ਬੈਂਗਲੁਰੂ `ਚ ਕੈਬ ਦੀ ਉਡੀਕ ਕਰ ਰਹੀ ਔਰਤ ਦਾ ਹੋਇਆ ਜਿਨਸੀ ਸ਼ੋਸ਼ਣ
ਬੈਂਗਲੁਰੂ, 29 ਜੁਲਾਈ 2026 : ਬੈਂਗਲੁਰੂ (Bangalore) ਵਿਚ ਸੜਕ `ਤੇ ਕੈਬ ਦੀ ਉਡੀਕ ਕਰ ਰਹੀ ਔਰਤ (Woman) ਦਾ ਕਥਿਤ ਤੌਰ `ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੌਣ ਹੈ ਇਹ ਮੁਲਜਮ
ਮਿਲੀ ਜਾਣਕਾਰੀ ਅਨੁਸਾਰ ਬੈਂਗਲੁਰੂ ਵਿਖੇ ਜੋ ਸੜਕ ਤੇ ਕੈਬ ਦੀ ਉਡੀਕ ਕਰਦੇ ਵੇਲੇ ਇਕ ਔਰਤ ਦਾ ਜਿਨਸੀ ਸੋਸ਼ਣ (Sexual abuse) ਕਰਨ ਦਾ ਘਟਨਾਕ੍ਰਮ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਮਾਮਲੇ ਵਿਚ ਪੁਲਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਾਮਮੂਰਤੀ ਨਗਰ ਦੇ ਐੱਨ. ਆਰ. ਆਈ. ਲੇਆਊਟ ਦੇ ਰਹਿਣ ਵਾਲੇ ਫਲ ਵਿਕਰੇਤਾ ਵਿਜੇ ਰਾਘਵ (42) ਵਜੋਂ ਹੋਈ ਹੈ ।
ਮੁਲਜਮ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ
ਪੁਲਸ ਨੇ ਦੱਸਿਆ ਕਿ ਇਸ ਸਬੰਧੀ ਐੱਫ. ਆਈ. ਆਰ. ਦਰਜ (FIR registered) ਕਰ ਲਈ ਗਈ ਹੈ ਅਤੇ ਮੁਲਜ਼ਮ ਦਾ ਦੋਪਹੀਆ ਵਾਹਨ ਵੀ ਜ਼ਬਤ ਕਰ ਲਿਆ ਗਿਆ ਹੈ । ਪੁਲਸ ਮੁਤਾਬਕ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਔਰਤ ਨੇ 27 ਜੁਲਾਈ ਨੂੰ `ਇੰਸਟਾਗ੍ਰਾਮ` `ਤੇ ਆਪਣੀ ਹੱਡਬੀਤੀ ਸਾਂਝੀ ਕੀਤੀ ।
ਕੀ ਦੋਸ਼ ਲਗਾਇਆ ਮਹਿਲਾ ਨੇ
ਔਰਤ ਨੇ ਦੋਸ਼ ਲਗਾਇਆ ਕਿ ਸਕੂਟਰ ਸਵਾਰ ਇਕ ਵਿਅਕਤੀ ਉਸਦੇ ਕੋਲ ਆਇਆ ਅਤੇ ਅਸ਼ਲੀਲ ਟਿੱਪਣੀਆਂ ਕਰਨ ਲੱਗਾ ਅਤੇ ਪੈਸਿਆਂ ਦੇ ਬਦਲੇ ਸਰੀਰਕ ਸਬੰਧ ਬਣਾਉਣ ਦੀ ਗੱਲ ਕਹਿਣ ਲੱਗਾ । ਪੁਲਸ ਨੇ ਦੱਸਿਆ ਕਿ ਔਰਤ ਰਾਮਮੂਰਤੀ ਨਗਰ ਵਿਚ ਕੈਬ ਦੀ ਉਡੀਕ ਕਰ ਰਹੀ ਸੀ ।
