ਪ੍ਰੇਮੀ ਦੀ ਹੋਣ ਵਾਲੀ ਲਾੜੀ `ਤੇ ਤੇਜ਼ਾਬ ਨਾਲ ਹਮਲਾ ਕਰਨ ਵਾਲੀ ਗ੍ਰਿਫ਼ਤਾਰ
- by Jasbeer Singh
- April 16, 2026
ਪ੍ਰੇਮੀ ਦੀ ਹੋਣ ਵਾਲੀ ਲਾੜੀ `ਤੇ ਤੇਜ਼ਾਬ ਨਾਲ ਹਮਲਾ ਕਰਨ ਵਾਲੀ ਗ੍ਰਿਫ਼ਤਾਰ ਨਵੀਂ ਦਿੱਲੀ, 16 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉਤਰ ਪੂਰਬੀ ਵਿਖੇ ਗੋਕੁਲਪੁਰੀ ਖੇਤਰ ਵਿਖੇ ਇਕ ਮਹਿਲਾ ਵਲੋ਼ ਦੂਸਰੀ ਮਹਿਲਾ ਤੇ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਹੈ। ਕੀ ਹੈ ਪੂਰਾ ਮਾਮਲਾ ਉੱਤਰ-ਪੂਰਬੀ ਦਿੱਲੀ ਦੇ ਗੋਕੁਲਪੁਰੀ ਖੇਤਰ `ਚ 26 ਸਾਲ ਦੀ ਇਕ ਮੁਟਿਆਰ ਨੂੰ ਆਪਣੇ ਪ੍ਰੇਮੀ ਦੀ ਹੋਣ ਵਾਲੀ ਲਾੜੀ `ਤੇ ਤੇਜ਼ਾਬ ਸੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ । ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਗੋਕੁਲਪੁਰੀ ਪੁਲਸ ਥਾਣੇ ਦੀ ਇਕ ਟੀਮ ਇੰਦਰਾ ਵਿਹਾਰ ਖੇਤਰ `ਚ ਘਟਨਾ ਵਾਲੀ ਥਾਂ `ਤੇ ਪਹੁੰਚੀ ਤਾਂ ਪਤਾ ਲੱਗਾ ਕਿ ਪੀੜਤਾ ਦੇ ਪਰਿਵਾਰਕ ਮੈਂਬਰ ਉਸ ਨੂੰ ਪਹਿਲਾਂ ਹੀ ਗੁਰੂ ਤੇਗ ਬਹਾਦਰ ਹਸਪਤਾਲ ਲੈ ਗਏ ਹਨ । ਕੀ ਆਇਆ ਹੈ ਜਾਂਚ ਵਿਚ ਸਾਹਮਣੇ ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤਾ ਦੀ ਮੰਗਣੀ ਜਿਸ ਨੌਜਵਾਨ ਨਾਲ ਹੋਈ ਸੀ, ਨਾਲ ਨੇੜਲੇ ਭਵਿੱਖ `ਚ ਉਸ ਦਾ ਵਿਆਹ ਹੋਣਾ ਸੀ। ਮੁਲਜ਼ਮ ਮੁਟਿਆਰ ਦੇ ਉਕਤ ਨੌਜਵਾਨ ਨਾਲ ਪਹਿਲਾਂ ਹੀ ਕਥਿਤ ਤੌਰ `ਤੇ ਪ੍ਰੇਮ ਸਬੰਧ ਸਨ ਤੇ ਉਹ ਉਕਤ ਵਿਆਹ ਦਾ ਵਿਰੋਧ ਕਰ ਰਹੀ ਸੀ । ਈਰਖਾ ਤੇ ਗੁੱਸੇ ਕਾਰਨ ਮੁਲਜ਼ਮ ਮੁਟਿਆਰ ਨੇ ਕਥਿਤ ਤੌਰ `ਤੇ ਪੀੜਤਾ `ਤੇ ਤੇਜ਼ਾਬ ਸੁੱਟ ਦਿੱਤਾ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।
