post

Admin

(Chief Editor)

Crime

ਮੈਟਰੀਮੋਨੀਅਲ ਵੈੱਬਸਾਈਟ `ਤੇ ਖੁਦ ਨੂੰ ਕਰੋੜਪਤੀ ਦੱਸ ਕੀਤਾ ਔਰਤ ਦਾ ਜਿਨਸੀ ਸ਼ੋਸ਼ਣ

post-img

ਮੈਟਰੀਮੋਨੀਅਲ ਵੈੱਬਸਾਈਟ `ਤੇ ਖੁਦ ਨੂੰ ਕਰੋੜਪਤੀ ਦੱਸ ਕੀਤਾ ਔਰਤ ਦਾ ਜਿਨਸੀ ਸ਼ੋਸ਼ਣ

ਠਾਣੇ, 6 ਜੁਲਾਈ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਠਾਣੇ ਵਿਖੇ ਇਕ ਵਿਅਕਤੀ ਨੇ ਖੁਦ ਨੂੰ ਕਰੋੜਪਤੀ ਦੱਸ ਕੇ ਮਹਿਲਾ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਸਮਾਚਾਰ ਹੈ ।

ਪੁਲਸ ਨੇ ਕਰ ਲਿਆ ਹੈ ਜਬਰ ਜਨਾਹ ਕਰਨ ਵਾਲੇ ਵਿਰੁੱਧ ਕੇਸ ਦਰਜ

ਮਹਾਰਾਸ਼ਟਰ `ਚ ਨੰਦੁਰਬਾਰ ਜਿਲੇ (Nandurbar District) ਦੇ 38 ਸਾਲਾ ਵਿਅਕਤੀ ਖਿਲਾਫ ਇਕ ਮੈਟਰੀਮੋਨੀਅਲ ਵੈੱਬਸਾਈਟ ਕਾਰੋਬਾਰੀ ਦੱਸ ਕੇ ਔਰਤ ਨਾਲ ਜਬਰ- ਜ਼ਨਾਹ ਕਰਨ ਅਤੇ ਉਸ ਨਾਲ 41 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ (Case registered) ਕੀਤਾ ਗਿਆ ਹੈ । ਸਿਕਾਇਤਕਰਤਾ 36 ਸਾਲਾ ਤਲਾਕਸ਼ੁਦਾ ਔਰਤ ਆਪਣੇ ਬੱਚੇ ਸਮੇਤ ਠਾਣੇ ਜਿ਼ਲੇ ਦੇ ਕਲਿਆਣ ਪੂਰਬ ਖੇਤਰ `ਚ ਰਹਿੰਦੀ ਹੈ ।

ਕੀ ਹੈ ਪੂਰਾ ਮਾਮਲਾ

ਪੁਲਸ ਅਨੁਸਾਰ ਮੁਲਜ਼ਮ ਨੇ ਮੈਟਰੀਮੋਨੀਅਲ ਵੈੱਬਸਾਈਟ (Matrimonial website) `ਤੇ ਫਰਜ਼ੀ ਪ੍ਰੋਫਾਈਲ ਬਣਾ ਕੇ ਖੁਦ ਨੂੰ ਹੋਟਲ ਵਪਾਰੀ ਤੇ ਸਿਵਲ ਇੰਜੀਨੀਅਰ ਦੱਸਿਆ ਤੇ ਵਿਆਹ ਦਾ ਝਾਂਸਾ ਦੇ ਕੇ ਅਤੇ ਬੱਚੇ ਨੂੰ ਅਪਣਾਉਣ ਦਾ ਭਰੋਸਾ ਦੁਆ ਕੇ ਉਸ ਨੇ ਔਰਤ ਦਾ ਭਰੋਸਾ ਜਿੱਤ ਲਿਆ । ਇਸ ਤੋਂ ਬਾਅਦ ਉਸ ਨੇ ਕਥਿਤ ਤੌਰ `ਤੇ ਨਵੀਂ ਮੁੰਬਈ ਦੇ ਪਨਵੇਲ ਸਥਿਤ ਹੋਟਲਾਂ ਤੇ ਕਲਿਆਣ ਸਥਿਤ ਔਰਤ ਦੇ ਘਰ `ਚ ਕਈ ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ । ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਔਰਤ ਕੋਲੋਂ 41.25 ਲੱਖ ਰੁਪਏ ਵੀ ਠੱਗ ਲਏ ।

Related Post

Instagram