ਔਰਤ ਨੇ ਆਪਣੇ ਸਾਬਕਾ ਪ੍ਰੇਮੀ ਦੀ ਪਤਨੀ ਨੂੰ ਲਾਇਆ ਐੱਚ. ਆਈ. ਵੀ. ਦਾ ਟੀਕਾ
- by Jasbeer Singh
- January 26, 2026
ਔਰਤ ਨੇ ਆਪਣੇ ਸਾਬਕਾ ਪ੍ਰੇਮੀ ਦੀ ਪਤਨੀ ਨੂੰ ਲਾਇਆ ਐੱਚ. ਆਈ. ਵੀ. ਦਾ ਟੀਕਾ ਕੁਰਨੂਲ, 26 ਜਨਵਰੀ 2026 : ਆਂਧਰਾ ਪ੍ਰਦੇਸ਼ ਦੀ ਕੁਰਨੂਲ ਪੁਲਸ ਨੇ ਇਕ ਮਹਿਲਾ ਡਾਕਟਰ ਨੂੰ ਐੱਚ. ਆਈ. ਵੀ. ਦਾ ਟੀਕਾ ਲਾਉਣ ਦੇ ਦੋਸ਼ ਹੇਠ ਇਕ ਔਰਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜ੍ਹਤ ਡਾਕਟਰ ਮੁਲਜਮ ਔਰਤ ਦੇ ਸਾਬਕਾ ਪੇ੍ਰਮੀ ਦੀ ਹੈ ਪਤਨੀ ਪੁਲਸ ਅਨੁਸਾਰ ਪੀੜਤ ਡਾਕਟਰ ਮੁਲਜ਼ਮ ਔਰਤ ਦੇ ਸਾਬਕਾ ਪ੍ਰੇਮੀ ਦੀ ਪਤਨੀ ਹੈ। ਮੁਲਜ਼ਮਾਂ ਦੀ ਪਛਾਣ ਕੁਰਨੂਲ ਦੀ ਰਹਿਣ ਵਾਲੀ ਬੀ. ਬੋਯਾ ਵਸੁੰਧਰਾ (34), ਅਡੋਨੀ ਦੇ ਇਕ ਨਿੱਜੀ ਹਸਪਤਾਲ ਦੀ ਨਰਸ ਕੋਂਗ ਜੋਤੀ (40) ਤੇ ਉਨ੍ਹਾਂ ਦੇ 2 ਬੱਚਿਆਂ ਵਜੋਂ ਹੋਈ ਹੈ। ਮੁਲਜ਼ਮਾਂ ਨੇ ਇਕ ਸਰਕਾਰੀ ਹਸਪਤਾਲ `ਚ ਇਲਾਜ ਅਧੀਨ ਮਰੀਜ਼ਾਂ ਤੋਂ ਇਹ ਦਾਅਵਾ ਕਰਦੇ ਹੋਏ ਐੱਚ. ਆਈ. ਵੀ.-ਪਾਜ਼ੇਟਿਵ ਖੂਨ ਦੇ ਨਮੂਨੇ ਲਏ ਕਿ ਉਨ੍ਹਾਂ ਨੂੰ ਜਾਂਚ ਲਈ ਚਾਹੀਦੇ ਹਨ। ਕਿਊਂ ਕੀਤਾ ਗਿਆ ਮਹਿਲਾ ਵਲੋਂ ਅਜਿਹਾ ਮੁਲਜ਼ਮਾਂ ਦਾ ਦਾਅਵਾ ਹੈ ਕਿ ਉਨ੍ਹਾਂ ਇਨਫੈਕਟਡ ਖੂਨ ਨੂੰ ਇਕ ਫਰਿੱਜ `ਚ ਸਟੋਰ ਕੀਤਾ ਤੇ ਬਾਅਦ `ਚ ਪੀੜਤ ਨੂੰ ਉਸੇ ਖੂਨ ਦਾ ਟੀਕਾ ਲਾ ਦਿੱਤਾ। ਮੁਲਜ਼ਮ ਔਰਤ ਕੋਲੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਸੀ ਕਿ ਉਸ ਦੇ ਸਾਬਕਾ ਪ੍ਰੇਮੀ ਨੇ ਉਕਤ ਔਰਤ ਨਾਲ ਵਿਆਹ ਕਿਉਂ ਕੀਤਾ ਹੈ? ਉਸ ਨੇ ਜੋੜੇ ਨੂੰ ਵੱਖ ਕਰਨ ਦੀ ਸਾਜਿ਼ਸ਼ ਰਚੀ ਤੇ ਇਕ ਸੜਕ ਹਾਦਸੇ ਤੋਂ ਬਾਅਦ ਉਸ ਦੀ ਮਦਦ ਕਰਨ ਦਾ ਵਿਖਾਵਾ ਕਰਦੇ ਹੋਏ ਜਾਣਬੁੱਝ ਕੇ ਪੀੜਤ ਨੂੰ ਐੱਚ. ਆਈ. ਵੀ. ਵਾਇਰਸ ਦਾ ਟੀਕਾ ਲਾ ਦਿੱਤਾ।
