼ਾਰ ਕਰੋੜ ਦੇ ਨਿਵੇੇ਼ ਲਈ ਸਮਝੌਤੇ ਤੇ ਕੀਤੇ ਹਨ ਦਸਤਖ਼ਤ ਜਾਪਾਨ ਦੀ ਆਪਣੀ ਫੇਰੀ ਦਾ ਹਵਾਲਾ ਦਿੰਦੇ ਹੋਏ ਸੈਣੀ ਨੇ ਕਿਹਾ ਕਿ ਇਸ ਫੇਰੀ ਦੌਰਾਨ ਲਗਭਗ 5,000 ਕਰੋੜ ਰੁਪਏ ਦੇ ਨਿਵੇਸ਼ ਲਈ ਸਮਝੌਤਿਆਂ `ਤੇ ਦਸਤਖਤ ਕੀਤੇ ਗਏ ਸਨ। ਇਨ੍ਹਾਂ `ਚੋਂ ਬਹੁਤ ਸਾਰੇ ਨਿਵੇਸ਼ਕਾਂ ਨੇ ਸੂਬੇ `ਚ ਜ਼ਮੀਨ ਦੀ ਪਛਾਣ ਕੀਤੀ ਹੈ ਅਤੇ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਈ ਵੱਡੀਆਂ ਗਲੋਬਲ ਕੰਪਨੀਆਂ ਨੇ ਵੀ ਹਰਿਆਣਾ `ਚ ਨਿਵੇਸ਼ ਕਰਨ ਦੀ ਇੱਛਾ ਪ੍ਰਗਟਾਈ ਹੈ। ਇਸ ਦਿਸ਼ਾ `ਚ ਕਦਮ ਚੁੱਕੇ ਗਏ ਹਨ । ਪਹਿਲਾਂ ਕਾਂਗਰਸ ਤੇ ਹੁਣ ਆਪ ਸਰਕਾਰ ਪੰਜਾਬ ਦੇ ਆਰਥਿਕ ਪ੍ਰਬੰਧਨ ਵਿਚ ਵਿਘਨ ਪਿਆ ਆਪਣੇ ਦੌਰਿਆਂ ਨੂੰ ਲੈ ਕੇ ਪੰਜਾਬ `ਚ ਚੱਲ ਰਹੀ ਸਿਆਸੀ ਹਲਚਲ `ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਤੇ ਹੁਣ `ਆਪ` ਸਰਕਾਰ ਕਾਰਨ ਪੰਜਾਬ ਦੇ ਆਰਥਿਕ ਪ੍ਰਬੰਧਨ `ਚ ਵਿਘਨ ਪਿਆ ਹੈ। ਆਰਥਿਕ ਪ੍ਰਬੰਧਨ ਦੇ ਮਾਮਲੇ `ਚ ਹਰਿਆਣਾ ਪਹਿਲੇ ਨੰਬਰ ਤੇ ਹੈ। ਆਉਣ ਵਾਲੀਆਂ ਚੋਣਾਂ `ਚ ਭਾਜਪਾ ਪੰਜਾਬ `ਚ ਸਰਕਾਰ ਬਣਾਏਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕਤਾ `ਚ ਸੁਧਾਰ ਹੋਵੇਗਾ। ਆਰਥਿਕ ਪ੍ਰਬੰਧਨ `ਚ ਪੰਜਾਬ ਵੀ ਨੰਬਰ ਵਨ ਬਣੇਗਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਜਾਣਦੇ ਹਨ ਕਿ ਹਰਿਆਣਾ ਸਰਕਾਰ 24 ਫਸਲਾਂ ਘੱਟੋ-ਘੱਟ ਸਮਰਥਨ ਮੁੱਲ `ਤੇ ਖਰੀਦਦੀ ਹੈ ਤੇ ਆਫ਼ਤ ਦੇ ਸਮੇਂ ਢੁਕਵਾਂ ਮੁਆਵਜ਼ਾ ਦੇ ਕੇ ਆਪਣੇ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ।

Related Post

Instagram