ਕਿਰਾਏ ਦੇ ਝਗੜੇ ਦੇ ਚਲਦਿਆਂ ਮਹਿਲਾ ਨੂੰ ਕਾਰ ਨਾਲ ਕੁਚਲਿਆ ਇੰਦੌਰ, 26 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿਖੇ ਇਕ ਵਿਅਕਤੀ ਵਲੋਂ ਇਕ ਔਰਤ ਨੂੰ ਕਿਰਾਏ ਦੇ ਝਗੜੇ ਦੇ ਚਲਦਿਆਂ ਕਾਰ ਹੇਠਾਂ ਕੁਚਲ ਦਿੱਤਾ ਹੈ। ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਜੋ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਇਕ ਵਿਅਕਤੀ ਵਲੋਂ ਪੇਂਟ ਹਾਊਸ ਦੇ ਕਿਰਾਏ ਦੇ ਝਗੜੇ ਨੂੰ ਲੈ ਕੇ ਜਿਸ ਔਰਤ ਨੂੰ ਕਾਰ ਹੇਠਾਂ ਕੁਚਲ ਦਿੱਤਾ ਹੈ ਦਾ ਨਾਮ ਸ਼ੰਪਾ ਪਾਂਡੇ ਹੈ ਤੇ ਇਸ ਮਹਿਲਾ ਦੀ ਕਾਰ ਹੇਠਾਂ ਆ ਕੇ ਕੁਚਲੇ ਜਾਣ ਕਾਰਨ ਮੌਤ ਹੋ ਗਈ ਹੈ । ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਕਰ ਲਿਆ ਹੈ ਗ੍ਰਿਫ਼ਤਾਰ ਕਾਰ ਚਾਲਕ ਜਿਨ੍ਹਾਂ ਵਿਅਕਤੀਆਂ ਵਲੋਂ ਮਹਿਲਾ ਸ਼ੰਪਾ ਪਾਂਡੇ ਨੂੰ ਕਾਰ ਹੇਠਾਂ ਕੁਚਲ ਦਿੱਤਾ ਹੈ ਵਿਰੁੱਧ ਜਿਥੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਉਥੇ ਮੁਲਜਮ ਅਤੇ ਉਸਦੇ ਪਿਤਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ । ਉਕਤ ਘਟਨਾਕ੍ਰਮ ਐਮ. ਆਰ. 11 ਸਿ਼ਵ ਵਾਟਿਕਾ ਸਮਰੁੱਧੀ ਐਨਕਲੇਵ ਵਿਖੇ ਵਾਪਰੀ ਸੀ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਕੀ ਹੋਇਆ ਸੀ ਪੁਲਸ ਅਨੁਸਾਰ ਕੁਲਦੀਪ ਚੌਧਰੀ ਨੇ ਐਮ. ਆਰ. 11, ਇੱਕ ਟਾਊਨਸਿ਼ਪ `ਤੇ ਸਾਗਰਸ਼੍ਰੀ ਐਨਕਲੇਵ ਇਮਾਰਤ ਵਿੱਚ ਏ. ਆਰ. ਬੀ. ਐਨ. ਬੀ. ਨੂੰ ਆਪਣਾ ਪੇਂਟ ਹਾਊਸ ਕਿਰਾਏ `ਤੇ ਦਿੱਤਾ ਸੀ । ਇਸ ਕਾਰਨ ਰੋਜ਼ਾਨਾ ਨਵੇਂ ਸੈਲਾਨੀ ਆ ਰਹੇ ਸਨ । ਨਿਵਾਸੀਆਂ ਨੇ ਇਸ `ਤੇ ਇਤਰਾਜ਼ ਕੀਤਾ । ਬੁੱਧਵਾਰ ਰਾਤ ਨੂੰ ਨਿਵਾਸੀਆਂ ਨੇ ਕੁਲਦੀਪ ਚੌਧਰੀ ਦੇ ਫਲੈਟ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ । ਲਾਈਟਾਂ ਬੰਦ ਹੁੰਦੀਆਂ ਦੇਖ ਕੇ ਕੁਲਦੀਪ ਹੇਠਾਂ ਆ ਗਿਆ। ਗੁੱਸੇ ਵਿੱਚ ਆ ਕੇ ਉਸ ਨੇ ਨਿਵਾਸੀਆਂ ਦੇ ਫਲੈਟਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ। ਇਸ ਨਾਲ ਦੋਵਾਂ ਧਿਰਾਂ ਵਿਚਕਾਰ ਲੜਾਈ ਹੋ ਗਈ । ਕੁਲਦੀਪ ਦੇ ਪੁੱਤਰ ਨੇ ਮਾਰ ਦਿੱਤੀ ਸੀ ਕਾਰ ਨਾਲ ਮਹਿਲਾ ਨੂੰ ਟੱਕਰ ਝਗੜੇ ਦੇ ਵਿਚਕਾਰ ਕੁਲਦੀਪ ਦਾ ਪੁੱਤਰ ਮੋਹਿਤ ਚੌਧਰੀ ਆਪਣੀ ਕਾਰ ਵਿੱਚ ਆਇਆ। ਉਸ ਨੇ ਤੇਜ਼ ਰਫ਼ਤਾਰ ਨਾਲ ਕਾਰ ਭਜਾਈ। ਪਹਿਲਾਂ ਉੱਥੇ ਰਹਿਣ ਵਾਲੀ ਇੱਕ ਮਹਿਲਾ ਕਰਮਚਾਰੀ ਨੂੰ ਟੱਕਰ ਮਾਰੀ ਅਤੇ ਫਿਰ ਸ਼ੰਪਾ ਪਾਂਡੇ ਨੂੰ ਟੱਕਰ ਮਾਰ ਦਿੱਤੀ। ਸ਼ੰਪਾ ਨੂੰ ਤੁਰੰਤ ਬੰਬੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ । ਇਹ ਸਾਰੀ ਘਟਨਾ ਇਮਾਰਤ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ।
