post

Admin

(Chief Editor)

Haryana News

ਝੀਲ ਵਿੱਚ ਡੁੱਬ ਰਹੇ ਦੋਸਤਾਂ ਨੂੰ ਬਚਾਉਂਦੇ ਸਮੇਂ ਨੌਜਵਾਨ ਖੁਦ ਡੁੱਬਿਆ

post-img

ਝੀਲ ਵਿੱਚ ਡੁੱਬ ਰਹੇ ਦੋਸਤਾਂ ਨੂੰ ਬਚਾਉਂਦੇ ਸਮੇਂ ਨੌਜਵਾਨ ਖੁਦ ਡੁੱਬਿਆ

ਕਰਨਾਲ, 6 ਜੁਲਾਈ 2026 : ਹਰਿਆਣਾ (Haryana) ਦੇ ਰਹਿਣ ਵਾਲੇ ਇਕ ਨੌਜਵਾਨ ਦੀ ਅਮਰੀਕਾ ਵਿਖੇ ਝੀਲ ਵਿਚ ਨਹਾਉਂਦੇ ਸਮੇਂ ਦੋਸਤਾਂ ਨੂੰ ਬਚਾਉਂਦਿਆਂ ਡੁੱਬਣ ਕਾਰਨ (ਡੁੱਬਣ ਕਾਰਨ) ਮੌਤ ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੀ ਝੀਲ ਵਿਚ ਨਹਾਉਂਦੇ ਵੇਲੇ ਜੋ ਦੋਸਤਾਂ ਨੂੰ ਬਚਾਉਂਦੇ ਸਮੇਂ 24 ਸਾਲਾ ਨੌਜਵਾਨ ਦੀ ਅਮਰੀਕਾ ਦੀ 1,645 ਫੁੱਟ ਗਹਿਰੀ ਝੀਲ ਵਿੱਚ ਡੁੱਬਣ ਕਾਰਨ ਮੌਤ (Death) ਹੋ ਗਈ ਵਿਚ ਮ੍ਰਿਤਕ ਦੀ ਪਛਾਣ ਅਰਸ਼ਦੀਪ ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਉਸ ਦਾ ਪਰਿਵਾਰ ਕਰਨਾਲ ਦੀ ਵਿਕਾਸ ਕਾਲੋਨੀ ਵਿੱਚ ਰਹਿੰਦਾ ਹੈ । ਅਰਸ਼ਦੀਪ (Arshdeep) ਅਮਰੀਕਾ ਦੇ ਫ੍ਰੈਸਨੋ ਸ਼ਹਿਰ ਵਿੱਚ ਆਪਣੀ ਭੂਆ-ਫੁੱਫੜ ਕੋਲ ਰਹਿ ਰਿਹਾ ਸੀ ।

ਕੀ ਜਾਣਕਾਰੀ ਦਿੱਤੀ ਮ੍ਰਿਤਕ ਨੌਜਵਾਨ ਦੇ ਭਰਾ ਨੇ

ਮ੍ਰਿਤਕ ਨੌਜਵਾਨ ਦੇ ਛੋਟੇ ਭਰਾ ਸ਼ਰਨਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਭੂਆ ਵੱਲੋਂ ਦਿੱਤੀ ਗਈ । ਅਰਸ਼ਦੀਪ ਆਪਣੇ 4-5 ਦੋਸਤਾਂ ਨਾਲ ਟਾਹੋ ਝੀਲ ਘੁੰਮਣ ਗਿਆ ਹੋਇਆ ਸੀ ਕਿ ਇਸ ਦੌਰਾਨ ਉਸ ਦੇ ਦੋ ਦੋਸਤ ਝੀਲ ਵਿੱਚ ਡੁੱਬਣ ਲੱਗ ਪਏ । ਅਰਸ਼ਦੀਪ ਨੇ ਪਹਿਲਾਂ ਇੱਕ ਦੋਸਤ ਨੂੰ ਬਚਾਇਆ ਅਤੇ ਫਿਰ ਦੂਜੇ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ । ਜਿਸ ਤੋਂ ਬਾਅਦ ਉਹ ਖੁਦ ਪਾਣੀ ਵਿੱਚ ਫਸ ਗਿਆ ।

ਹਸਪਤਾਲ ਪਹੁੰਚਦਿਆਂ ਹੀ ਡਾਕਟਰਾਂ ਨੇ ਦਿੱਤਾ ਨੌਜਵਾਨ ਨੂੰ ਮ੍ਰਿਤਕ ਐਲਾਨ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਸ਼ਦੀਪ ਨੂੰ ਤੈਰਨਾ ਆਉਂਦਾ ਸੀ । ਉਹ ਇੱਕ ਵਾਰ ਖੁਦ ਵੀ ਪਾਣੀ ਤੋਂ ਬਾਹਰ ਆ ਗਿਆ ਸੀ, ਪਰ ਉਸ ਦਾ ਇੱਕ ਹੋਰ ਦੋਸਤ, ਜਿਸ ਨੂੰ ਤੈਰਨਾ ਨਹੀਂ ਆਉਂਦਾ ਸੀ, ਡੁੱਬਣ ਲੱਗ ਪਿਆ । ਦੋਸਤ ਨੂੰ ਮੁਸੀਬਤ ਵਿੱਚ ਦੇਖ ਕੇ ਅਰਸ਼ਦੀਪ ਨੇ ਦੁਬਾਰਾ ਪਾਣੀ ਵਿੱਚ ਛਾਲ ਮਾਰ ਦਿੱਤੀ । ਮੌਕੇ `ਤੇ ਮੌਜੂਦ ਲੋਕਾਂ ਨੇ ਕੁਝ ਹੀ ਸਮੇਂ ਵਿੱਚ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ (Deceased) ਦਿੱਤਾ ।

ਮ੍ਰਿਤਕ ਦੇਹ ਭਾਰਤ ਲਿਆਉਣ ਦੀ ਪਰਿਵਾਰ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਕੀਤੀ ਅਪੀਲ

ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲ ਅਪੀਲ ਕੀਤੀ ਹੈ ਕਿ ਅਰਸ਼ਦੀਪ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ । ਪਰਿਵਾਰਕ ਮੈਂਬਰਾਂ ਅਨੁਸਾਰ ਅਰਸ਼ਦੀਪ ਸਾਲ 2023 ਵਿੱਚ ਕਰੀਬ 45 ਲੱਖ ਰੁਪਏ ਦਾ ਕਰਜ਼ਾ ਲੈ ਕੇ ਡੰਕੀ ਰੂਟ ਰਾਹੀਂ ਅਮਰੀਕਾ ਗਿਆ ਸੀ ।

Related Post

Instagram