ਲੱਕੜਾਂ ਇਕੱਠੀਆਂ ਕਰਨ ਗਈ ਬਜ਼ੁਰਗ ਔਰਤ ਨੂੰ ਸਾਨ੍ਹ ਨੇ ਪਟਕਾਅ ਕੇ ਮਾਰਿਆ
- by Jasbeer Singh
- January 26, 2026
ਲੱਕੜਾਂ ਇਕੱਠੀਆਂ ਕਰਨ ਗਈ ਬਜ਼ੁਰਗ ਔਰਤ ਨੂੰ ਸਾਨ੍ਹ ਨੇ ਪਟਕਾਅ ਕੇ ਮਾਰਿਆ ਬਦਾਯੂੰ, 26 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਬਦਾਯੂੰ ਜਿ਼ਲੇ `ਚ ਲੰਘੇ ਦਿਨੀਂ ਜੰਗਲ `ਚ ਲੱਕੜਾਂ ਇਕੱਠੀਆਂ ਕਰਨ ਗਈ ਇਕ ਬਜ਼ੁਰਗ ਔਰਤ `ਤੇ ਇਕ ਸਾਨ੍ਹ ਨੇ ਹਮਲਾ ਕਰ ਦਿੱਤਾ ਤੇ ਉਸ ਨੂੰ ਪਟਕਾਅ ਕੇ ਮਾਰਿਆ । ਇਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ । 2 ਘੰਟੇ ਤੱਕ ਲਾਸ਼ ਕੋਲ ਬੈਠਾ ਰਿਹਾ ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਸਾਨ੍ਹ ਔਰਤ ਦੀ ਲਾਸ਼ ਕੋਲ ਲੱਗਭਗ 2 ਘੰਟੇ ਬੈਠਾ ਰਿਹਾ । ਇਹ ਘਟਨਾ ਉਸਵਾਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਗੁਰੂ ਬਰੇਲਾ `ਚ ਵਾਪਰੀ । ਮ੍ਰਿਤਕਾ ਜਿਸ ਦੀ ਪਛਾਣ ਗੁਰੂ ਪਿੰਡ ਦੀ ਰਹਿਣ ਵਾਲੀ 70 ਸਾਲਾ ਪ੍ਰੇਮਾ ਦੇਵੀ ਵਜੋਂ ਹੋਈ ਹੈ, ਜੰਗਲ `ਚ ਲੱਕੜਾਂ ਇਕੱਠੀਆਂ ਕਰਨ ਗਈ ਸੀ । ਘਟਨਾ ਤੋਂ ਬਾਅਦ ਸਾਨ੍ਹ ਜੰਗਲ `ਚ ਹੀ ਰਿਹਾ । ਕਿਸੇ ਵੀ ਵਿਅਕਤੀ ਨੇ ਕਾਫ਼ੀ ਦੇਰ ਤੱਕ ਲਾਸ਼ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕੀਤੀ । ਕਾਫ਼ੀ ਕੋਸਿ਼ਸ਼ਾਂ ਤੋਂ ਬਾਅਦ ਟਰੈਕਟਰ ਦੀ ਮਦਦ ਨਾਲ ਸਾਨ੍ਹ ਨੂੰ ਉੱਥੋਂ ਭਜਾਇਆ ਗਿਆ ।
