
ਪਿੰਡਾਂ ਸਹਿਰਾਂ ਕਸਬਿਆਂ ਦੀਆਂ ਔਰਤਾਂ ਨਸ਼ਿਆਂ ਵਿਰੁੱਧ ਲਾਮਬੰਦ ਹੋ ਕੇ ਅੱਗੇ ਆਉਣ : ਐਸ.ਪੀ ਸਵਰਨਜੀਤ ਕੌਰ
- by Jasbeer Singh
- June 30, 2025

ਪਿੰਡਾਂ ਸਹਿਰਾਂ ਕਸਬਿਆਂ ਦੀਆਂ ਔਰਤਾਂ ਨਸ਼ਿਆਂ ਵਿਰੁੱਧ ਲਾਮਬੰਦ ਹੋ ਕੇ ਅੱਗੇ ਆਉਣ : ਐਸ.ਪੀ ਸਵਰਨਜੀਤ ਕੌਰ ਪਟਿਆਲਾ, 30 ਜੂਨ : ਜਿਲਾ ਸਾਂਝ ਕੇਂਦਰ ਪਟਿਆਲਾ ਵਲੋਂ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ, ਯੁਵਕ ਸੇਵਾਵਾਂ ਕਲੱਬ ਦੀਪ ਨਗਰ ਦੇ ਸਹਿਯੋਗ ਅਤੇ ਡੀ ਆਈ ਜੀ ਪਟਿਆਲਾ ਰੇਂਜ ਡਾ. ਨਾਨਕ ਸਿੰਘ, ਐਸ ਐਸ ਪੀ ਵਰੁਣ ਸਰਮਾ,ਐਸ ਪੀ ਹੈਡਕੁਆਰਟਰ - ਕਮ-ਜਿਲਾ ਕਮਾਊਨਟੀ ਅਫਸਰ ਵੈਭਵ ਚੋਧਰੀ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਸੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਜਿਲ੍ਹਾ ਸਾਝ ਕੇਂਦਰ ਪਟਿਆਲਾ ਦੇ ਇੰਚਾਰਜ ਸੁਖਜਿੰਦਰ ਸਿੰਘ ਅਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਅਤੇ ਮੈਂਬਰ ਜਿਲ੍ਹਾ ਸਾਂਝ ਕੇਂਦਰ ਨੇ ਐਸ ਪੀ /ਪੀ.ਬੀ.ਆਈ ਪਟਿਆਲਾ ਸਵਰਨਜੀਤ ਕੌਰ ਨੂੰ ਦਿੱਤੀ, ਇਸ ਮੌਕੇ ਐਸ ਆਈ ਜਸਵਿੰਦਰ ਸਿੰਘ,ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਵਰਿੰਦਰ ਸਿੰਘ ਖਰੋੜ,ਰੁਦਰਪ੍ਰਤਾਪ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਦੀਪ ਨਗਰ,ਲੱਕੀ ਹਰਦਾਸਪੁਰ ਹਰਮਨਜੀਤ ਸਿੰਘ ਰੰਧਾਵਾ, ਭਿੰਦਰ ਜਲਵੇੜਾ,ਉਪਕਾਰ ਸਿੰਘ ਵੀ ਹਾਜਰ ਸਨ। ਇਸ ਮੌਕੇ ਐਸ ਪੀ ਪੀ .ਬੀ.ਆਈ ਪਟਿਆਲਾ ਸਵਰਨਜੀਤ ਕੌਰ ਨੇ ਕਿਹਾ ਜਿਲ੍ਹਾ ਸਾਂਝ ਕੇਂਦਰ ਪਟਿਆਲਾ ਵਲੋਂ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ ਪੁਲਸ ਗੋਰਵ ਯਾਦਵ ਜੀ ਦੀ ਅਗਵਾਈ ਹੇਠ ਸੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਬਲਿਕ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆ, ਪਿੰਡਾਂ, ਸਹਿਰਾਂ ਕਸਬਿਆਂ ਵਿੱਚ ਜਾ ਕੇ ਨੋਜਵਾਨਾ ਅਤੇ ਪਬਲਿਕ ਨੂੰ ਨਸ ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜੋਂ ਕਿ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ, ਉਹਨਾਂ ਕਿਹਾ ਕਿ ਪੰਜਾਬ ਵਿਚੋਂ ਨਸ ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪਬਲਿਕ ਦਾ ਸਹਿਯੋਗ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪਿੰਡਾਂ,ਸਹਿਰਾਂ, ਕਸਬਿਆਂ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਨਸ ਿਆਂ ਵਿਰੁੱਧ ਲਾਮਬੰਦ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਜੋ ਕਿ ਸਮੇਂ ਦੀ ਮੁੱਖ ਲੋੜ ਹੈ, ਉਹਨਾਂ ਮਾਵਾਂ, ਭੈਣਾਂ ਨੂੰ ਅਪੀਲ ਕੀਤੀ ਕਿ ਉਹੋ ਸਮੇਂ ਸਮੇਂ ਸਿਰ ਆਪਣੇ ਬੱਚਿਆਂ ਦੇ ਸਕੂਲਾਂ , ਕਾਲਜਾਂ ਯੂਨੀਵਰਸਿਟੀਆ ਵਿੱਚ ਜਾਂ ਕੇ ਉਹਨਾਂ ਦੀ ਜਾਣਕਾਰੀ ਉਹਨਾਂ ਦੇ ਅਧਿਆਪਕਾਂ ਤੋਂ ਲੈਣ, ਉਹਨਾਂ ਕਿਹਾ ਕਿ ਨਸ ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਆਪਣੀ ਨੈਤਿਕ ਜ ਿੰਮੇਵਾਰੀ ਸਮਝਦੇ ਹੋਏ ਇਸ ਨਸ ਿਆਂ ਵਿਰੁੱਧ ਯੁੱਧ ਵਿਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.