post

Admin

(Chief Editor)

National

ਸਰਯੂ ਨਹਿਰ `ਚ ਮਗਰਮੱਛ ਦੇ ਹਮਲੇ ਨਾਲ ਔਰਤ ਦੀ ਮੌਤ

post-img

ਸਰਯੂ ਨਹਿਰ `ਚ ਮਗਰਮੱਛ ਦੇ ਹਮਲੇ ਨਾਲ ਔਰਤ ਦੀ ਮੌਤ

ਬਹਿਰਾਈਚ, 6 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਹਿਰਾਈਚ ਵਿਖੇ ਸਰਯੂ ਨਦੀ ਵਿਖੇ ਇਕ ਔੌਰਤ ਦੇ ਮਗਰਮੱਛ ਦੇ ਹਮਲੇ ਵਿਚ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਹਿਰਾਈਚ ਜਿਲੇ `ਚ ਸਰਯੂ ਨਹਿਰ (Saryu Canal)  `ਚ ਜੋ ਮਗਰਮੱਛ ਦੇ ਹਮਲੇ ਨਾਲ 55 ਸਾਲਾ ਔਰਤ ਦੀ ਮੌਤ ਹੋ ਗਈ ਦੀ ਪਛਾਣ ਮੋਹਕਮਪੁਰਵਾ ਖੇਤਰ ਦੇ ਚਫਰੀਆ ਪਿੰਡ ਵਾਸੀ ਕੇਤਕੀ ਵਜੋਂ ਹੋਈ ਹੈ । ਪੁਲਸ ਨੇ ਲਾਸ਼ ਬਰਾਮਦ (Body recovered) ਕਰ ਕੇ `ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਜਾਣਕਾਰੀ ਮੁਤਾਬਕ ਉਕਤ ਮਹਿਲਾ ਸ਼ਨੀਵਾਰ ਸ਼ਾਮ ਰਿਸ਼ਤੇਦਾਰ ਦੇ ਵਿਆਹ ਸਮਾਗਮ `ਚ ਜਾਣ ਲਈ ਘਰੋਂ ਗਈ ਸੀ ਪਰ ਵਾਪਸ ਨਹੀਂ ਪਰਤੀ ।

ਪਿੰਡ ਵਾਸੀਆਂ ਨੇ ਦੇਖਿਆ ਸੀ ਮਗਰਮੱਛ ਦੇ ਮੂੰਹ ਵਿਚ ਮਹਿਲਾ ਦੀ ਲਾਸ਼ ਨੂੰ

ਐਤਵਾਰ ਸਵੇਰੇ ਪਿੰਡ ਵਾਸੀਆਂ ਨੇ ਰਾਮਪੁਰਵਾ ਪਿੰਡ ਨੇੜੇ ਸਰਯੂ ਨਹਿਰ ਵਿਚ ਇਕ ਮਗਰਮੱਛ ਨੂੰ ਇਕ ਔਰਤ ਦੀ ਲਾਸ਼ ਨੂੰ ਆਪਣੇ ਮੂੰਹ ਵਿਚ ਫੜਿਆ ਹੋਇਆ ਦੇਖਿਆ। ਪਿੰਡ ਵਾਸੀਆਂ ਨੇ ਹਿੰਮਤ ਕਰ ਕੇ ਲਾਸ਼ ਨੂੰ ਮਗਰਮੱਛ ਦੀ ਪਕੜ ਤੋਂ ਛੁਡਾਉਂਦੇ ਹੋਏ ਪੁਲਸ ਨੂੰ ਸੂਚਿਤ ਕੀਤਾ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਪੋਸਟਮਾਰਟਮ ਰਿਪੋਰਟ ਦੇ ਆਧਾਰ `ਤੇ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾਵੇਗੀ ।

Related Post

Instagram